ਤੂਫਾਨ ‘ਹਗਿਬਿਸ’ ਨੇ ਮਚਾਈ ਤਬਾਹੀ ਦੀਆਂ ਤਸਵੀਰਾਂ, 14 ਨਦੀਆਂ ‘ਚ ਹੜ੍ਹ ਨਾਲ 35 ਮੌਤਾਂ
ਤੂਫਾਨ ਦੇ ਚਲਦੇ ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਉੱਚ ਪੱਧਰੀ ਬਾਰਸ਼ ਦੀ ਚੇਤਾਵਨੀ ਜਾਰੀ ਕਰਨੀ ਪਈ। ਉਨ੍ਹਾਂ ਕਿਹਾ ਕਿ ਬਾਰਸ਼ ਦਾ ਖਦਸ਼ਾ ਹੈ।
Download ABP Live App and Watch All Latest Videos
View In Appਹਾਲ ਦੇ ਸਾਲਾ ‘ਚ ਸਭ ਤੋਂ ਜ਼ਿਆਦਾ ਤਬਾਹੀ ਵਾਲੇ ਤੁਫਾਨਾਂ ‘ਚ ਇੱਕ ਹਗਿਬਿਸ ਨੇ ਸ਼ਨੀਵਾਰ ਰਾਤ ਨੂੰ ਜਾਪਾਨ ਦੇ ਮੁੱਖ ਹੋਂਸੂ ਦੀਪ ‘ਤੇ ਦਸਤਕ ਦਿੱਤੀ। ਤੂਫਾਨ ਨੇ ਆਉਣ ਤੋਂ ਪਹਿਲਾਂ 216 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚਲੀ।
ਸੈਨਾ ਤੇ ਅੱਗ ਬੁਝਾਊ ਵਿਭਾਗ ਦੇ ਹੈਲੀਕਾਪਟਰ ਦੇ ਕਈ ਥਾਂਵਾਂ ‘ਤੇ ਲੋਕਾਂ ਨੂੰ ਛੱਤਾਂ ਤੇ ਬਾਲਕਨੀਆਂ ਵਿੱਚੋਂ ਬਾਹਰ ਕੱਢਿਆ ਗਿਆ। ਇਵਾਕੀ ਸਿਟੀ, ਫੁਕੁਸ਼ੀਮਾ ‘ਚ ਹੋਰਨਾਂ ਥਾਂਵਾਂ ‘ਤੇ ਬੋਟ ਰਾਹੀਂ ਸੈਂਕੜੇ ਲੋਕਾਂ ਨੂੰ ਬਚਾਇਆ ਗਿਆ।
ਜਾਪਾਨੀ ਮੀਡੀਆ ਨੇ ਮ੍ਰਿਤਕਾਂ ਦੀ ਗਿਣਤੀ 35 ਦੱਸੀ ਹੈ ਤੇ 19 ਲੋਕ ਲਾਪਤਾ ਹਨ। ਟੋਕੀਓ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਨੇ ਐਤਵਾਰ ਦੇਰ ਰਾਤ ਦੱਸਿਆ ਕਿ 66000 ਤੋਂ ਜ਼ਿਆਦਾ ਘਰਾਂ ਦੀ ਬੱਤੀ ਗੁਲ ਹੈ।
ਸਰਕਾਰ ਦੀ ਅੱਗ ਬੁਝਾਊ ਤੇ ਆਫਤ ਪ੍ਰਬੰਧਨ ਏਜੰਸੀ ਨੇ ਐਤਵਾਰ ਦੇਰ ਰਾਤ ਕਿਹਾ ਕਿ ਤੂਫਾਨ ਕਰਕੇ ਕਈ ਲੋਕ ਲਾਪਤਾ ਹਨ, ਵਧੇਰੇ ਲੋਕ ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ 1283 ਘਰ ਪਾਣੀ ‘ਚ ਹੜ੍ਹ ਗਏ ਤੇ 517 ਘਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ।
ਤੂਫਾਨ ਨੇ ਸ਼ਨੀਵਾਰ ਸਾਮ ਨੂੰ ਦੱਖਣੀ ਟੋਕੀਓ ‘ਚ ਦਸਤਕ ਦਿੱਤੀ ਤੇ ਉਸ ਨੇ ਮੱਧ ਤੇ ਉੱਤਰੀ ਜਾਪਾਨ ‘ਚ ਤਬਾਹੀ ਮਚਾਈ। ਦੇਸ਼ ‘ਚ 14 ਨਦੀਆਂ ‘ਚ ਹੜ੍ਹ ਆ ਗਿਆ। ਇਸ ‘ਚ 34 ਲੋਕਾਂ ਦੀ ਮੌਤ ਦੀ ਖ਼ਬਰ ਹੈ।
ਜਾਪਾਨ ਦੀ ਰਾਜਧਾਨੀ ਟੋਕੀਓ ਸਣੇ ਦੇਸ਼ ਦੇ ਹੋਰ ਹਿੱਸਿਆਂ ‘ਚ ਤੂਫਾਨ ‘ਹਗਿਬਿਸ’ ‘ਚ ਹੁਣ ਤਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹ ‘ਚ ਡੁੱਬੇ ਮਕਾਨਾਂ ‘ਚ ਫਸੇ ਲੋਕਾਂ ਨੂੰ ਕੱਢਣ ਲਈ ਐਤਵਾਰ ਨੂੰ ਹੈਲੀਕਾਪਟਰ, ਕਿਸ਼ਤੀਆਂ ਤੇ ਹਜ਼ਾਰਾਂ ਸੈਨਿਕਾਂ ਨੂੰ ਲਾਇਆ ਗਿਆ ਹੈ। ਇਸ ਬਚਾਅ ਮੁਹਿੰਮ ‘ਚ ਇੱਕ ਔਰਤ ਦੀ ਹੈਲੀਕਾਪਟਰ ‘ਚ ਚੜ੍ਹਦੇ ਸਮੇਂ ਹੇਠ ਡਿੱਗਣ ਨਾਲ ਮੌਤ ਹੋ ਗਈ।
- - - - - - - - - Advertisement - - - - - - - - -