ਅਮਰੀਕਾ ਦੀਆਂ ਸੜਕਾਂ 'ਤੇ ਕਹਿਰ, ਦਿਲ ਹਲੂਣਨ ਵਾਲੀਆਂ ਤਸਵੀਰਾਂ
ਇਸ ਤਸਵੀਰ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਵਾਲਾਮੁਖੀ ਦੇ ਫਟਣ ਦਾ ਦ੍ਰਿਸ਼ ਕਿੰਨਾ ਡਰਾਵਨਾ ਹੋਵੇਗਾ। (ਤਸਵੀਰਾਂ: ਏਪੀ)
ਜਵਾਲਾਮੁਖੀ ਫਟਣ ਨਾਲ ਸਭ ਤੋਂ ਜ਼ਿਆਦਾ ਲੀਲਾਨੀ ਸਟੇਟ ਨੂੰ ਨੁਕਸਾਨ ਪੁੱਜਾ।
ਜਵਾਲਾਮੁਖੀ ਦੇ ਫਟਣ ਤੋਂ ਪਹਿਲਾਂ ਅਮਰੀਕਾ ਦੇ ਹਵਾਈ ਇਲਾਕੇ ਵਿੱਚ ਭੂਚਾਲ ਦੇ ਕਈ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਸੀ। ਇਸ ਦੇ ਬਾਅਦ ਇਹ ਜਵਾਲਾਮੁਖੀ ਫਟ ਗਿਆ।
ਇਸ ਜਵਾਲਾਮੁਖੀ ਦੇ ਫਟਣ ਦਾ ਕਹਿਰ 2 ਮਈ ਤੋਂ ਹੀ ਜਾਰੀ ਹੈ। ਇਸ ਤੋਂ ਪਹਿਲਾਂ ਕਿਲਾਇਵਾ ਜਵਾਲਾਮੁਖੀ ਹਵਾਈ ਵਿੱਚ ਬਹੁਤ ਤਬਾਹੀ ਮਚਾ ਚੁੱਕਾ ਹੈ।
ਹਵਾਈ ਵਿੱਚ ਆਬਾਦੀ ਵਾਲੇ ਇਲਾਕੇ ਕੋਲ ਫਟੇ ਕਿਲਾਇਵਾ ਜਵਾਲਾਮੁਖੀ ਤੋਂ ਕਰੀਬ 1700 ਲੋਕ ਘਰ ਛੱਡਣ ’ਤੇ ਮਜਬੂਰ ਹੋ ਗਏ।
ਇਹ ਤਸਵੀਰ ਜਵਾਲਾਮੁਖੀ ਫਟਣ ਦੌਰਾਨ ਕਰੀਬ ਤੋਂ ਲਈ ਗਈ ਹੈ। ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਜਵਾਲਾਮੁਖੀ ਅੱਗ ਵਰ੍ਹਾ ਰਿਹਾ ਹੈ।
ਅਮਰੀਕਾ ਦੇ ਹਵਾਈ ਵਿੱਚ ਸਰਗਰਮ ਕਿਲਾਇਵਾ ਨੇ ਹੁਣ ਭਿਅੰਕਰ ਰੂਪ ਲੈ ਲਿਆ ਹੈ। ਪਹਿਲਾਂ ਤੋਂ ਹੀ ਖ਼ਤਰਨਾਕ ਇਸ ਜਵਾਲਾਮੁਖੀ ’ਚੋਂ ਹੁਣ ਤੇਜ਼ੀ ਨਾਲ ਲਾਵਾ ਫੁੱਟ ਰਿਹਾ ਹੈ।