✕
  • ਹੋਮ

ਉੱਤਰ ਕੋਰੀਆ ਮਹਿਲਾ ਸੈਨਿਕਾਂ ਨਾਲ ਹੁੰਦਾ ਇਹ ਵੱਡਾ ਧੱਕਾ, ਮਹਿਲਾ ਸੈਨਿਕ ਦਾ ਵੱਡਾ ਖੁਲਾਸਾ

ਏਬੀਪੀ ਸਾਂਝਾ   |  23 Nov 2017 01:49 PM (IST)
1

ਮੀਡੀਆ ਰਿਪੋਰਟ ਮੁਤਾਬਕ, ਲੀ ਸੋ ਯੋਂਗ ਚੀਨ ਦੇ ਰਸਤੇ ਦੱਖਣ ਕੋਰੀਆ ਪਹੁੰਚੀ। ਲੀ ਨੇ ਦੱਸਿਆ ਕਿ ਉਹ 10 ਸਾਲ ਉੱਤਰ ਕੋਰੀਆ ਦੀ ਸੈਨਾ ਵਿੱਚ ਰਹੀ। 1992 ਵਿੱਚ ਉਹ 17 ਸਾਲ ਦੀ ਸੀ ਅਤੇ 2001 ਵਿੱਚ ਉਨ੍ਹਾਂ ਨੇ ਸੈਨਾ ਛੱਡ ਦਿੱਤੀ। ਲੀ ਨੇ ਦੱਸਿਆ ਕਿ ਉਹ ਰੇਪ ਹੋਣ ਤੋਂ ਬੱਚ ਗਈ ਪਰ ਉਸ ਦੀ ਕਈ ਸਾਥੀਆਂ ਦੇ ਨਾਲ ਰੇਪ ਹੋਇਆ।

2

ਲੀ ਨੇ ਆਪਣੀ ਮਰਜ਼ੀ ਨਾਲ ਜਵਾਨੀ ਵਿੱਚ ਆਰਮੀ ਜੁਆਇਨ ਕੀਤੀ ਸੀ ਪਰ ਕਿਮ ਜੋਂਗ ਉਨ ਦੇ ਸ਼ਾਸਨਕਾਲ ਵਿੱਚ ਉੱਤਰ ਕੋਰੀਆਈ ਮਹਿਲਾਵਾਂ ਨੂੰ ਘੱਟ ਤੋਂ ਘੱਟ ਸੈਨਾ ਵਿੱਚ ਸੇਵਾ ਦੇਣਾ ਜ਼ਰੂਰੀ ਹੈ।

3

ਲੀ ਨੇ ਦੱਸਿਆ ਕਿ ਕੰਪਨੀ ਕਮਾਂਡਰ ਡਿਊਟੀ ਖ਼ਤਮ ਹੋਣ ਦੇ ਬਾਅਦ ਵੀ ਆਪਣੇ ਕਮਰੇ ਵਿੱਚ ਰਹਿੰਦਾ ਸੀ ਅਤੇ ਇਸ ਦੌਰਾਨ ਆਪਣੇ ਅਧੀਨ ਕੰਮ ਕਰ ਰਹੀ ਮਹਿਲਾ ਸੈਨਿਕਾਂ ਦੇ ਰੇਪ ਕਰਦਾ ਸੀ। ਇਹ ਇੱਕ ਦੋ ਦਿਨ ਨਹੀਂ ਬਲਕਿ ਰੋਜ਼ ਹੁੰਦਾ ਸੀ।

4

ਲੀ ਨੇ ਸਾਲ 2008 ਵਿੱਚ ਉੱਤਰ ਕੋਰੀਆ ਤੋਂ ਭੱਜਣ ਦੀ ਸੋਚੀ ਅਤੇ 2 ਬਾਰ ਭੱਜਣ ਦੀ ਕੋਸ਼ਿਸ਼ ਕੀਤੀ। ਪਹਿਲੀ ਬਾਰ ਉਹ ਫੜੀ ਗਈ ਅਤੇ ਇੱਕ ਸਾਲ ਲਈ ਜੇਲ੍ਹ ਭੇਜੀ ਗਈ ਪਰ ਦੂਸਰੀ ਬਾਰ ਉਹ ਸਫਲਤਾਪੂਰਨ ਨਦੀ ਵਿੱਚ ਤੈਰਦੇ ਹੋਏ ਭੱਜਣ ਵਿੱਚ ਕਾਮਯਾਬ ਰਹੀ।

5

ਲੀ ਨੇ ਬੀਬੀਸੀ ਨੂੰ ਦੱਸਿਆ ਕਿ ਤਣਾਅਪੂਰਨ ਮਾਹੌਲ ਅਤੇ ਕੁਪੋਸ਼ਨ ਦੀ ਵਜ੍ਹਾ ਨਾਲ ਮਹਿਲਾਵਾਂ ਨੂੰ ਪੀਰੀਅਡਸ ਬੰਦ ਹੋ ਜਾਂਦੇ ਸੀ। ਮਹਿਲਾਵਾਂ ਸੈਨਿਕ ਨੂੰ ਪੀਰੀਅਡ ਨਾ ਹੋਣ ਚੰਗਾ ਲੱਗਦਾ ਸੀ ਕਿਉਂਕਿ ਜੇਕਰ ਪੀਰੀਅਡ ਹੁੰਦੇ ਤਾਂ ਸਥਿਤੀ ਹੋਰ ਵੀ ਬੁਰੀ ਹੁੰਦੀ।

6

ਹੁਣ 41 ਸਾਲ ਦੀ ਹੋ ਚੁੱਕੀ ਲੀ ਨੇ ਦੱਸਿਆ ਕਿ ਉਹ ਆਪਣੀ ਸੈਨਾ ਦੀ ਨੌਕਰੀ ਤੋਂ ਕਾਫ਼ੀ ਪਿਆਰ ਕਰਦੀ ਸੀ ਪਰ ਕੜੀ ਟਰੇਨਿੰਗ ਅਤੇ ਖਾਣ ਦੀ ਕਮੀ ਦੀ ਵਜ੍ਹਾ ਨਾਲ ਮਹਿਲਾਵਾਂ ਦੇ ਸਰੀਰ ਉੱਤੇ ਬਹੁਤ ਅਸਰ ਪੈਂਦਾ ਸੀ।

7

ਜੇਕਰ ਮਾਹਾਵਰੀ ਹੋਵੇ ਤਾਂ ਇਹ ਮਹਿਲਾ ਸੈਨਿਕਾਂ ਸੈਨੇਟਰੀ ਪੈਡਸ ਨੂੰ ਦੋਬਾਰਾ ਇਸਤੇਮਾਲ ਕਰਨ ਦੇ ਲਈ ਮਜਬੂਰ ਹੁੰਦੀਆ ਹਨ। ਸਾਲਾਂ ਸਾਲ ਤੋਂ ਉੱਤਰ ਕੋਰੀਆ ਦੀ ਸੈਨਾ ਵਿੱਚ ਰਹਿੰਦੇ ਹੋਏ ਨਰਕ ਝੱਲਣ ਵਾਲੀ ਲੀ ਸੋ ਯੋਂਗ ਨੇ ਆਪਣਾ ਦੁੱਖ ਸਾਂਝਾ ਕੀਤਾ।

8

ਚੰਡੀਗੜ੍ਹ: ਆਪਣੀ ਸੈਨਾ ਦੀ ਤਾਕਤ ਦੇ ਦਮ ਉੱਤੇ ਅਮਰੀਕਾ ਨੂੰ ਧਮਕੀਆਂ ਦੇਣ ਵਾਲਾ ਉੱਤਰ ਕੋਰੀਆ ਦੀ ਮਹਿਲਾ ਸੈਨਿਕਾਂ ਦੀ ਹਾਲਤ ਬਦ ਤੋਂ ਬਦਤਰ ਹੈ। ਸੈਨਾ ਵਿੱਚ ਕੰਮ ਕਰਨ ਵਾਲੀ ਮਹਿਲਾਵਾਂ ਨਾਲ ਬਲਾਤਕਾਰ ਤਾਂ ਆਮ ਗੱਲ ਹੈ। ਡਿਊਟੀ ਦੌਰਾਨ ਮਹਿਲਾਂ ਕਰਮਚਾਰੀਆਂ ਦੇ ਮਾਹਾਵਾਰੀ(ਪੀਰੀਅਡਸ) ਬੰਦ ਹੋ ਜਾਂਦੇ ਹਨ।

  • ਹੋਮ
  • ਵਿਸ਼ਵ
  • ਉੱਤਰ ਕੋਰੀਆ ਮਹਿਲਾ ਸੈਨਿਕਾਂ ਨਾਲ ਹੁੰਦਾ ਇਹ ਵੱਡਾ ਧੱਕਾ, ਮਹਿਲਾ ਸੈਨਿਕ ਦਾ ਵੱਡਾ ਖੁਲਾਸਾ
About us | Advertisement| Privacy policy
© Copyright@2025.ABP Network Private Limited. All rights reserved.