ਨਾਰਥ ਕੋਰੀਆ ਵੱਲੋਂ ਅਮਰੀਕੀ ਰਾਸ਼ਟਰਪਤੀ ਟ੍ਰੰਪ ਮੌਤ ਦੀ ਸਜ਼ਾ ਦਾ ਹੱਕਦਾਰ ਕਰਾਰ
ਕੋਰਿਆਈ ਦੇਸ਼ਾਂ ਵਿਚਕਾਰ ਸਰਹੱਦੀ ਖੇਤਰ ਦੀ ਯਾਤਰਾ ਨਾ ਮਰਨ ਪਿੱਛੇ ਖਰਾਬ ਮੌਸਮ ਦੀ ਵਜ੍ਹਾ ਦੱਸੀ ਗਈ ਸੀ ਪਰ ਅਖ਼ਬਾਰ ਨੇ ਇਸ ਸਪੱਸ਼ਟੀਕਰਨ ਨੂੰ ਖਾਰਜ ਕਰ ਦਿੱਤਾ। ਸੰਪਾਦਕੀ 'ਚ ਲਿਖਿਆ ਹੈ,''ਇਸ ਦੇ ਪਿੱਛੇ ਮੌਸਮ ਵਜ੍ਹਾ ਨਹੀਂ ਸੀ। ਇਹ ਸਾਡੀ ਫੌਜ ਦੀਆਂ ਘੂਰਦੀਆਂ ਦੀਆਂ ਅੱਖਾਂ ਦਾ ਸਾਹਮਣਾ ਕਰਨ ਤੋਂ ਡਰ ਗਏ।
ਟਰੰਪ ਨੇ ਟਵੀਟ ਕੀਤਾ,''ਕਿਮ ਜੌਂਗ ਉਨ ਮੈਨੂੰ 'ਬੁੱਢਾ' ਕਹਿ ਕੇ ਮੇਰਾ ਅਪਮਾਣ ਕਿਉਂ ਕਰਨਗੇ ਜਦਕਿ ਮੈਂ ਉਨ੍ਹਾਂ ਨੂੰ ਕਦੇ 'ਨਾਟਾ ਤੇ ਮੋਟਾ' ਨਹੀਂ ਕਹੂੰਗਾ?''
ਰਾਸ਼ਟਰਪਤੀ ਬਣਨ ਤੋਂ ਬਾਅਦ ਟ੍ਰੰਪ ਤੇ ਕਿਮ ਜੌਂਗ ਉਨ ਵਿਚਕਾਰ ਸ਼ਬਦੀ ਜੰਗ ਵਧ ਗਈ ਹੈ।
ਸੰਪਾਦਕੀ 'ਚ ਕਿਹਾ ਗਿਆ ਹੈ ਕਿ ਕਿਮ ਦਾ ਅਪਮਾਣ ਕਰਨਾ ਸਭ ਤੋਂ ਘੋਰ ਅਪਰਾਧ ਹੈ ਜਿਸ ਲਈ ਉਨ੍ਹਾਂ ਨੂੰ ਕਦੇ ਮਾਫ ਨਹੀਂ ਕੀਤਾ ਜਾ ਸਕਦਾ।
ਦੇਸ਼ ਦੇ ਅਖ਼ਬਾਰ ਰੋਡੋਂਗ ਸਿਨਮੁਨ ਦੇ ਸੰਪਾਦਕੀ 'ਚ ਪਿਛਲੇ ਹਫ਼ਤੇ ਟ੍ਰੰਪ ਦੀ ਦੱਖਣੀ ਕੋਰੀਆ ਦੀ ਯਾਤਰਾ 'ਤੇ ਗੁੱਸਾ ਜਤਾਇਆ ਗਿਆ ਹੈ। ਟ੍ਰੰਪ ਨੇ ਆਪਣੀ ਯਾਤਰਾ ਦੌਰਾਨ ਨਾਰਥ ਕੋਰੀਆ ਦੀ 'ਜ਼ਾਲਮ ਤਾਨਾਸ਼ਾਹੀ' ਦੀ ਨਿੰਦਾ ਕੀਤੀ ਸੀ।
ਨਾਰਥ ਕੋਰੀਆ ਦੇ ਸਰਕਾਰੀ ਮੀਡੀਆ ਨੇ ਆਪਣੇ ਨੇਤਾ ਕਿਮ ਜੌਂਗ ਉਨ ਦਾ ਅਪਮਾਣ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਫੋਨਾਲਡ ਟ੍ਰੰਪ ਦੀ ਨਿੰਦਾ ਕੀਤੀ ਹੈ ਤੇ ਟ੍ਰੰਪ ਨੂੰ ਮੌਤ ਦੀ ਸਜ਼ਾ ਦਾ ਹੱਕਦਾਰ ਦੱਸਿਆ। ਕੋਰੀਆ ਸੀਮਾ ਦੀ ਯਾਤਰਾ ਰੱਦ ਕਰਨ 'ਤੇ ਉਨ੍ਹਾਂ ਨੂੰ ਕਾਇਰ ਕਰਾਰ ਦਿੱਤਾ।