ਡਰਾਈਵਰ ਨੇ ਟਰੱਕ ਲੋਕਾਂ ਉੱਤੇ ਚੜ੍ਹਾਇਆ, 8 ਹਲਾਕ, 11 ਜ਼ਖ਼ਮੀ
ਫਿਰ ਟਰੱਕ ਚੇਂਬਰਜ਼ ਸਟਰੀਟ ਵੱਲ ਮੁੜਿਆ ਤੇ ਟਰੇਡ ਸੈਂਟਰ ਦੇ ਨੇੜੇ ਡਰਾਈਵਰ ਨੇ ਇੱਕ ਸਕੂਲ ਬੱਸ ਨਾਲ ਟਰੱਕ ਨੂੰ ਟਕਰਾ ਦਿੱਤਾ, ਜਿਸ ਕਾਰਨ ਦੋ ਬਾਲਗ ਤੇ ਦੋ ਬੱਚੇ ਜ਼ਖ਼ਮੀ ਹੋ ਗਏ। ਮਾਰੇ ਗਏ ਲੋਕਾਂ ਤੋਂ ਇਲਾਵਾ 11 ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਪੁਲਿਸ ਨੂੰ ਮੌਕੇ ਤੋਂ ਪੇਂਟਬਾਲ ਗੰਨ ਤੇ ਪੈਲੇਟ ਗੰਨ ਵੀ ਮਿਲੀ।
ਪੁਲਿਸ ਨੇ ਦੱਸਿਆ ਕਿ ਹੋਮ ਡੀਪੂ ਤੋਂ ਕਿਰਾਏ ਉੱਤੇ ਲਏ ਟਰੱਕ ਨੂੰ ਲੈ ਕੇ ਡਰਾਈਵਰ ਪਹਿਲਾਂ ਵਰਲਡ ਟਰੇਡ ਸੈਂਟਰ ਤੋਂ ਕੁੱਝ ਬਲਾਕਾਂ ਦੀ ਦੂਰੀ ਉੱਤੇ 3:00 ਵਜੇ ਬਾਈਕ ਪਾਥ ਵਿੱਚ ਦਾਖਲ ਹੋਇਆ ਤੇ ਕਈ ਲੋਕਾਂ ਨੂੰ ਉਸ ਨੇ ਕੁਚਲ
ਟਵਿੱਟਰ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਨੂੰ ਇੱਕ ਹੋਰ ਬਿਮਾਰ ਮਾਨਸਿਕਤਾ ਵਾਲੇ ਵਿਅਕਤੀ ਵੱਲੋਂ ਕੀਤਾ ਗਿਆ ਹਮਲਾ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਇਹ ਸੱਭ ਅਮਰੀਕਾ ਵਿੱਚ ਚੱਲਣ ਵਾਲਾ ਨਹੀਂ ਹੈ।
ਅਜੇ ਤੱਕ ਡਰਾਈਵਰ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਨਿਊ ਯਾਰਕ ਦੇ ਗਵਰਨਰ ਐਂਡਰਿਊ ਕਯੋਮੋ ਨੇ ਇਸ ਨੂੰ ਇੱਕਲਾ ਕਾਰਾ ਦੱਸਿਆ ਕਿਉਂਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਇਹ ਕਿਸੇ ਵੱਡੀ ਯੋਜਨਾ ਦਾ ਹਿੱਸਾ ਸੀ। ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਹਮਲਾਵਰ ਅੱਲ੍ਹਾਹੂ ਅਕਬਰ ਦੇ ਨਾਅਰੇ ਲਾਉਂਦਾ ਤੇ ਅਰਬੀ ਭਾਸ਼ਾ ਵਿੱਚ ਪਰਮਾਤਮਾ ਮਹਾਨ ਹੈ ਆਖਦਾ ਟਰੱਕ ਵਿੱਚੋਂ ਉਤਰਿਆ।
ਪੁਲਿਸ ਨੇ ਹਡਸਨ ਰਿਵਰ ਦੇ ਨਾਲ ਮੈਨਹਟਨ ਦੇ ਪੱਛਮੀ ਹਿੱਸੇ ਦੀਆਂ ਸਟਰੀਟਜ਼ ਨੂੰ ਬੰਦ ਕਰਵਾ ਦਿੱਤਾ। ਇਸ ਦੇ ਨਾਲ ਹੀ ਅਧਿਕਾਰੀ ਫੌਰਨ ਨਾਲ ਲੱਗਦੇ ਇਲਾਕਿਆਂ ਵਿੱਚ ਪਹੁੰਚ ਗਏ ਜਿੱਥੇ ਲੋਕ ਹੈਲੋਈਨ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ। ਇਸ ਦੌਰਾਨ ਹੀ ਗ੍ਰੀਨਵਿੱਚ ਵਿਲੇਜ ਵਿੱਚੋਂ ਵੱਡੀ ਸਾਲਾਨਾ ਪਰੇਡ ਗੁਜ਼ਰਨੀ ਸੀ, ਜਿਸ ਨੂੰ ਲੈ ਕੇ ਅਧਿਕਾਰੀ ਚਿੰਤਤ ਸਨ।
ਇਸ ਹਮਲੇ ਨਾਲ ਹਾਦਸੇ ਵਾਲੀ ਥਾਂ ਉੱਤੇ ਲੋਕਾਂ ਦੇ ਮਨਾਂ ਵਿੱਚ ਘਬਰਾਹਟ ਪੈਦਾ ਹੋ ਗਈ ਤੇ ਉਨ੍ਹਾਂ ਚੀਕਦਿਆਂ ਹੋਇਆਂ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੱਤਾ। ਬਾਈਕ ਪਾਥ ਉੱਤੇ ਲੋਕਾਂ ਦੇ ਟੁੱਟੇ ਭੱਜੇ ਸਾਈਕਲ ਤੇ ਲਾਸ਼ਾਂ ਖਿੱਲਰੀਆਂ ਪਈਆਂ ਸਨ। ਫਿਰ ਜਲਦ ਹੀ ਉਨ੍ਹਾਂ ਨੂੰ ਢੱਕ ਦਿੱਤਾ ਗਿਆ। ਇੱਕ ਊਬਰ ਡਰਾਈਵਰ ਚੇਨ ਲੀ ਨੇ ਦੱਸਿਆ ਕਿ ਉਸ ਨੇ ਘਟਨਾ ਵਾਲੀ ਥਾਂ ਉੱਤੇ ਢੇਰ ਸਾਰਾ ਖੂਨ ਵੇਖਿਆ ਤੇ ਕਈ ਲੋਕਾਂ ਨੂੰ ਜ਼ਮੀਨ ਉੱਤੇ ਡਿੱਗਿਆ ਵੇਖਿਆ।
ਇਸ ਮਗਰੋਂ ਪੁਲਿਸ ਨੇ ਦੋਵਾਂ ਹੱਥਾਂ ਵਿੱਚ ਨਕਲੀ ਗੰਨ ਫੜ੍ਹ ਕੇ ਅੱਲ੍ਹਾਹੂ ਅਕਬਰ ਦੇ ਨਾਅਰੇ ਲਾਉਂਦਿਆਂ ਟਰੱਕ ਤੋਂ ਬਾਹਰ ਨਿਕਲਣ ਵਾਲੇ 29 ਸਾਲਾ ਡਰਾਈਵਰ ਦੇ ਢਿੱਡ ਵਿੱਚ ਗੋਲੀ ਮਾਰੀ ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਦੀ ਹਾਲਤ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ। ਡਰਾਈਵਰ ਨੇ 14 ਬਲਾਕਾਂ ਤੱਕ ਪਹਿਲਾਂ ਪਿੱਕਅੱਪ ਟਰੱਕ ਬਾਈਕ ਪਾਥ ਦੇ ਨਾਲ ਚਲਾਇਆ ਤੇ ਫਿਰ ਇੱਕ ਪੀਲੇ ਰੰਗ ਦੀ ਸਕੂਲ ਬੱਸ ਵਿੱਚ ਉਸ ਨੂੰ ਦੇ ਮਾਰਿਆ।
ਨਿਊ ਯਾਰਕ : ਵਰਲਡ ਟਰੇਡ ਸੈਂਟਰ ਦੀ ਯਾਦਗਾਰ ਨੇੜੇ ਪੈਦਲ ਚੱਲਣ ਵਾਲਿਆਂ ਤੇ ਸਾਈਕਲ ਸਵਾਰਾਂ ਲਈ ਬਣੇ ਰਾਹ ਉੱਤੇ ਮੰਗਲਵਾਰ ਨੂੰ ਇੱਕ ਵਿਅਕਤੀ ਨੇ ਕਿਰਾਏ ਦਾ ਪਿੱਕਅੱਪ ਟਰੱਕ ਲਿਆ ਕੇ ਚੜ੍ਹਾ ਦਿੱਤਾ, ਜਿਸ ਕਾਰਨ ਅੱਠ ਵਿਅਕਤੀ ਮਾਰੇ ਗਏ ਜਦਕਿ 11 ਹੋਰ ਜ਼ਖ਼ਮੀ ਹੋ ਗਏ। ਮੇਅਰ ਵੱਲੋਂ ਇਸ ਨੂੰ ਬਹੁਤ ਹੀ ਕਾਇਰਤਾ ਭਰਪੂਰ ਕਾਰਨਾਮਾ ਦੱਸਿਆ ਗਿਆ ਹੈ।