ਟਰੰਪ-ਕਿਮ ਦੀ ਮਹਾਂਮੁਲਾਕਾਤ ਲਈ ਸਿੰਗਾਪੁਰ ਨੇ ਖ਼ਰਚੇ 10 ਕਰੋੜ, ਸਾਰੇ ਰੈਸਟੋਰੈਂਟ ਕਰਾਏ ਬੰਦ
ਚੀਨੀ ਜਹਾਜ਼ ਦੇ ਇਲਾਵਾ ਉੱਤਰ ਕੋਰੀਆ ਦੇ ਵੀ ਦੋ ਜਹਾਜ਼ ਸਿੰਗਾਪੁਰ ਪੁੱਜੇ ਹਨ। ਇਨ੍ਹਾਂ ਵਿੱਚੋਂ ਇੱਕ ਵਿੱਚ ਕਿਮ ਤੇ ਉਨ੍ਹਾਂ ਦੇ ਸਾਥੀਆਂ ਦਾ ਖਾਣ-ਪੀਣ ਦਾ ਸਾਮਾਨ ਹੈ। ਦੱਸਿਆ ਜਾਂਦਾ ਹੈ ਕਿ ਕਿਮ ਆਪਣੇ ਖਾਣ-ਪੀਣ ਵਿੱਚ ਕੋਈ ਰਿਸਕ ਨਹੀਂ ਲੈਂਦੇ ਇਸ ਲਈ ਉਹ ਆਪਣਾ ਖਾਣ-ਪੀਣ ਨਾਲ ਲੈ ਕੇ ਚੱਲਦੇ ਹਨ।
Download ABP Live App and Watch All Latest Videos
View In Appਮੇਜ਼ਬਾਨ ਸਿੰਗਾਪੁਰ ਨੇ ਇਸ ਇਤਿਹਾਸਿਕ ਬੈਠਕ ਲਈ 10 ਕਰੋੜ ਰੁਪਏ ਖ਼ਰਚ ਕੀਤੇ ਹਨ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੇਨ ਲੁੰਗ ਨੇ ਕਿਹਾ ਕਿ ਉਹ ਇਹ ਪੈਸਾ ਵਿਸ਼ਵ ਸ਼ਾਂਤੀ ਲਈ ਖ਼ਰਚ ਕਰ ਰਹੇ ਹਨ। ਉੱਤਰ ਕੋਰੀਆ ਦੇ ਰਹਿਣ ਲਈ ਹੋਟਲ ਦਾ ਖ਼ਰਚ ਵੀ ਸਿੰਗਾਪੁਰ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਹੈ। ਸੇਂਟ ਰੇਜਿਸ ਹੋਟਲ ਦੇ ਇੱਕ ਦਿਨ ਦਾ ਖ਼ਰਚ 8 ਹਜ਼ਾਰ ਡਾਲਰ ਹੈ।
ਸਿੰਗਾਪੁਰ ਵਿੱਚ ਵੀ ਕਿਮ ਜੌਂਗ ਦੀ ਸ਼ਾਨੌ-ਸ਼ੌਕਤ ਵਿੱਚ ਕੋਈ ਕਮੀ ਨਹੀਂ ਨਜ਼ਰ ਆਈ। ਉਨ੍ਹਾਂ ਦਾ ਕਾਫ਼ਿਲਾ ਦੋ ਦਰਜਨ ਤੋਂ ਜ਼ਿਆਦਾ ਗੱਡੀਆਂ ਨਾਲ ਸਿੰਗਾਪੁਰ ਹਵਾਈ ਅੱਡੇ ਤੋਂ ਨਿਕਲਿਆ। ਕਾਫ਼ਿਲੇ ਵਿੱਚ ਦੋ ਲੰਮੀਆਂ ਕਾਲ਼ੀਆਂ ਮਰਸਡੀਜ਼ ਬੈਂਜ਼ ਕਾਰਾਂ ਸਨ, ਜਿਨ੍ਹਾਂ ’ਚੋਂ ਇੱਕ ’ਤੇ ਕਿਮ ਸਵਾਰ ਸੀ।
ਜਿਸ ਜਹਾਜ਼ ਵਿੱਚ ਕਿਮ ਨੂੰ ਸਿੰਗਾਪੁਰ ਲਿਆਂਦਾ ਗਿਆ, ਉਹ ਚੀਨ ਤੋਂ ਉਧਾਰ ਲਿਆ ਗਿਆ ਹੈ। ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵਿਯਨ ਬਾਲਾਕ੍ਰਿਸ਼ਨਨ ਨੇ ਹਵਾਈ ਅੱਡੇ ’ਤੇ ਕਿਮ ਦਾ ਸਵਾਗਤ ਕੀਤਾ।
ਸਿੰਗਾਪੁਰ ਦੇ ਸੈਂਟੋਸਾ ਟਾਪੂ ਦੇ ਕੈਪੇਲਾ ਹੋਟਲ ਵਿੱਚ ਟਰੰਪ ਤੇ ਕਿਮ ਦੀ ਮੁਲਾਕਾਤ ਹੋਏਗੀ। ਖ਼ਾਸ ਗੱਲ ਇਹ ਹੈ ਕਿ ਇਸ ਮੁਲਾਕਾਤ ਲਈ ਟਾਪੂ ਦੇ ਸਾਰੇ ਰੇਸਤਰਾਂ ਬੰਦ ਕਰ ਦਿੱਤੇ ਗਏ ਹਨ। ਕਿਮ ਨੇ ਪਹਿਲੀ ਵਾਰ ਕਿਸੀ ਕੂਟਨੀਤਿਕ ਪ੍ਰੋਗਰਾਮ ਲਈ ਵਿਦੇਸ਼ੀ ਧਰਤੀ ’ਤੇ ਪੈਰ ਰੱਖਿਆ ਹੈ।
ਸਿੰਗਾਪੁਰ ਵਿੱਚ ਦੱਖਣ ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿੱਚ ਮੁਲਾਕਾਤ ਹੋਏਗੀ। ਦੋਵੇਂ ਸਿੰਗਾਪੁਰ ਪਹੁੰਚ ਗਏ ਹਨ। ਇਹ ਮੀਟਿੰਗ ਕਈ ਮਾਮਲਿਆਂ ਕਰ ਕੇ ਇਤਿਹਾਸਿਕ ਹੈ।
- - - - - - - - - Advertisement - - - - - - - - -