40 ਸਾਲ ਬਾਅਦ ਇਰਾਨੀ ਔਰਤਾਂ ਨੂੰ ਮਿਲੀ 'ਆਜ਼ਾਦੀ'
ਏਬੀਪੀ ਸਾਂਝਾ | 11 Oct 2019 01:49 PM (IST)
1
ਇੱਕ ਫੁਟਬਾਲ ਫੈਨ ਦੀ ਮੌਤ ਤੋਂ ਬਾਅਦ ਸਰਕਾਰ ਨੂੰ ਝੁਕਣਾ ਪਿਆ ਤੇ ਆਪਣੇ ਕਾਨੂੰਨ ‘ਚ ਬਦਲਾਅ ਕਰਨੇ ਪਏ।
2
ਇਰਾਨ ‘ਚ ਪਹਿਲਾਂ ਕਾਨੂੰਨ ਸੀ ਕਿ ਔਰਤਾਂ ਖੇਡ ਦੇ ਮੈਦਾਨ ‘ਚ ਨਹੀਂ ਜਾ ਸਕਦੀਆਂ।
3
ਇਰਾਨ ਸਰਕਾਰ ਨੇ ਹਾਲ ਹੀ ‘ਚ ਸਟੇਡੀਅਮਾਂ ‘ਚ ਔਰਤਾਂ ਦੇ ਆਉਣ ‘ਤੇ ਰੋਕ ਨੂੰ ਹਟਾਉਣ ਦਾ ਫੈਸਲਾ ਕੀਤਾ ਸੀ। ਫੀਫਾ ਨੇ ਕਿਹਾ ਸੀ ਕਿ ਜੇਕਰ ਇਰਾਨ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਹਜ਼ਾਰਾਂ ਮਹਿਲਾਵਾਂ ਨੇ ਸਟੇਡੀਅਮ ‘ਚ ਮੈਚ ਵੇਖਿਆ।
4
40 ਸਾਲ ਬਾਅਦ ਇਰਾਨ ਦੇ ਫੁਟਬਾਲ ਸੇਟਡੀਅਮ ‘ਚ ਕੱਲ੍ਹ ਇਤਿਹਾਸਕ ਪਲਾਂ ਨੂੰ ਕੈਦ ਕੀਤਾ ਗਿਆ। ਇਰਾਨ ਤੇ ਕੰਬੋਡੀਆ ‘ਚ ਖੇਡੇ ਗਏ ਫੀਫਾ ਵਿਸ਼ਵ ਕਵਾਲੀਫਾਇਰ ਮੈਚ ਨੂੰ ਵੇਖਣ ਮਹਿਲਾਵਾਂ ਲੰਬੇ ਸੰਘਰਸ਼ ਤੋਂ ਬਾਅਦ ਸਟੇਡੀਅਮ ‘ਚ ਜਾ ਸਕੀਆਂ। ਅਸਲ ‘ਚ ਇਰਾਨ ਨੇ 40 ਸਾਲ ਤੋਂ ਇੱਥੇ ਕਿਸੇ ਫੁਟਬਾਲ ਜਾਂ ਦੂਜੇ ਸਟੇਡੀਅਮਾਂ ‘ਚ ਔਰਤਾਂ ਦੀ ਐਂਟਰੀ ‘ਤੇ ਰੋਕ ਲਾ ਰੱਖੀ ਸੀ।