ਚੀਨ ਦੇ ਇਸ ਖ਼ੂਬਸੂਰਤ ਪਿੰਡ ਤੋਂ ਹੋਈ ਕੁਦਰਤ ਦੀ ਸ਼ੁਰੂਆਤ, ਵੇਖੋ ਤਸਵੀਰਾਂ
ਇਸ ਤਸਵੀਰ ਵਿੱਚ ਪਿੰਡ ਦੀ ਖ਼ੂਬਸੂਰਤੀ ਵੇਖੀ ਜਾ ਸਕਦੀ ਹੈ। (ਤਸਵੀਰਾਂ: ਐਫਪੀ)
Download ABP Live App and Watch All Latest Videos
View In Appਲਿਨ ਨੇ ਦੱਸਿਆ ਕਿ ਜਦੋਂ ਪਿੰਡ ਵਿੱਚੋਂ ਸਾਰੇ ਲੋਕ ਚਲੇ ਗਏ ਸੀ ਤਾਂ ਉਨ੍ਹਾਂ ਪੱਤਾ ਗੋਭੀ, ਤੁਲਸੀ, ਫੁੱਲਗੋਭੀ ਲਾਉਣ ਦੀ ਸ਼ੁਰੂਆਤ ਕੀਤੀ ਸੀ। ਉਹ 1300 ਵਰਗ ਮੀਟਰ ’ਚ ਖੇਤੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਨੂੰ ਡਰ ਲੱਗਦਾ ਹੈ ਤੇ ਉਹ ਕਹਿੰਦੇ ਹਨ ਕਿ ਇੱਥੇ ਭੂਤ ਪਰੇਤ ਰਹਿੰਦੇ ਹਨ।
ਪਿੰਡ ਦਾ ਇੱਕ ਵਸਨੀਕ ਲਿਨ ਫਾਜ਼ਹੇਨ ਇੱਥੇ 1984 ਤੋਂ ਦੁਕਾਨ ਚਲਾ ਰਿਹਾ ਹੈ। ਇਸ ਦੇ ਨਾਲ ਹੀ ਉਹ ਸਿਗਰਟ, ਸ਼ਰਾਬ, ਮੱਛੀ, ਬਿਸਕੁਟ ਤੇ ਫਲ ਸਪਲਾਈ ਕਰਦੇ ਹੈ।
ਇਸ ਤਸਵੀਰ ਨੂੰ ਡਰੋਨ ਜ਼ਰੀਏ ਲਿਆ ਗਿਆ ਸੀ। ਪਿੰਡ ਵਿੱਚ 600 ਪਰਿਵਾਰ ਰਹਿੰਦੇ ਸੀ ਪਰ ਸੜਕਾਂ ਤੇ ਹੋਰ ਲੋੜੀਂਦੀਆਂ ਸੇਵਾਵਾਂ ਨਾ ਹੋਣ ਕਾਰਨ ਸਭ ਇੱਥੋਂ ਜਾ ਚੁੱਕੇ ਹਨ।
ਚੀਨ ਦਨੀਆ ਵਿੱਚ ਆਪਣੀ ਫਿਸ਼ਰੀ ਲਈ ਮਸ਼ਹੂਰ ਹੈ ਪਰ ਮੱਛੀਆਂ ਦੇ ਰੱਖ-ਰਖਾਵ ਵਿੱਚ ਉਸ ਦਾ ਕੋਈ ਕੰਟਰੋਲ ਨਹੀਂ। ਇਸ ਗੱਲ ’ਤੇ ਵਾਂਗ ਯੀ ਨੇ ਦੱਸਿਆ ਕਿ 90 ਦੇ ਦਹਾਕੇ ਚੀਨ ਨੇ ਸੀਜ਼ਨਲ ਮੱਛੀ ਫੜਨ ਵਾਲਿਆਂ ’ਤੇ ਰੋਕ ਲਾਈ ਸੀ।
ਸੈਲਾਨੀਆਂ ਨੂੰ ਲੱਗਦਾ ਹੈ ਕਿ ਇੱਥੋਂ ਹੀ ਕੁਦਰਤ ਦੀ ਸ਼ੁਰੂਆਤ ਹੋਈ ਹੈ।
ਇਸ ਦੀਪ ’ਤੇ ਬਣੇ ਪਿੰਡ ਇੱਕ ਤਰ੍ਹਾਂ ਨਾਲ ਸੈਲਾਨੀਆਂ ਲਈ ਟੂਰਿਸਟ ਪਲੇਸ ਹਨ। ਖ਼ਾਸ ਗੱਲ ਇਹ ਹੈ ਕਿ ਇਸ ਪਿੰਡ ਵਿੱਚ ਬਣੇ ਘਰਾਂ ਤੋਂ ਸਮੁੰਦਰ ਦੀ ਝਲਕ ਵੇਖਣ ਨੂੰ ਮਿਲ ਜਾਂਦੀ ਹੈ।
ਪਿੰਡ ਵਿੱਚ ਆਉਣ ਵਾਲੇ ਸੈਲਾਨੀ ਪਹਿਲਾਂ ਕਿਸ਼ਤੀ ਜ਼ਰੀਏ ਸ਼ੇਂਗਸ਼ਾਨ ਆਉਂਦੇ ਹਨ ਤੇ ਫਿਰ ਟੈਕਸੀ ਜ਼ਰੀਏ ਪਹਾੜੀਆਂ ’ਤੇ ਪੁੱਜਦੇ ਹਨ। ਅਜਿਹਾ ਇਸ ਲਈ ਤਾਂ ਕਿ ਉਨ੍ਹਾਂ ਨੂੰ ਪਿੰਡ ਦਾ ਸ਼ਾਨਦਾਰ ਨਜ਼ਾਰਾ ਦਿਖ ਸਕੇ।
ਤਸਵੀਰ ਵਿੱਚ ਚੀਨ ਦਾ ਇੱਕ ਪਿੰਡ ਦਿਖ ਰਿਹਾ ਹੈ ਜੋ ਪੂਰੀ ਤਰ੍ਹਾਂ ਹਰਿਆ-ਭਰਿਆ ਹੈ। ਇਸ ਵਿੱਚ ਵੱਸੇ ਘਰ ਵੀ ਹਰੇ-ਭਰੇ ਹਨ। ਪਿੰਡ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਮੱਛੀਆਂ ਵੀ ਚੰਗੀ ਮਾਤਰਾ ਵਿੱਚ ਮਿਲ ਜਾਂਦੀਆਂ ਹਨ। ਇਹ ਪਿੰਡ ਚੀਨ ਦੀ ਰਾਜਧਾਨੀ ਸ਼ੰਘਾਈ ਦੇ ਪੂਰਬੀ ਦੀਪ ’ਤੇ ਸਥਿਤ ਹੈ। ਇਸ ਪਿੰਡ ਦਾ ਨਾਂ Houstouwan ਹੈ।
- - - - - - - - - Advertisement - - - - - - - - -