ਅਮਰੀਕਾ ਦਾ ਇੱਕ ਹੋਰ ਜਹਾਜ਼ ਹਾਦਸੇ ਦਾ ਸ਼ਿਕਾਰ
ਇਸ ਤੋਂ ਪਹਿਲਾਂ ਬੀਤੇ ਬੁੱਧਵਾਰ ਨੂੰ 32,000 ਫੁੱਟ 'ਤੇ ਅਮਰੀਕਾ ਦੇ ਹੀ ਇੱਕ ਹੋਰ ਜਹਾਜ਼ ਦਾ ਇੰਜਣ ਫਟ ਗਿਆ, ਜਿਸ ਨਾਲ ਲੋਕਾਂ ਦੀ ਜਾਨ ਮੁੱਠੀ ਵਿੱਚ ਆ ਗਈ।
ਇਸ ਤੋਂ ਬਾਅਦ ਤੁਰੰਤ ਇਸ ਨੂੰ ਵਾਪਸ ਲੈਂਡ ਕਰਵਾਇਆ ਗਿਆ। ਏਅਰਲਾਈਨਜ਼ ਨੇ ਬਿਆਨ ਦਿੱਤਾ ਕਿ ਬਿਨਾ ਕਿਸੇ ਦੁਰਘਟਨਾ ਦੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ ਗਿਆ।
ਜਹਾਜ਼ ਦੀ ਸੰਚਾਲਕ ਕੰਪਨੀ ਡੇਲਟਾ ਏਅਰਲਾਈਨਜ਼ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬੁੱਧਵਾਰ ਨੂੰ ਸ਼ਾਮ ਸਵੇਰੇ ਛੇ ਵਜੇ ਉਡਾਣ ਭਰਨ ਤੋਂ ਬਾਅਦ ਦੂਜੇ ਇੰਜਣ ਵਿੱਚ ਖਰਾਬੀ ਮਿਲੀ।
ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ।
ਅਮਰੀਕੀ ਤੋਂ ਲੰਦਨ ਜਾ ਰਹੇ ਜਹਾਜ਼ ਵਿੱਚ ਅਚਾਨਕ ਹੀ ਧੂੰਆਂ ਨਿਕਲਣ 'ਤੇ ਅਟਲਾਂਟਾ ਸ਼ਹਿਰ ਵਿੱਚ ਉਸ ਨੂੰ ਹੰਗਾਮੀ ਹਾਲਤ ਵਿੱਚ ਉਤਾਰ ਲਿਆ ਗਿਆ।
ਇਸ ਹਾਦਸੇ ਵਿੱਚ 7 ਜਣੇ ਜ਼ਖ਼ਮੀ ਹੋਏ। ਕੌਮੀ ਆਵਾਜਾਈ ਸੁਰੱਖਿਆ ਬੋਰਡ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਦ ਸਾਊਥ ਵੈਸਟ ਏਅਰਲਾਈਨਜ਼ ਦੇ ਜਹਾਜ਼ ਨੂੰ ਇਸ ਘਟਨਾ ਪਿੱਛੋਂ ਫਿਲੇਡੋਲਫੀਆ ਦੇ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ।
ਸ਼ੀਸ਼ਾ ਟੁੱਟਣ ਤੋਂ ਬਾਅਦ ਇੱਕ ਮਹਿਲਾ ਦੀ ਜਾਨ ਬਚਾਉਣ ਲਈ ਹਫੜਾ-ਦਫੜੀ ਮਚ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਇੰਜਣ ਫਟਣ ਤੋਂ ਬਾਅਦ ਧਾਤ ਦਾ ਟੁਕੜਾ ਜਹਾਜ਼ ਦੀ ਖਿੜਕੀ ’ਤੇ ਜਾ ਵੱਜਾ ਜਿਸ ਨਾਲ ਖਿੜਕੀ ਦਾ ਸ਼ੀਸ਼ਾ ਟੋਟੇ-ਟੋਟੇ ਹੋ ਗਿਆ।