ਭਾਰਤ ਹੱਥੋਂ ਤਿਲ੍ਹਕਿਆ ਵਿਸ਼ਵ ਸੁੰਦਰੀ ਦਾ ਤਾਜ ਪਿਆ ਮੈਕਸਿਕੋ ਦੀ ਝੋਲੀ
68ਵਾਂ ਮਿਸ ਵਰਲਡ ਮੁਕਾਬਲਾ ਜਿੱਤਣ ਤੋਂ ਬਾਅਦ 26 ਸਾਲਾ ਵੈਨੇਸਾ ਨੇ ਸਭ ਦਾ ਧੰਨਵਾਦ ਕੀਤਾ ਹੈ। ਵੈਨੇਸਾ ਨੇ ਰਨੈਸ਼ਨਲ ਬਿਜ਼ਨਸ ਦੀ ਪੜ੍ਹਾਈ ਕੀਤੀ ਹੈ। ਫਿਲਹਾਲ ਉਹ ਕੁੜੀਆਂ ਦੇ ਮੁੜ ਵਸੇਬਾ ਕੇਂਦਰ ਦੇ ਨਿਰਦੇਸ਼ਕ ਮੰਡਲ 'ਚ ਸ਼ਾਮਲ ਹੈ।
Download ABP Live App and Watch All Latest Videos
View In Appਮਿਸ ਵਰਲਡ ਦਾ ਆਖ਼ਰੀ ਮੁਕਾਬਲਾ ਚੀਨ ਦੇ ਸ਼ਹਿਰ ਸਾਨਿਆ ਵਿੱਚ ਕਰਵਾਇਆ ਗਿਆ ਜਿੱਤੇ ਸਾਬਕਾ ਵਿਸ਼ਵ ਸੁੰਦਰੀ 2017 ਮਾਨੁਸ਼ੀ ਛਿੱਲਰ ਨੇ ਵੈਨੇਸਾ ਸਿਰ ਸੁੰਦਰੀ ਦਾ ਤਾਜ ਸਜਾਇਆ।
ਇਸ ਮੁਕਾਬਲੇ ਚ ਸਿਖਰਲੀਆਂ ਤਿੰਨ ਮੁਕਾਬਲੇਬਾਜ਼ਾਂ 'ਚ ਚਿਲੀ, ਫਰਾਂਸ, ਬੰਗਲਾਦੇਸ਼, ਜਪਾਨ, ਮਲੇਸ਼ੀਆ, ਮੌਰੀਸ਼ਸ, ਮੈਕਸੀਕੋ, ਨੇਪਾਲ, ਨਿਊਜ਼ੀਲੈਂਡ, ਸਿੰਗਾਪੁਰ, ਥਾਈਲੈਂਡ, ਯੁਗਾਂਡਾ, ਅਮਰੀਕਾ, ਵੈਨਜ਼ੁਏਲਾ ਤੇ ਵੀਅਤਮਾਨ ਦੀਆਂ ਸੁੰਦਰੀਆਂ ਸ਼ਾਮਲ ਸਨ। ਥਾਈਲੈਂਡ ਦੀ ਨਿਕੋਲੀਨ ਪਿਚਾਪਾ ਲਿਮਸੁੰਕਨ ਨੂੰ ਉਪ ਜੇਤੂ ਐਲਾਨਿਆ ਗਿਆ।
ਪੂਰੀ ਦੁਨੀਆ ਦੀਆਂ 118 ਮੁਟਿਆਰਾਂ ਨੇ ਇਸ ਵੱਡੇ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਪਰ ਵੈਨੇਸਾ ਬਾਜ਼ੀ ਮਾਰ ਗਈ।
ਭਾਰਤ ਦੀ ਅਨੁਕ੍ਰਿਤੀ ਵਾਸ ਮੁਕਾਬਲੇ ਦੀਆਂ ਚੋਟੀ ਦੀਆਂ 30 ਸੁੰਦਰੀਆਂ ਵਿੱਚ ਹੀ ਆਪਣੀ ਥਾਂ ਬਣਾ ਸਕੀ।
ਮੈਕਸਿਕੋ ਦੀ 26 ਸਾਲਾ ਵੈਨੇਸਾ ਪੌਂਸ ਡੀ ਲਿਓਨ ਹੁਣ ਮਿਸ ਵਰਲਡ ਬਣ ਗਈ ਹੈ।
- - - - - - - - - Advertisement - - - - - - - - -