ਕੋਰੀਆ ਨੇ ਫਿਰ ਦਾਗੀ ਜਾਪਾਨ 'ਤੇ ਮਿਸਾਈਲ, ਵਿਸ਼ਵ ਜੰਗ ਦਾ ਖਤਰਾ
ਰੂਸ ਤੇ ਚੀਨ ਦੇ ਦਿਲ ਵਿੱਚ ਉੱਤਰ ਕੋਰੀਆ ਪ੍ਰਤੀ ਹਮਦਰਦੀ ਹੈ। ਅਜਿਹਾ ਵਤੀਰਾ ਦੁਨੀਆ ਦੀਆਂ ਦੋ ਵੱਡੀਆਂ ਤਾਕਤਾ ਅਮਰੀਕਾ ਤੇ ਰੂਸ ਨੂੰ ਆਹਮੋ ਸਾਹਮਣੇ ਕਰ ਰਿਹਾ ਹੈ। ਜੇਕਰ ਇਹ ਹੁੰਦਾ ਹੈ ਤਾਂ ਇੱਕ ਵਾਰ ਮੁੜ ਤੋਂ ਤੀਜੀ ਸੰਸਾਰ ਜੰਗ ਹੋ ਸਕਦੀ ਹੈ।
ਇੱਕ ਪਾਸੇ ਉੱਤਰੀ ਕੋਰੀਆ ਜੰਗ ਦਾ ਮਾਹੌਲ ਬਣਾ ਰਿਹਾ ਹੈ, ਦੂਜੇ ਪਾਸੇ ਅਮਰੀਕਾ, ਜਾਪਾਨ ਤੇ ਦੱਖਣੀ ਕੋਰੀਆ ਉਸ ਨੂੰ ਸਬਕ ਸਿਖਾਉਣ ਦੀ ਤਿਆਰੀ ਵਿੱਚ ਹਨ।
ਜਾਪਾਨ ਬਾਰੇ ਉੱਤਰ ਕੋਰੀਆ ਨੇ ਕਿਹਾ ਕਿ ਜਾਪਾਨ ਨੂੰ ਸਾਡੇ ਕੋਲ ਹੋਣਾ ਹੀ ਨਹੀਂ ਚਾਹੀਦਾ, ਇਸ ਦੇ ਚਾਰ ਟਾਪੂਆਂ ਨੂੰ ਪਰਮਾਣੂ ਬੰਬ ਨਾਲ ਸਮੁੰਦਰ ਵਿੱਚ ਡੁਬੋ ਦੇਣਾ ਚਾਹੀਦਾ ਹੈ।
ਉੱਤਰੀ ਕੋਰੀਆ ਦੀਆਂ ਇਨ੍ਹਾਂ ਧਮਕੀਆਂ ਨੂੰ ਜਾਪਾਨ ਨੇ ਮੱਲੋਜ਼ੋਰੀ ਉਕਸਾਉਣ ਵਾਲਾ ਦੱਸਿਆ ਹੈ। ਅਮਰੀਕਾ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇਕਰ ਕੋਰੀਆ ਬਾਜ਼ ਨਾ ਆਇਆ ਤਾਂ ਸਖ਼ਤ ਕਦਮ ਚੁੱਕੇ ਜਾਣਗੇ।
ਇਨ੍ਹਾਂ ਪਾਬੰਦੀਆਂ ਬਾਰੇ ਸਿੱਧੇ ਤੌਰ 'ਤੇ ਅਮਰੀਕਾ ਨੂੰ ਜ਼ਿੰਮੇਵਾਰ ਦੱਸਦਿਆਂ ਉੱਤਰੀ ਕੋਰੀਆ ਨੇ ਅਮਰੀਕਾ ਦੀ ਤੁਲਨਾ ਇੱਕ ਪਾਗਲ ਕੁੱਤੇ ਨਾਲ ਕੀਤੀ। ਕਿਮ ਜੋਂਗ ਨੇ ਅਮਰੀਕਾ ਨੂੰ ਸੁਆਹ ਤੇ ਹਨੇਰੇ ਵਿੱਚ ਤਬਦੀਲ ਕਰ ਦੇਣ ਦੀ ਧਮਕੀ ਵੀ ਦਿੱਤੀ ਹੈ।
ਇਸ ਦੇ ਨਾਲ ਹੀ ਉੱਤਰ ਕੋਰੀਆ ਵਿੱਚ ਬਣੇ ਕੱਪੜਿਆਂ ਦੀ ਬਰਾਮਦਗੀ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਕੱਪੜਾ ਸਨਅਤ ਕੋਰੀਆ ਦੀ ਕਮਾਈ ਦਾ ਮੁੱਖ ਸਰੋਤ ਹੈ। ਹੋਰ ਦੇਸ਼ਾਂ ਨੇ ਉੱਤਰ ਕੋਰੀਆ ਦੇ ਵਾਸੀਆਂ ਨੂੰ ਨਵੇਂ ਵਰਕ ਪਰਮਿਟ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ।
ਅਮਰੀਕਾ ਤੇ ਜਾਪਾਨ ਦੀ ਪਹਿਲ 'ਤੇ ਹੀ ਸੰਯੁਕਤ ਰਾਸ਼ਟਰ ਨੇ ਉੱਤਰ ਕੋਰੀਆ 'ਤੇ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਹਨ। ਕੋਰੀਆ ਦੀਆਂ ਤੇਲ ਤੇ ਇਸ ਦੇ ਉਤਪਾਦਾਂ ਦੇ ਨਾਲ-ਨਾਲ ਕੁਦਰਤੀ ਗੈਸ ਦੀ ਦਰਾਮਦ ਨੂੰ ਸੀਮਤ ਕਰ ਦਿੱਤਾ ਹੈ।
ਉੱਥੇ ਹੀ ਉੱਤੀਰ ਕੋਰੀਆ ਨੇ ਹੁਣ ਧਮਕੀ ਦੇ ਦਿੱਤੀ ਹੈ ਕਿ ਉਹ ਅਮਰੀਕਾ ਨੂੰ ਸੁਆਹ ਕਰ ਦੇਵੇਗਾ ਤੇ ਜਾਪਾਨ ਨੂੰ ਪਰਮਾਣੂ ਬੰਬਾ ਨਾਲ ਸਮੁੰਦਰ ਵਿੱਚ ਡੁਬੋ ਦੇਵੇਗਾ।
ਦੱਖਣੀ ਕੋਰੀਆ ਦੀ ਫੌਜ ਮੁਤਾਬਕ, ਇਹ ਮਿਸਾਈਲ ਤਕਰੀਬਨ 770 ਕਿਲੋਮੀਟਰ ਦੀ ਉਚਾਈ ਤੱਕ ਗਈ ਤੇ ਤਕਰੀਬਨ 3700 ਕਿਲੋਮੀਟਰ ਦਾ ਸਫਰ ਤੈਅ ਕੀਤਾ। ਜਾਪਾਨ ਨੇ ਉੱਤਰ ਕੋਰੀਆ ਦੇ ਇਸ ਕਦਮ ਨੂੰ ਉਕਸਾਉਣ ਵਾਲਾ ਦੱਸਿਆ ਹੈ।
ਅਮਰੀਕਾ ਦੀਆਂ ਧਮਕੀਆਂ ਤੇ ਸੰਯੁਕਤ ਰਾਸ਼ਟਰ ਵੱਲੋਂ ਲਾਈ ਰੋਕ ਦੇ ਬਾਵਜੂਦ ਉੱਤਰ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ ਭੋਰਾ ਵੀ ਨਹੀਂ ਡਰਿਆ। ਉੱਤਰੀ ਕੋਰੀਆ ਨੇ ਜਾਪਾਨ ਉੱਪਰੋਂ ਇੱਕ ਵਾਰ ਫਿਰ ਮਿਸਾਈਲ ਦਾਗ ਦਿੱਤੀ ਹੈ। ਦੱਖਣੀ ਕੋਰੀਆ ਤੇ ਜਾਪਾਨ ਦੀਆਂ ਸਰਕਾਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।