✕
  • ਹੋਮ

ਬ੍ਰਿਟੇਨ ਦੇ ਸ਼ਾਹੀ ਵਿਆਹ 'ਚ ਮੇਘਨਾ ਦਾ ਗਾਊਨ ਬਣਿਆ ਖਿੱਚ ਦਾ ਕੇਂਦਰ

ਏਬੀਪੀ ਸਾਂਝਾ   |  20 May 2018 11:41 AM (IST)
1

2

ਵਿੰਟਰਸਵੀਟ ਫੁੱਲ ਕੇਂਸਿੰਗਟਨ ਮਹਿਲ ਦੇ ਬਾਹਰ ਉੱਗੇ ਹਨ ਤੇ ਨਵ-ਵਿਵਾਹਿਤ ਜੋੜੇ ਦਾ ਆਸ਼ਿਆਨਾ ਇਥੇ ਹੀ ਹੋਵੇਗਾ। ਕੈਲੇਫੋਰਨੀਆ ਪੌਪੀ ਕੈਲੇਫੋਰਨੀਆ ਸੂਬੇ ਦਾ ਅਧਿਕਾਰਤ ਫੁੱਲ ਹੈ ਜਿੱਥੇ ਮੇਘਨ ਦਾ ਜਨਮ ਹੋਇਆ ਸੀ।

3

ਮੇਘਨ ਨੂੰ ਖੁਦ ਵਿੰਟਰਸਵੀਟ ਤੇ ਕੈਲੇਫੋਰਨੀਆ ਪੌਪੀ ਫੁੱਲ ਬੇਹੱਦ ਪਸੰਦ ਹਨ। ਇਸ ਲਈ ਇਹ ਫੁੱਲ ਵੀ ਡ੍ਰੈਸ ਦੀ ਕਢਾਈ 'ਚ ਸ਼ਾਮਲ ਸਨ।

4

ਸੂਤਰਾਂ ਮੁਤਾਬਕ 36 ਸਾਲਾਂ ਮੇਘਨ ਖੁਦ ਚਾਹੁੰਦੀ ਸੀ ਕਿ ਉਸਦੀ ਡ੍ਰੈਸ 'ਤੇ ਰਾਸ਼ਟਰਮੰਡਲ ਦੇ ਸਾਰੇ ਫੁੱਲਾਂ ਦੀ ਕਸੀਦਾਕਾਰੀ ਕੀਤੀ ਜਾਵੇ। ਡ੍ਰੈਸ ਤਿਆਰ ਕਰਨ ਵਾਲੇ ਕਾਰੀਗਰ ਹਰ ਅੱਧੇ ਘੰਟੇ ਬਾਅਦ ਹੱਥ ਧੋਂਦੇ ਸੀ ਤਾਂ ਜੋ ਡ੍ਰੈਸ ਇਕਦਮ ਸਾਫ਼ ਰਹੇ।

5

ਇਸ ਵੇਲ ਦੀ ਖਾਸ ਗੱਲ ਇਹ ਸੀ ਕਿ ਇਸ 'ਚ ਰਾਸ਼ਟਰਮੰਡਲ ਦੇ ਸਾਰੇ 53 ਦੇਸ਼ਾਂ ਦੇ ਖਾਸ ਫੁੱਲਾਂ ਤੇ ਵੇਲ ਬੂਟਿਆਂ ਦੀ ਕਢਾਈ ਕੱਢੀ ਹੋਈ ਸੀ। ਕੇਂਸਿੰਟਗਨ ਪੈਲੈਸ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਹੈ।

6

ਮੇਘਨ ਦੀ ਇਸ ਖੂਬਸੂਰਤ ਡ੍ਰੈਸ ਨੂੰ ਪ੍ਰਸਿੱਧ ਬ੍ਰਿਟਿਸ਼ ਡਿਜ਼ਾਇਨਰ ਕਲੇਅਰ ਵੇਟ ਕੇਲਰ ਨੇ ਖਾਸ ਤੌਰ 'ਤੇ ਡਿਜ਼ਾਇਨ ਕੀਤਾ ਸੀ। ਮੇਘਨ ਦੀ ਡ੍ਰੈਸ ਦੇ ਪਿਛਲੇ ਹਿੱਸੇ 'ਚ ਇਕ ਪੰਜ ਮੀਟਰ ਲੰਮਾ ਵੇਲ ਸੀ।

7

ਰੇਸ਼ਮ ਜਿਹੀ ਹਲਕੀ ਸਫੈਦ ਡ੍ਰੈਸ 'ਤੇ ਸਫੈਦ ਰੰਗ ਦੇ ਹੀ ਵੇਲ ਬੂਟੇ ਕੱਢੇ ਹੋਏ ਸਨ ਜਿਸ 'ਚ ਭਾਰਤ ਦਾ ਕਮਲ ਦਾ ਫੁੱਲ ਵੀ ਸ਼ਾਮਿਲ ਸੀ। ਇਸ ਤੋਂ ਇਲਾਵਾ ਪਾਕਿਸਤਾਨ ਦਾ ਚਮੇਲੀ ਤੇ ਬੰਗਲਾਦੇਸ਼ ਦਾ ਕੁਮੁਦਿਨੀ ਫੁੱਲ ਵੀ ਕੱਢਿਆ ਹੋਇਆ ਸੀ।

8

ਵਿੰਡਸਰ: ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਅਦਾਕਾਰਾ ਮੇਘਨ ਮਾਰਕੇਲ ਦਾ ਵਿਆਹ ਕੱਲ੍ਹ ਬੜੀ ਸ਼ਾਨੋ-ਸ਼ੌਕਤ ਨਾਲ ਹੋਇਆ। ਇਸ ਖਾਸ ਮੌਕੇ 'ਤੇ ਮੇਘਨ ਨੇ ਖੂਬਸੂਰਤ ਸਫੈਦ ਗਾਊਨ ਪਹਿਨਿਆ ਹੋਇਆ ਸੀ। ਇਸ ਗਾਊਨ ਨੂੰ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਸੀ।

  • ਹੋਮ
  • ਵਿਸ਼ਵ
  • ਬ੍ਰਿਟੇਨ ਦੇ ਸ਼ਾਹੀ ਵਿਆਹ 'ਚ ਮੇਘਨਾ ਦਾ ਗਾਊਨ ਬਣਿਆ ਖਿੱਚ ਦਾ ਕੇਂਦਰ
About us | Advertisement| Privacy policy
© Copyright@2025.ABP Network Private Limited. All rights reserved.