ਅਲੀਬਬਾ ਦੇ ਸੰਸਥਾਪਕ ਜੈਕ ਮਾ ਦੀ ਬਾਦਸ਼ਾਹਤ ਬਰਕਰਾਰ
ਚੀਨ ਦੀਆਂ ਸਭ ਤੋਂ ਅਮੀਰ ਔਰਤਾਂ ਵਿੱਚੋਂ, ਕੰਟਰੀ ਗਾਰਡਨ ਦੀ ਵਾਇਸ ਚੇਅਰਵੂਮੈਨ, ਯਾਂਗ ਹੂਈਆਨ 150 ਅਰਬ ਯੁਆਨ (21 ਅਰਬ ਡਾਲਰ) ਨਾਲ ਚੌਥੇ ਸਥਾਨ ’ਤੇ ਰਹੀ।
ਚੀਨ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀ ਟੇਸੈਂਟ ਹੋਲਡਿੰਗਜ਼ ਦੇ ਸੰਸਥਾਪਕ ਤੇ ਚੇਅਰਮੈਨ, ਮਾ ਹੁਆਤੋਂਗ 240 ਅਰਬ ਯੁਆਨ (34 ਅਰਬ ਡਾਲਰ) ਨਾਲ ਤੀਜੇ ਸਥਾਨ 'ਤੇ ਹਨ।
ਜੈਕ ਮਾ ਦੀ ਜਾਇਦਾਦ 270 ਅਰਬ ਯੁਆਨ (39 ਅਰਬ ਡਾਲਰ) ਹੈ ਜਦਕਿ ਸ਼ੂ ਦੀ ਜਾਇਦਾਦ 40 ਅਰਬ ਯੁਆਨ ਤੋਂ ਘਟ ਕੇ 250 ਅਰਬ ਯੁਆਨ (ਲਗਪਗ 36 ਅਰਬ ਡਾਲਰ) ਰਹਿ ਗਈ।
ਚੀਨ ਦੇ ਸਰਕਾਰੀ ਅਖ਼ਬਾਰ ਨੇ ਬੁੱਧਵਾਰ ਨੂੰ ਕਿਹਾ ਕਿ ਜੈਕ ਮਾ ਪਰਿਵਾਰ ਨੇ ਏਵਰਗ੍ਰਾਂਡ ਦੇ ਚੇਅਰਮੈਨ ਸ਼ੂ ਜਿਆਂਗ ਨੂੰ ਪਛਾੜ ਕੇ ਪਹਿਲੇ ਸਥਾਨ ’ਤੇ ਕਬਜ਼ਾ ਕਰ ਲਿਆ ਹੈ।
ਚੀਨ ਦੀ ਦਿੱਗਜ ਈ-ਕਾਮਰਸ ਕੰਪਨੀ ਅਲੀਬਬਾ ਦੇ ਸੰਸਥਾਪਕ ਜੈਕ ਮਾ ਇੱਕ ਵਾਰ ਫਿਰ ਤੋਂ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਦੀ ਤੇ ਉਨ੍ਹਾਂ ਦੇ ਪਰਿਵਾਰ ਦੀ ਕੁੱਲ ਜਾਇਦਾਦ 39 ਅਰਬ ਡਾਲਰ ਹੈ। ਚੀਨ ਦੀ ਰਿਸਰਚ ਕੰਪਨੀ ਹੁਰੂਨ ਨੇ 'ਚੀਨ ਦੇ ਅਮੀਰਾਂ ਦੀ 2018' ਦੀ ਸੂਚੀ ਵਿੱਚ ਖੁਲਾਸਾ ਕੀਤਾ ਹੈ।