ਟੂਰਿਸਟ ਖਿੱਚਣ ਲਈ ਮਹਿਲਾ ਪੁਲਿਸ ਵਾਲੀਆਂ ਲਈ ਅਨੋਖਾ ਫੁਰਮਾਨ
ਸੋਸ਼ਲ ਮੀਡੀਆ 'ਤੇ ਕਈ ਜਗ੍ਹਾ ਇਸ ਫੈਸਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ।
ਟਵਿੱਟਰ 'ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੱਛਮ ਦੀਆਂ ਮਹਿਲਾ ਪੁਲਿਸ ਕਰਮੀ ਵੀ ਚੰਗਾ ਡ੍ਰੈਸ ਅਪ ਹੁੰਦੀਆਂ ਹਨ ਤਾਂ ਫਿਰ ਲਿਬਨਾਨ 'ਚ ਸ਼ਾਰਟਸ ਦੀ ਕੀ ਲੋੜ ਹੈ।
ਵਿਰੋਧ 'ਚ ਕਿਹਾ ਜਾ ਰਿਹਾ ਹੈ ਕਿ ਸਿਰਫ ਮਹਿਲਾਵਾਂ ਹੀ ਕਿਉਂ ਪੁਰਸ਼ ਕਿਉਂ ਨਾ ਟ੍ਰਾਊਜ਼ਰ ਪਹਿਨਣ।
ਹਾਲਾਂਕਿ ਮੇਅਰ ਦੇ ਇਸ ਕਦਮ ਦੀ ਉੱਥੋਂ ਦੀਆਂ ਸਿਆਸੀ ਪਾਰਟੀਆਂ ਵੀ ਆਲੋਚਨਾ ਕਰ ਰਹੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ 99 ਫੀਸਦੀ ਮੈਡੀਟਰੇਨੀਅਨ ਖੇਤਰਾਂ 'ਚ ਸ਼ਾਰਟਸ ਪਹਿਨੀ ਜਾਂਦੀ ਹੈ।
ਲਿਬਨਾਨ ਦੇ ਮੇਅਰ ਨੇ ਕਿਹਾ ਕਿ ਅਸੀਂ ਪੱਛਮ ਦੇ ਲੋਕਾਂ 'ਚ ਲਿਬਨਾਨ ਦੇ ਅਕਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ।
ਲਿਬਨਾਨ ਦੇ ਮੇਅਰ ਪਿਅਰੇ ਅਚਕਰ ਨੇ ਅਜਿਹਾ ਟੂਰਿਸਟਾਂ ਨੂੰ ਆਕਰਸ਼ਿਤ ਕਰਨ ਲਈ ਕੀਤਾ ਹੈ।
ਹਾਲਾਂਕਿ ਇਸ ਅਭਿਆਨ ਦੀ ਸੋਸ਼ਲ ਮੀਡੀਆ 'ਤੇ ਆਲੋਚਨਾ ਵੀ ਹੋ ਰਹੀ ਹੈ।
ਮਹਿਲਾ ਟ੍ਰੈਫਿਕ ਪੁਲਿਸ ਦੀ ਇਹ ਵਰਦੀ ਦੇਖਣ 'ਚ ਕਾਫੀ ਆਕਰਸ਼ਕ ਹੈ।
ਇੱਥੇ ਟ੍ਰੈਫਿਕ ਪੁਲਿਸ ਦੀਆਂ ਮਹਿਲਾ ਕਰਮਚਾਰੀ ਹੁਣ ਕਾਲੇ ਰੰਗ ਦੀ ਨਿੱਕਰ 'ਚ ਨਜ਼ਰ ਆਉਣਗੀਆਂ।
ਬੁਰਮਾਨਾ 'ਚ ਟੂਰਿਸਟਾਂ ਨੂੰ ਲਿਆਉਣ ਲਈ ਮਹਿਲਾ ਟ੍ਰੈਫਿਕ ਪੁਲਿਸ ਨੂੰ ਸ਼ਾਰਟਸ ਪਹਿਨਣ ਦਾ ਫੁਰਮਾਨ ਜਾਰੀ ਕੀਤਾ ਹੈ।
ਲਿਬਨਾਨ ਦੇ ਬੈਰੂਤ ਤੋਂ 10 ਮੀਲ ਦੀ ਦੂਰੀ 'ਤੇ ਕਸਬਾ ਬਰੂਮਾਨਾ ਵੱਲ ਟੂਰਿਸਟਾਂ ਨੂੰ ਆਕਰਸ਼ਿਕ ਕਰਨ ਲਈ ਲਿਬਨਾਨ ਦੇ ਮੇਅਰ ਨੇ ਅਹਿਮ ਕਦਮ ਚੁੱਕਿਆ ਹੈ।