ਬ੍ਰਿਟੇਨ ਦਾ ਪ੍ਰਿੰਸ ਹੈਰੀ ਅੱਜ ਚੜ੍ਹੇਗਾ ਘੋੜੀ
ਵਿਆਹ ਸਮਾਗਮ ਵਿੱਚ ਪਹੁੰਚਣ ਵਾਲੇ ਮਹਿਮਾਨਾਂ ਨੂੰ ਵਿਆਹ ਦਾ ਆਨੰਦ ਮਾਨਣ ਲਈ ਵਿਸ਼ੇਸ਼ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਮਹਿਮਾਨਾਂ ਨੂੰ ਕਿਸੀ ਵੀ ਤਰ੍ਹਾਂ ਦੇ ਤੋਹਫ਼ੇ ਲਿਆਉਣ ਲਈ ਮਨ੍ਹਾ ਕੀਤਾ ਗਿਆ ਹੈ। ਕੈਮਰਿਆਂ ਦੀ ਵੀ ਮਨਾਹੀ ਕੀਤੀ ਗਈ ਹੈ।
Download ABP Live App and Watch All Latest Videos
View In Appਵਿਆਹ ਸਮਾਗਮ ਤੇ ਸਾਰੀਆਂ ਰਸਮਾਂ ਟੀਵੀ ’ਤੇ ਲਾਈਵ ਵਿਖਾਈਆਂ ਜਾਣਗੀਆਂ।
ਭਾਰਤ ਤੋਂ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਵੀ ਇਸ ਵਿਆਹ ਦਾ ਹਿੱਸਾ ਬਣੇਗੀ।
ਡਿਊਕ ਤੇ ਡੱਚਿਸ ਆਫ਼ ਕੈਂਬ੍ਰਿਜ ਦਾ ਵਿਆਹ ਸ਼ੁੱਕਰਵਾਰ ਹੋਇਆ ਸੀ ਅਤੇ ਵੇਲਜ਼ ਦੇ ਪ੍ਰਿੰਸ ਆਫ ਵੇਲਜ਼ ਤੇ ਡਾਇਨਾ ਦਾ ਵਿਆਹ ਬੁੱਧਵਾਰ ਕੀਤਾ ਗਿਆ ਸੀ।
ਇਸ ਸ਼ਾਹੀ ਜੋੜੇ ਦਾ ਵਿਆਹ ਵਿੰਡਸਟਰ ਦੇ ਸੇਂਟ ਜੌਰਜ ਚੈਪਲ ਵਿੱਚ ਹੋਵੇਗਾ।
ਅੱਜ ਦੁਪਹਿਰ ਨੂੰ ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਹੈਰੀ ਤੇ ਅਮਰੀਕੀ ਅਦਾਕਾਰਾ ਮੇਗ਼ਨ ਮਾਰਕਲੇ ਦਾ ਸ਼ਾਹੀ 'ਇੰਟਰਕਾਸਟ' ਵਿਆਹ ਹੋਣ ਜਾ ਰਿਹਾ ਹੈ।
ਪ੍ਰਿੰਸ ਹੈਰੀ ਤੇ ਮੇਗ਼ਨ ਮਾਰਕਲੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਸ਼ਾਹੀ ਪਰੰਪਰਾ ਨੂੰ ਤੋੜ ਕੇ ਵਿਆਹ ਕਰਾ ਰਹੇ ਹਨ। ਉਨ੍ਹਾਂ ਦਾ ਵਿਆਹ ਸ਼ਨੀਵਾਰ ਹੋ ਰਿਹਾ ਹੈ ਜਦਕਿ ਪਹਿਲਾਂ ਸਾਰੇ ਸ਼ਾਹੀ ਵਿਆਹ ਹਫ਼ਤੇ ਦੌਰਾਨ ਕੀਤੇ ਜਾਂਦੇ ਹਨ।
ਮਾਰਕਲੇ ਅਮਰੀਕੀ ਮੂਲ ਦੀ ਹੈ ਪਰ ਉਸ ਦਾ ਪਾਲਣ-ਪੋਸ਼ਣ ਕੈਲੇਫੋਰਨੀਆ ਵਿੱਚ ਹੋਇਆ ਹੈ। ਉਹ ਟੀਵੀ ਅਦਾਕਾਰਾ ਹੈ ਤੇ ਉਸ ਦੇ ਪਹਿਲਾਂ ਤਲਾਕ ਵੀ ਹੋ ਚੁੱਕਿਆ ਹੈ।
ਵਿਆਹ ਤੋਂ ਬਾਅਦ ਦੇ ਰਿਸੈਪਸ਼ਨ ਪਾਰਟੀਆਂ ਰੱਖੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਨਿਜੀ ਰਿਸੈਪਸ਼ਨ ਸ਼ਾਹੀ ਵਿੰਡਸਰ ਕੈਸਲ ਮੈਦਾਨਾਂ ਦੇ ਫ੍ਰੋਗਮੌਰ ਹਾਊਸ ਵਿੱਚ ਕੀਤੀ ਜਾਵੇਗੀ।
ਵਿਆਹ ਤੋਂ ਬਾਅਦ ਹੋਣ ਵਾਲੀਆਂ ਸ਼ਾਹੀ ਰਸਮਾਂ ਦੀ ਰਿਹਸਲ ਵੀ ਮੁਕੰਮਲ ਹੋ ਚੁੱਕੀ ਹੈ। ਵਿਆਹ ਪਿੱਛੋਂ ਦੋਵੇਂ ਸ਼ਾਹੀ ਅੰਦਾਜ਼ ਵਿੱਚ ਫੇਰੀ ਲਾਉਣਗੇ।
- - - - - - - - - Advertisement - - - - - - - - -