ਮਾਡਲ ਨੂੰ ‘ਹਿਜਾਬ’ ਪਾਉਣਾ ਪਿਆ ਮਹਿੰਗਾ, ਗਵਾਈ ਨੌਕਰੀ
ਉਸ ਦੀ ਐਚ ਐਮ ਐਮ ਮੁਹਿੰਮ ਤੋਂ ਲੈ ਕੇ, ਇਹ ਮਾਡਲ ਐਲੇ, ਮੈਰੀ ਕਲੇਅਰ ਤੇ ਟੀਨ ਵੋਗ ਜਿਹੇ ਮੈਗਜ਼ੀਨਾਂ ਦਾ ਹਿੱਸਾ ਬਣ ਚੁੱਕੀ ਹੈ। (ਤਸਵੀਰਾਂ- beautypageants)
ਇਦਰਿੱਸੀ ਆਪਣੀ ਜ਼ਿੰਮੇਵਾਰੀ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਉਹ ਇਕ ‘ਹਾਈ ਪ੍ਰੋਫਾਈਲ’ ਮੁਸਲਮਾਨ ਔਰਤ ਹੈ। ਉਹ ਫਰਾਂਸ ਦੇ ਇਕ ਛੋਟੇ ਜਿਹੇ ਪਿੰਡ ਤੋਂ ਸੀ ਤੇ ਉਸ ਇਲਾਕੇ ਵਿੱਚ ਮਾਲਕ ਆਪਣੇ ਰਿਟੇਲ ਸਟੋਰਾਂ ਵਿੱਚ ਕੰਮ ਕਰਨ ਲਈ ਹਿਜਾਬ ਪਾਉਣ ਵਾਲੀਆਂ ਲੜਕੀਆਂ ਨੂੰ ਨੌਕਰੀ ਨਹੀਂ ਦਿੰਦੇ।
ਇਕ ਵਿਸ਼ੇਸ਼ ਇੰਟਰਵਿਊ ਵਿਚ ਉਸ ਨੇ ਦੱਸਿਆ ਕਿ ਉਸ ਦੀ ਸ਼ਖਸੀਅਤ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਉਹ ਹਿਜਾਬ ਪਾਉਂਦੀ ਸੀ ਤਾਂ ਕੰਪਨੀ ਨੇ ਸੋਚਿਆ ਕਿ ਲੋਕ ਉਸ ਵੱਲੋਂ ਪ੍ਰੋਮੋਟ ਕੀਤੇ ਜਾਂਦੇ ਉਤਪਾਦਾਂ ਨੂੰ ਨਹੀਂ ਖਰੀਦਣਗੇ।
ਮੁਸਲਿਮ ਮਾਡਲ ਮਾਰੀਆ ਇਦਰਿੱਸੀ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਇੱਕ ਸੁੰਦਰਤਾ ਮੁਹਿੰਮ (Beauty campaign) ਵਿਚੋਂ ਮਹਿਜ਼ ਇਸ ਲਈ ਬਾਹਰ ਕਰ ਦਿੱਤਾ ਗਿਆ ਕਿਉਂਕਿ ਉਹ ਹਿਜਾਬ ਪਾਉਂਦੀ ਹੈ। ਹਿਜਾਬ ਕਰ ਕੇ ਉਸ ਨੂੰ ਆਪਣੀ ਨੌਕਰੀ ਗੁਆਉਣੀ ਪਈ ਕਿਉਂਕਿ ਹਿਜਾਬ ਪਾਉਣ ਕਰ ਕੇ ਉਸ ਦੇ ਮੁਸਲਿਮ ਹੋਣ ਦਾ ਪਤਾ ਲੱਗ ਜਾਂਦਾ ਸੀ ਤੇ ਉਸ ਦੇ ਉਤਪਾਦਾਂ ਦੇ ਗਾਹਕ ਸੀਮਤ ਹੋ ਜਾਂਦੇ ਸਨ। 2015 ਵਿੱਚ ਇੱਕ ਐਚਐਂਡਐਮ (H&M) ਮੁਹਿੰਮ ਦੀ ਸ਼ੁਰੂਆਤ ਕਰਨ ਵਾਲੀ ਪਹਿਲੀ ਹਿਜਾਬ ਪਹਿਨਣ ਵਾਲੀ ਔਰਤ ਬਣਨ ਤੋਂ ਬਾਅਦ ਇਹ ਮਾਡਲ ਲੋਕਾਂ ਵਿੱਚ ਚਰਚਿਤ ਹੋਈ ਸੀ।