ਭੂਚਾਲ ਤੋਂ ਬਾਅਦ ਲੀਹ ‘ਤੇ ਪਰਤ ਰਹੀ ਹੈ ਅਲਾਸਕਾ ਦੇ ਲੋਕਾਂ ਦੀ ਜ਼ਿੰਦਗੀ
ਉਧਰ ਗਵਰਨਰ ਬਿਲ ਵਾਕਰ ਨੇ ਕਿਹਾ, ਅਸੀਂ ਜ਼ਿਆਦਾਤਰ ਸੜਕੀ ਆਵਾਜਾਈ ‘ਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰ ਦਿੱਤਾ ਹੈ।
1964 ‘ਚ 9.2 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਨੂੰ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਤਾਕਤਵਰ ਭੂਚਾਲ ਮਨੀਆ ਜਾਂਦਾ ਹੈ। ਭੂਚਾਲ ਨਾਲ ਸੜਕਾਂ ਅਤੇ ਇਮਾਰਤਾਂ ਨੂੰ ਕਾਫੀ ਨੁਕਸਾਨ ਹੋਇਆ, ਪਰ ਜਾਨੀ ਨੁਕਸਾਨ ਤੋਂ ਬਚ ਗਏ।
ਏਂਕੋਰੇਜ ਦੇ ਮੇਅਰ ਈਥਨ ਬਰਕੋਵਿਟਜ ਨੇ ਸ਼ਨੀਵਾਰ ਨੂੰ ਮੀਡੀਆ ਨੂੰ ਕਿਹਾ, ‘1964 ਤੋਂ ਬਾਅਦ ਇਹ ਦੂਜਾ ਸਭ ਤੋਂ ਵੱਡਾ ਭੂਚਾਲ ਹੈ।’
ਸ਼ੁੱਕਰਵਾਰ ਦੀ ਸਵੇਰ ਕਰੀਬ 8:30 ‘ਤੇ 7.0 ਤੀਬਰਤਾ ਦੇ ਭੂਚਾਲ ਨੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ। ਭੂਚਾਲ ਦਾ ਕੇਂਦਰ ਏਂਕੋਰੇਜ ਤੋਂ 10 ਕਿਲੋਮੀਟਰ ਦੂਰ ਉੱਤਰ-ਪੂਰਬ ਰਿਹਾ।
ਇਸ ਭੂਚਾਲ ਨਾਲ ਹਾਈਵੇਅ, ਬਿਜਲੀ ਵਿਵਸਥਾ ਨੂੰ ਕਾਫੀ ਨੁਕਸਾਨ ਹੋਇਆ। ਅਜੇ ਤਕ ਕਰੀਬ 230 ਤੋਂ ਜ਼ਿਆਦਾ ਆਫਟਰ-ਸ਼ੌਕ ਮਹਿਸੂਸ ਕੀਤੇ ਜਾ ਚੁੱਕੇ ਹਨ।
ਅਮਰੀਕਾ ਦੇ ਅਲਾਸਕਾ ‘ਚ ਆਏ ਭੂਚਾਲ ਤੋਂ ਬਾਅਦ ਉੱਥੇ ਦੇ ਲੋਕਾਂ ਦੀ ਜਿੰਦਗੀ ਵਾਪਸ ਪਟਰੀ ‘ਤੇ ਆ ਰਹੀ ਹੈ। ਅਮਰੀਕੀ ਭੂ-ਵਿਗੀਆਨੀ ਸਰਵੇਖਣ ਦੇ ਅਧਿਕਾਰੀ ਨੇ ਸ਼ਨੀਵਾਰ ਨੂੰ ਇੱਕ ਇੰਟਰਵਿਊ ‘ਚ ਕਿਹਾ ਕਿ ਸ਼ੁੱਕਰਵਾਰ ਨੂੰ ਰਾਤ ਲਗਪਗ 11 ਵਜੇ 5.2 ਤੀਬਰਤਾ ਦਾ ਭੂਚਾਲ ਆਇਆ, ਦੂਜੇ ਭੂਚਾਲ ਦੀ ਤੀਬਰਤਾ 5.7 ਰਹੀ।