ਇਮਰਾਨ ਖ਼ਾਨ ਦਾ ਪਾਕਿਸਤਾਨ ਦੇ ਪੀਐਮ ਬਣਨ ਲਈ ਰਾਹ ਪੱਧਰਾ, ਇੰਝ ਕੀਤਾ ਦੇਸ਼ ਨੂੰ ਸੰਬੋਧਨ
ਚੋਣਾਂ ਦੌਰਾਨ ਹੋਏ ਬੰਬ ਧਮਾਕਿਆਂ 'ਚ ਲੋਕਾਂ ਦੀ ਕੁਰਬਾਨੀ ਬੇਕਾਰ ਨਹੀਂ ਜਾਵੇਗੀ।
ਮੇਰੀ ਸਰਕਾਰ ਗ਼ਰੀਬ ਤਬਕੇ ਲਈ ਕੰਮ ਕਰੇਗੀ। ਸਿੱਖਿਆ ਦੇ ਖੇਤਰ ਲਈ ਕਰਾਂਗਾ ਕੰਮ। ਢਾਈ ਕਰੋੜ ਬੱਚੇ ਅਜੇ ਵੀ ਨਹੀਂ ਜਾਂਦੇ ਸਕੂਲ। ਪਾਕਿਸਤਾਨ 'ਚ ਗ਼ਰੀਬ ਦੀ ਹਾਲਤ ਬਹੁਤ ਖ਼ਰਾਬ ਹੈ।
ਪਾਕਿਸਤਾਨ 'ਚ ਜਮਹੂਰੀ ਸ਼ਾਸਨ ਲਿਆਉਣਾ ਮੇਰਾ ਸੁਫਨਾ।
ਪਾਕਿਸਤਾਨ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ। ਪਾਕਿਸਤਾਨ 'ਚ ਨਿਵੇਸ਼ ਲਈ ਅਣਥੱਕ ਕੋਸ਼ਿਸ਼ਾਂ ਕਰਾਂਗਾ।
ਚੋਣਾਂ 'ਚ ਕੋਈ ਧਾਂਦਲੀ ਨਹੀਂ ਹੋਈ, ਜੇ ਕਿਸੇ ਨੂੰ ਸ਼ੱਕ ਹੈ ਤਾਂ ਜਾਂਚ ਲਈ ਉਨ੍ਹਾਂ ਨਾਲ ਖੜ੍ਹਾ ਹਾਂ। ਕਿਸੇ ਵੀ ਹਲਕੇ ਦੀ ਪੜਤਾਲ ਲਈ ਤਿਆਰ ਹਾਂ।
ਪਾਕਿਸਤਾਨ 'ਚ ਮਾਲੀਆ ਵਧਾਉਣ ਲਈ ਇਹ ਸਭ ਕਰਨਾ ਜ਼ਰੂਰੀ।
ਸਰਕਾਰੀ ਆਰਾਮ ਘਰ ਕਾਰੋਬਾਰੀ ਅਦਾਰਿਆਂ 'ਚ ਬਦਲੇ ਜਾਣਗੇ।
ਪਾਕਿਸਤਾਨ ਦੇ ਗਵਰਨਰ ਹਾਊਸ ਹੋਟਲਾਂ 'ਚ ਤਬਦੀਲ ਹੋਣਗੇ।
ਹੁਣ ਦੇਖਣਾ ਇਹ ਹੋਵੇਗਾ ਕਿ ਇਮਰਾਨ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣੇ ਇਨ੍ਹਾਂ ਵਾਅਦਿਆਂ ਨੂੰ ਕਿਵੇਂ ਵਫ਼ਾ ਕਰਨਗੇ।
ਪਾਕਿਸਤਾਨ ਦੇ ਪੀਐਮ ਹਾਊਸ 'ਚ ਨਹੀਂ ਰਹਾਂਗਾ। ਪੀਐਮ ਹਾਊਸ ਸਿੱਖਿਆ ਖੇਤਰ ਲਈ ਵਰਤਿਆ ਜਾਵੇਗਾ।
ਭਾਰਤੀ ਮੀਡੀਆ ਨੇ ਮੈਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ।
ਗੁਆਂਢੀ ਮੁਲਕਾਂ ਨਾਲ ਰਿਸ਼ਤੇ ਬਿਹਤਰ ਬਣਾਉਣਾ ਮੇਰੀ ਤਰਜੀਹ। ਚੀਨ ਨਾਲ ਕਾਰੋਬਾਰੀ ਸਾਂਝ ਵਧਾਂਵਾਂਗੇ, ਭ੍ਰਿਸ਼ਟਾਚਾਰ ਰੋਕਣ ਲਈ ਚੀਨ ਤੋਂ ਸਿੱਖਣ ਦੀ ਲੋੜ।
ਭਾਰਤ ਨਾਲ ਰਿਸ਼ਤੇ ਵਧੀਆ ਬਣਾਉਣਾ ਚਾਹੁੰਦਾ, ਇਹੋ ਹੀ ਦੋਵੇਂ ਮੁਲਕਾਂ ਲਈ ਚੰਗਾ। ਕਸ਼ਮੀਰ ਮਸਲੇ 'ਤੇ ਭਾਰਤ-ਪਾਕਿਸਤਾਨ ਦਰਮਿਆਨ ਗੱਲਬਾਤ ਹੋਣੀ ਚਾਹੀਦੀ।
ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਆਮ ਚੋਣਾਂ ਵਿੱਚ ਸਭ ਤੋਂ ਵੱਡੇ ਦਲ ਵਜੋਂ ਉੱਭਰ ਕੇ ਆਈ ਹੈ। ਹੁਣ ਇਮਰਾਨ ਦਾ ਪ੍ਰਧਾਨ ਮੰਤਰੀ ਬਣਨਾ ਲਗਪਗ ਤੈਅ ਹੈ। 115 ਸੀਟਾਂ ਜਿੱਤ ਕੇ ਇਮਰਾਨ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਆਓ ਤੁਸੀਂ ਵੀ ਪੜ੍ਹੋ ਉਨ੍ਹਾਂ ਆਪਣੇ ਭਾਸ਼ਣ ਵਿੱਚ ਕੀ ਕਿਹਾ।