✕
  • ਹੋਮ

ਨਾਸਾ ਨੇ ਕੈਦ ਕੀਤੀਆਂ ਸੂਰਜੀ ਲਪਟਾਂ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  09 Sep 2017 04:14 PM (IST)
1

2

3

ਵੈਸੇ ਗਿਣਤੀ 'ਚ ਘੱਟ ਹੋਣ ਦੇ ਬਾਵਜੂਦ ਕਈ ਵਾਰ ਇਹ ਜ਼ਿਆਦਾ ਤਾਕਤਵਰ ਤੇ ਤੀਬਰ ਵੀ ਹੋ ਸਕਦੇ ਹਨ। ਇਹ ਸੂਰਜੀ ਲਪਟਾਂ ਜਮ੍ਹਾਂ ਹੋਈ ਚੁੰਬਕੀ ਊਰਜਾ ਕਾਰਨ ਪੈਦਾ ਹੁੰਦੀਆਂ ਹਨ।

4

5

ਯਾਦ ਰਹੇ ਕਿ ਸੂਰਜ ਦਾ ਇਕ ਚੱਕਰ ਔਸਤਨ 11 ਸਾਲ ਦਾ ਹੁੰਦਾ ਹੈ। ਕਿਸੇ ਚੱਕਰ ਦੇ ਸਰਗਰਮ ਪੜਾਅ ਤੋਂ ਬਾਅਦ ਏਨੇ ਤੀਬਰ ਧਮਾਕੇ ਘੱਟ ਹੀ ਹੁੰਦੇ ਹਨ।

6

ਇਹ ਦੋਵੇਂ ਧਮਾਕੇ ਸੂਰਜ ਦੇ ਸਰਗਰਮ ਖੇਤਰ 'ਚ ਹੋਏ ਹਨ ਜਿੱਥੇ ਚਾਰ ਸਤੰਬਰ ਨੂੰ ਇਕ ਔਸਤ ਧਮਾਕਾ ਵੀ ਹੋਇਆ ਸੀ।

7

ਕੇਂਦਰ ਨੇ ਕਿਹਾ ਕਿ ਇਸ ਧਮਾਕੇ ਕਾਰਨ ਸੂਰਜ ਦੀ ਦਿਸ਼ਾ ਵਾਲੇ ਧਰਤੀ ਦੇ ਹਿੱਸੇ 'ਚ ਕਰੀਬ ਇਕ ਘੰਟੇ ਤਕ ਰੇਡੀਓ ਸੰਚਾਰ 'ਚ ਰੁਕਾਵਟ ਆਈ।

8

ਇਨ੍ਹਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਅਮਰੀਕੀ ਸਪੇਸ ਏਜੰਸੀ ਦੇ ਸੋਲਰ ਡਾਇਨੈਮਿਕਸ ਆਬਜ਼ਰਵੇਟਰੀ ਦੇ ਵਿਗਿਆਨਕਾਂ ਨੂੰ ਹੋਈ ਤੇ ਉਨ੍ਹਾਂ ਇਹ ਤਸਵੀਰਾਂ ਲਈਆਂ। ਪੁਲਾੜ ਮੌਸਮ ਪੂਰਵ ਅਨੁਮਾਨ ਕੇਂਦਰ ਨੇ ਇਨ੍ਹਾਂ ਲਪਟਾਂ ਨੂੰ ਐਕਸ ਸ਼੫ੇਣੀ 'ਚ ਰੱਖਿਆ।

9

ਯਾਦ ਰਹੇ ਕਿ ਇਹ ਸੂਰਜੀ ਲਪਟਾਂ ਧਰਤੀ 'ਤੇ ਸੰਚਾਰ, ਜੀਪੀਐੱਸ ਤੇ ਪਾਵਰ ਗ੍ਰਿੱਡ 'ਚ ਰੁਕਾਵਟ ਪੈਦਾ ਕਰ ਸਕਦੀਆਂ ਹਨ।

10

ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੀਰਵਾਰ ਨੂੰ ਦੋ ਉੱਚ ਤੀਬਰਤਾ ਵਾਲੀਆਂ ਸੂਰਜੀ ਲਪਟਾਂ ਦੀਆਂ ਤਸਵੀਰਾਂ ਕੈਦ ਕੀਤੀਆਂ ਹਨ। ਇਨ੍ਹਾਂ 'ਚ ਦੂਜੀ ਦਸੰਬਰ 2008 ਤੋਂ ਬਾਅਦ ਸ਼ੁਰੂ ਹੋਏ ਸੂਰਜੀ ਚੱਕਰ ਦੀ ਸਭ ਤੋਂ ਤੇਜ਼ ਭਾਵ ਚਮਕੀਲੀ ਕਿਰਨ ਸੀ।

  • ਹੋਮ
  • ਵਿਸ਼ਵ
  • ਨਾਸਾ ਨੇ ਕੈਦ ਕੀਤੀਆਂ ਸੂਰਜੀ ਲਪਟਾਂ ਦੀਆਂ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.