ਇਸ ਕਰਕੇ ਟੁੱਟੇਗਾ ਇਮਰਾਨ ਖ਼ਾਨ ਦਾ ਤੀਜਾ ਵਿਆਹ
ਇਮਰਾਨ ਖ਼ਾਨ ਦਾ ਪਹਿਲਾ ਵਿਆਹ ਬ੍ਰਿਟਿਸ਼ ਮੂਲ ਦੀ ਪਾਕਿਸਤਾਨੀ ਪੱਤਰਕਾਰ ਜੇਮਿਮਾ ਖ਼ਾਨ ਨਾਲ ਹੋਇਆ ਸੀ। ਇਹ ਵਿਆਹ 9 ਸਾਲ ਤਕ ਚੱਲਿਆ ਪਰ ਬਾਅਦ ’ਚ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ ਸੀ।
ਇਸ ਜੋੜੇ ਨੇ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਵਿਆਹ ਤੋਂ ਬਾਅਦ ਮਨਿਕਾ ਦੇ ਪਰਿਵਾਰ ’ਚੋਂ ਕੋਈ ਵੀ ਇਮਰਾਨ ਦੇ ਘਰ ਲੰਮੇ ਸਮੇਂ ਲਈ ਨਹੀਂ ਰੁਕੇਗਾ। ਦੋਵਾਂ ਦੇ ਝਗੜੇ ਦੀ ਕਾਰਨ ਬੁਸ਼ਰਾ ਦਾ ਲੜਕਾ ਉਸ ਦੇ ਪਹਿਲੇ ਪਤੀ ਦੀ ਸੰਤਾਨ ਹੈ।
ਰਿਪੋਰਟ ਮੁਤਾਬਕ ਬੁਸ਼ਰਾ ਦਾ ਪੁੱਤਰ ਇਮਰਾਨ ਦੇ ਬਾਨੀ ਗਾਲਾ ਸਥਿਤ ਘਰ ’ਚ ਲੰਮਾ ਸਮਾਂ ਰੁਕਿਆ ਰਿਹਾ ਅਤੇ ਇਮਰਾਨ ਨੂੰ ਇਹ ਗੱਲ ਪਸੰਦ ਨਹੀਂ ਸੀ। ਇਸੇ ਕਰਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ।
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਦੂਜੀ ਪਤਨੀ ਰਹਿਮ ਖ਼ਾਨ ਤੇ ਇਮਰਾਨ ਦੇ ਰਿਸ਼ਤੇ ’ਚ ਪਈ ਤਰੇੜ ਦਾ ਕਾਰਨ ਵੀ ਰਹਿਮ ਦੇ ਪਹਿਲੇ ਵਿਆਹ ਤੋਂ ਹੋਇਆ ਪੁੱਤਰ ਸੀ। ਉਹ ਵੀ ਕਾਫ਼ੀ ਸਮਾਂ ਇਮਰਾਨ ਦੇ ਘਰ ਆ ਜਾਂਦਾ ਸੀ ਜਿਸ ਕਾਰਨ ਦੋਵਾਂ ਵਿਚਕਾਰ ਵੱਡਾ ਝਗੜਾ ਹੋ ਗਿਆ ਸੀ।
ਤਰੇੜ ਦਾ ਕਾਰਨ ਪਤੀ-ਪਤਨੀ ਦਾ ਝਗੜਾ ਦੱਸਿਆ ਜਾ ਰਿਹਾ ਹੈ ਜਿਸ ਦੀ ਵਜ੍ਹਾ ਬੁਸ਼ਰਾ ਦਾ ਪੁੱਤਰ ਹੈ।
ਪਾਕਿਸਤਾਨੀ ਸਿਆਸੀ ਪਾਰਟੀ ‘ਪੀਟੀਆਈ’ ਦੇ ਮੁਖੀ ਦੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੇ ਤੀਜੇ ਵਿਆਹ ’ਚ ਵੀ ਤਰੇੜ ਪੈ ਗਈ ਹੈ। ਪਾਕਿਸਤਾਨੀ ਅਖ਼ਬਾਰ ‘ਡੇਅਲੀ ਊਮਤ’ ਦੀ ਰਿਪੋਰਟ ਨੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਮਨਿਕਾ ਸਬੰਧੀ ਖ਼ੁਲਾਸਾ ਕੀਤਾ ਕਿ ਬੁਸ਼ਰਾ ਪਿਛਲੇ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਆਪਣੀ ਮਾਂ ਦੇ ਘਰ ਰਹੀ ਹੈ।