ਇੰਝ ਰਹੀ ਦੁਨੀਆ ਦੇ ਸਭ ਤੋਂ ਵੱਡੇ ਦੁਸ਼ਮਣਾਂ ਦੀ ਪਹਿਲੀ ਮੁਲਾਕਾਤ
ਦੱਸ ਦਈਏ ਕਿ ਟ੍ਰੰਪ ਤੇ ਕਿਮ ਜੋਂਗ ਵਿਚਾਲੇ ਪ੍ਰਮਾਣੂ ਪ੍ਰੀਖਣ ਨੂੰ ਲੈ ਕੇ ਲੰਮੇ ਸਮੇਂ ਤੋਂ ਤਲਖੀ ਰਹੀ ਹੈ।
Download ABP Live App and Watch All Latest Videos
View In Appਦੋਵਾਂ ਨੇਤਾਵਾਂ ਨੇ ਹੋਟਲ ਦੀ ਬਾਲਕੋਨੀ 'ਚ ਪਹੁੰਚ ਕੇ ਉਥੇ ਮੌਜੂਦ ਲੋਕਾਂ ਦਾ ਸਵਾਗਤ ਵੀ ਸਵੀਕਾਰ ਕੀਤਾ।
ਆਹਮੋ-ਸਾਹਮਣੇ ਸਿੱਧੀ ਮੁਲਾਕਾਤ ਤੋਂ ਬਾਅਦ ਕੈਪੇਲਾ ਹੋਟਲ ਦੀ ਬਾਲਕੋਨੀ 'ਚ ਟ੍ਰੰਪ ਤੇ ਕਿਮ ਇਕੱਲੇ ਚਹਿਲ ਕਦਮੀ ਕਰਦੇ ਵੀ ਦਿਖੇ।
ਵਨ ਟੂ ਵਨ ਮੁਲਾਕਾਤ ਤੋਂ ਬਾਅਦ ਅਮਰੀਕਾ ਤੇ ਉੱਤਰੀ ਕੋਰੀਆ ਦਰਮਿਆਨ ਪ੍ਰਤੀਨਿਧੀ ਮੰਡਲ ਪੱਧਰ ਦੀ ਬੈਠਕ ਹੋਈ।
ਟ੍ਰੰਪ ਤੇ ਕਿਮ ਜੋਂਗ ਵਿਚਾਲੇ ਕਰੀਬ 50 ਮਿੰਟ ਤੱਕ ਵਾਰਤਾਲਾਪ ਹੋਈ।
ਟ੍ਰੰਪ ਤੇ ਕਿਮ ਜੋਂਗ ਦਰਮਿਆਨ ਬੈਠਕ 'ਚ ਟ੍ਰੰਪ ਨੇ ਕਿਹਾ ਕਿ ਉਮੀਦ ਹੈ ਗੱਲਬਾਤ ਸਾਕਾਰਾਮਕ ਹੋਵੇਗੀ ਤੇ ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਚੰਗੇ ਹੋਣਗੇ।
ਗੱਲਬਾਤ ਸ਼ੁਰੂ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਸਾਡੇ ਦੋਵਾਂ ਦੇਸ਼ਾਂ ਦੇ ਸਬੰਧ ਚੰਗੇ ਹੋਣਗੇ। ਕਿਮ ਜੋਂਗ ਉਨ ਨੇ ਇਸ ਮੁਲਾਕਾਤ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਟਰੰਪ ਨਾਲ ਮੁਲਾਕਾਤ ਇੰਨੀ ਆਸਾਨ ਨਹੀਂ ਸੀ।
ਅਮਰੀਕੀ ਰਾਸ਼ਟਰਪਤੀ ਡੋਨਲਡ ਟ੍ਰੰਪ ਨੇ ਉੱਤਰੀ ਕੋਰੀਆ ਦੇ ਨਾਲ ਹੋ ਰਹੀ ਇਤਿਹਾਸਕ ਸਿਖਰ ਵਾਰਤਾ ਦੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਸਾਰੀਆਂ ਅਟਕਲਾਂ ਤੋਂ ਬਾਅਦ ਵੀ ਇਹ ਮੁਲਾਕਾਤ ਸੰਭਵ ਹੋਈ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟ੍ਰੰਪ ਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸਿੰਗਾਪੁਰ ਦੇ ਹੋਟਲ ਕੈਪੇਲਾ 'ਚ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਨੇ ਬੇਹੱਦ ਗਰਮਜੋਸ਼ੀ ਨਾਲ ਇੱਕ-ਦੂਜੇ ਨਾਲ ਹੱਥ ਮਿਲਾਇਆ।
- - - - - - - - - Advertisement - - - - - - - - -