ਇਜ਼ਰਾਈਲ ਨੇ ਗਾਜ਼ਾ 'ਚ ਉੱਡਾਈ ਸੁਰੰਗ, 7 ਫਲਸਤੀਨੀ ਮਰੇ
ਗਾਜ਼ਾ ਪੱਟੀ : ਇਜ਼ਰਾਈਲ ਨੇ ਗਾਜ਼ਾ ਪੱਟੀ ਇਲਾਕੇ ਨਾਲ ਜੁੜੀ ਇਕ ਸੁਰੰਗ ਨੂੰ ਧਮਾਕੇ ਨਾਲ ਉੱਡਾ ਦਿੱਤਾ ਹੈ। ਇਸ ਵਿਚ ਸੱਤ ਫਲਸਤੀਨੀ ਅੱਤਵਾਦੀ ਮਾਰੇ ਗਏ। ਇਸ ਘਟਨਾ ਨਾਲ ਖੇਤਰ ਵਿਚ ਫਿਰ ਤਣਾਅ ਵੱਧ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਲ 2011 ਤੋਂ 2014 ਦੌਰਾਨ ਇਜ਼ਰਾਈਲ ਅਤੇ ਹਮਾਸ ਵਿਚਕਾਰ ਤਿੰਨ ਵਾਰ ਜੰਗ ਹੋ ਚੁੱਕੀ ਹੈ।
ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਮੰਗਲਵਾਰ ਨੂੰ ਗਾਜ਼ਾ ਪੱਟੀ ਦੇ ਅਲੱਗ-ਅਲੱਗ ਥਾਵਾਂ 'ਤੇ ਦਫਨਾ ਦਿੱਤਾ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਮੱਧ ਗਾਜ਼ਾ ਵਿਚ ਇਕ ਲਾਸ਼ ਨੂੰ ਦਫਨਾਉਣ ਦੌਰਾਨ ਹਮਾਸ ਸਰਗਨਾ ਇਸਮਾਈਲ ਹਾਨੀਆ ਸਮੇਤ ਕਈ ਹਜ਼ਾਰ ਲੋਕ ਮੌਜੂਦ ਸਨ ਜਦਕਿ ਇਕ ਹੋਰ ਜਗ੍ਹਾ ਕੀਤੇ ਗਏ ਅੰਤਿਮ ਸਸਕਾਰ ਦੌਰਾਨ ਹਮਾਸ ਦੇ ਦੂਸਰੇ ਵੱਡੇ ਅੱਤਵਾਦੀ ਖਲੀਲ ਅਲ-ਹਯਾ ਨੇ ਕਿਹਾ ਕਿ ਹਮਾਸ ਦੁਸ਼ਮਣਾਂ ਨਾਲ ਨਿਪਟਣਾ ਅਤੇ ਬਦਲਾ ਲੈਣਾ ਚਾਹੁੰਦਾ ਹੈ।
ਮਾਰੇ ਗਏ ਲੋਕਾਂ ਦਾ ਸਬੰਧ ਗਾਜ਼ਾ 'ਤੇ ਸ਼ਾਸਨ ਕਰਨ ਵਾਲੇ ਹਮਾਸ ਦੇ ਹਥਿਆਰਬੰਦ ਸਮੂਹ ਅਤੇ ਇਸ ਨਾਲ ਸਬੰਧਤ ਗੁੱਟ ਇਸਲਾਮਿਕ ਜਿਹਾਦ ਨਾਲ ਸੀ। ਇਜ਼ਰਾਈਲ ਨੇ ਕਿਹਾ ਕਿ ਇਹ ਸੁਰੰਗ ਉਸ ਦੇ ਖੇਤਰ ਨਾਲ ਜੁੜੀ ਸੀ। ਇਹ ਹਮਲਾ ਕਰਨ ਦੀ ਮਨਸ਼ਾ ਨਾਲ ਬਣਾਈ ਗਈ ਸੀ।