ਜਾਪਾਨ ’ਚ ਸ਼ਕਤੀਸ਼ਾਲੀ ਤੂਫਾਨ ਦਾ ਕਹਿਰ
1993 ਦੇ ਬਾਅਦ ਇਹ ਸਭਤੋਂ ਸ਼ਕਤਸ਼ਾਲੀ ਤੇ ਖਤਰਨਾਲ ਤੂਫਾਨ ਹੈ। (ਫੋਟੋਆਂ- ਏਪੀ)
Download ABP Live App and Watch All Latest Videos
View In Appਮੌਸਮ ਏਜੰਸੀ ਮੁਤਾਬਕ ਤੂਫਾਨ ਆਪਣੇ ਕੇਂਦਰ ਤੋਂ 162 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦਾ ਹੈ।
ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਲੋਕਾਂ ਨੂੰ ਜਲਦ ਤੋਂ ਜਲਦ ਜਗ੍ਹਾ ਖਾਲੀ ਕਰਨ ਦੀ ਅਪੀਲ ਕੀਤੀ ਤੇ ਆਪਣੀ ਸਰਕਾਰ ਤੋਂ ਨਾਗਰਿਕਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨ ਦੇ ਨਿਰਦੇਸ਼ ਦਿੱਤੇ।
ਪੱਛਮੀ ਜਾਪਾਨ ਵਿੱਚ ਦੁਪਹਿਰ ਨੂੰ 216 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਕਰਵਾਤੀ ਤੂਫਾਨ (ਜੇਬੀ) ਆਇਆ।
ਤੇਜ਼ ਹਵਾਵਾਂ ਤੇ ਉੱਚੀਆਂ ਲਹਿਰਾਂ ਕਾਰਨ ਹਵਾਈ ਅੱਡੇ ਵਿੱਚ ਪਾਣੀ ਭਰ ਗਿਆ ਜਿਸ ਕਰਕੇ ਉਡਾਣਾਂ ਰੱਦ ਕਰਨੀਆਂ ਪਈਆਂ।
ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਪੁਲ਼ ਦੇ ਨੁਕਸਾਨ ਦਾ ਆਂਕਲਣ ਕੀਤਾ ਜਾ ਰਿਹਾ ਹੈ। ਇਹ ਨਹੀਂ ਦੱਸਿਆ ਕਿ ਯਾਤਰੀ ਕਦੋਂ ਤਕ ਆਪਣੇ ਘਰਾਂ ਨੂੰ ਵਾਪਸ ਜਾ ਸਕਦੇ ਹਨ।
ਇਸ ਪਿੱਛੋਂ ਟੈਂਕਰ ਇੱਕ ਪੁਲ਼ ਨਾਲ ਟਕਰਾਇਆ ਜਿਸ ਕਰਕੇ ਪੁਲ਼ ਵੀ ਨੁਕਸਾਨਿਆ ਗਿਆ। ਇਸ ਕਰਕੇ ਕੰਸਾਈ ਕੌਮਾਂਤਰੀ ਹਵਾਈ ਅੱਡੇ ਦਾ ਮੁੱਖ ਦੀਪ ਤੋਂ ਸੰਪਰਕ ਟੁੱਟ ਗਿਆ ਤੇ ਲਗਪਗ 3 ਹਜ਼ਾਰ ਲੋਕ ਅੰਦਰ ਫਸ ਗਏ।
ਤੇਜ਼ ਹਵਾਵਾਂ ਨੇ ਮਕਾਨਾਂ ਦੀਆਂ ਛੱਤਾਂ ਤਕ ਉਡਾ ਦਿੱਤੀਆਂ। ਪੁਲ਼ਾਂ ’ਤੇ ਖੜ੍ਹੀ ਟਰੱਕ ਪਲ਼ਟ ਗਏ ਤੇ ਓਸਾਕਾ ਖਾੜੀ ਵਿੱਚ ਖੜ੍ਹੇ ਟੈਂਕਰ ਜਹਾਜ਼ ਨੂੰ ਵੀ ਹਵਾ ਆਪਣੇ ਨਾਲ ਉਡਾ ਕੇ ਲੈ ਗਈ।
ਜਾਪਾਨ ਵਿੱਚ ਕੱਲ੍ਹ 25 ਸਾਲਾਂ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਆਇਆ। ਦੇਸ਼ ਵਿੱਚ ਤੇਜ਼ ਹਵਾਵਾਂ ਤੇ ਭਾਰੀ ਬਾਰਸ਼ ਕਾਰਨ ਹੁਣ ਤਕ ਅੱਠ ਜਣਿਆਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋਏ ਹਨ।
- - - - - - - - - Advertisement - - - - - - - - -