ਇਸ ਮਾਡਲ ਨੇ ਵੀਡੀਓ ਕਾਲਿੰਗ 'ਚ ਕੀਤਾ ਅਜਿਹਾ ਕੰਮ ਕਿ ਲੋਕ ਜਤਾ ਰਹੇ ਅਫਸੋਸ
ਰਿਸੀਲਾ ਦੇ ਪਤੀ ਨੇ ਦੱਸਿਆ ਕਿ ਉਹ ਸੋਮਵਾਰ ਦੀ ਸਵੇਰ ਨੂੰ ਆਪਣੀ ਪਤਨੀ ਨਾਲ ਵਟਸਐਪ ਉੱਤੇ ਗੱਲ ਕਰ ਰਿਹਾ ਸੀ, ਗੱਲ ਕਰਨ ਦੌਰਾਨ ਰਿਸੀਲਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਦੱਸਣਯੋਗ ਹੈ ਕਿ ਰਿਜ਼ਿਲਾ ਮਾਡਲਿੰਗ ਤੋਂ ਇਲਾਵਾ ਸਥਾਨਕ ਯੂਨੀਵਰਸਿਟੀ ਤੋਂ ਇੰਗਲਿਸ਼ ਲਿਟਰੇਚਰ ਵਿਚ ਗਰੈਜੂਏਸ਼ਨ ਵੀ ਕਰ ਰਹੀ ਸੀ। ਉਹ ਮੂਲ ਰੂਪ ਤੋਂ ਚਿੱਟਾਗਾਂਵ ਦੀ ਰਹਿਣ ਵਾਲੀ ਸੀ।
ਪੁਲਿਸ ਮੁਤਾਬਿਕ ਜਦੋਂ ਰਿਸੀਲਾ ਨੇ ਖ਼ੁਦਕੁਸ਼ੀ ਕੀਤੀ ਤਾਂ ਉਹ ਆਪਣੇ ਪਤੀ ਨਾਲ ਵੀਡੀਓ ਕਾਲ ਉੱਤੇ ਗੱਲ ਕਰ ਰਹੀ ਸੀ।
ਰਿਸੀਲਾ ਨੇ ਮਾਡਲਿੰਗ ਦੀ ਸ਼ੁਰੂਆਤ ਸਾਲ 2012 ਤੋਂ ਕੀਤੀ ਸੀ ਅਤੇ ਅਕਸਰ ਆਪਣੇ ਇੰਸਟਾਗਰਾਮ ਅਕਾਊਟ ਉੱਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਸੀ। ਹੁਣ ਉਸ ਦੇ ਇੰਸਟਾਗ੍ਰਾਮ ਅਕਾਊਟ ਉੱਤੇ ਲੋਕ ਅਫ਼ਸੋਸ ਜਤਾ ਰਹੇ ਹਨ।
ਖ਼ੁਦਕੁਸ਼ੀ ਤੋਂ ਬਾਅਦ ਫਲੈਟ ਦਾ ਦਰਵਾਜ਼ਾ ਤੋੜ ਕੇ ਰਿਸੀਲਾ ਨੂੰ ਬਾਹਰ ਕੱਢਿਆ ਗਿਆ ਅਤੇ ਤੁਰੰਤ ਢਾਕਾ ਸਥਿਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
22 ਸਾਲ ਦੀ ਰਿਸੀਲਾ ਦੀ ਇੱਕ 3 ਸਾਲ ਦੀ ਧੀ ਵੀ ਹੈ, ਜੋ ਖ਼ੁਦਕੁਸ਼ੀ ਦੇ ਸਮੇਂ ਘਰ ਵਿਖੇ ਮੌਜੂਦ ਨਹੀਂ ਸੀ ਉਹ ਆਪਣੀ ਨਾਨੀ ਕੋਲ ਗਈ ਹੋਈ ਸੀ।
ਢਾਕਾ: ਇੱਕ ਬੰਗਲਾਦੇਸ਼ੀ ਮਾਡਲ ਨੇ ਆਪਣੇ ਪਤੀ ਨਾਲ ਵੀਡੀਓ ਕਾਲ ਦੌਰਾਨ ਗੱਲ ਕਰਦੇ ਹੋਏ ਇਸ ਸੋਮਵਾਰ ਦੁਪਹਿਰ ਨੂੰ ਫਾਹਾ ਲੱਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਸ਼ੁਰੂਆਤੀ ਜਾਂਚ ਵਿਚ ਖ਼ੁਦਕੁਸ਼ੀ ਦਾ ਕਾਰਨ ਵਿਆਹੁਤਾ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਨੂੰ ਮੰਨ ਰਹੀ ਹੈ।