ਗਆਂਢੀ ਮੁਲਕ 'ਚ ਲੱਗੀਆਂ ਆਜ਼ਾਦੀ ਦਿਹਾੜੇ ਮੌਕੇ ਰੌਣਕਾਂ
ਗਵਾਂਢੀ ਮੁਲਕ ਪਾਕਿਸਤਾਨ 14 ਅਗਸਤ,1947 ਨੂੰ ਆਜ਼ਾਦ ਹੋਇਆ ਸੀ ਜਦਕਿ ਭਾਰਤ 15 ਅਗਸਤ, 1947 ਨੂੰ ਆਜ਼ਾਦ ਹੋਇਆ ਸੀ।
ਜਸ਼ਨ-ਏ-ਆਜ਼ਾਦੀ ਮੌਕੇ ਹਰ ਸਾਲ ਕਰਾਚੀ ਤੇ ਲਾਹੌਰ 'ਚ ਕਾਇਦ-ਏ-ਅਜ਼ਮ ਮਹੰਮਦ ਅਲੀ ਜਿਨਹਾ ਤੇ ਅਲਾਮਾ ਇਕਬਾਲ ਦੇ ਮਕਬਰਿਆਂ 'ਚ ਵੀ 'ਚੇਂਜ ਆਫ ਗਾਰਡ' ਸਮਾਗਮ ਕੀਤਾ ਜਾਂਦਾ ਹੈ।
ਜਸ਼ਨ-ਏ-ਆਜ਼ਾਦੀ ਦਾ ਮੁੱਖ ਸਮਾਗਮ ਇਸਲਾਮਾਬਾਦ ਦੇ ਕਨਵੈਨਸ਼ਨ ਸੈਂਟਰ 'ਚ ਕੀਤਾ ਜਾਂਦਾ ਹੈ। ਜਿੱਥੇ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਝੰਡਾ ਫਹਿਰਾਇਆ ਜਾਂਦਾ ਹੈ।
ਰਾਜਧਾਨੀ 'ਚ 31 ਬੰਦੂਕਾਂ ਦੀ ਸਲਾਮੀ ਨਾਲ ਆਜ਼ਾਦੀ ਦਾ ਜਸ਼ਨ ਸ਼ੁਰੂ ਹੋਇਆ। ਇਸ ਤੋਂ ਬਾਅਦ ਚਾਰ ਸੂਬਿਆਂ ਦੀਆਂ ਰਾਜਧਾਨੀਆਂ 'ਚ ਵੀ 21 ਬੰਦੂਕਾਂ ਦੀ ਸਲਾਮੀ ਦਿੱਤੀ ਗਈ। ਪਾਕਿਸਤਾਨੀ ਰੇਂਜਰਸ ਦੇ ਅਧਿਕਾਰੀਆਂ ਨੇ ਵਾਹਘਾ ਬਾਰਡਰ 'ਤੇ ਭਾਰਤੀ ਸੀਮਾ ਸੁਰੱਖਿਆ ਬਲਾਂ ਨਾਲ ਮਠਿਆਈਆਂ ਵੰਡੀਆਂ।
ਲੋਕ ਕੱਲ੍ਹ ਰਾਤ ਤੋਂ ਆਤਿਸ਼ਬਾਜ਼ੀ ਕਰ ਰਹੇ ਹਨ। ਦਿਨ ਦੀ ਸ਼ੁਰੂਆਤ ਮੁਬਾਰਕਬਾਦ ਤੇ ਸਰਕਾਰੀ ਇਮਾਰਤਾਂ 'ਚ ਰਾਸ਼ਟਰੀ ਝੰਡਾ ਫਹਿਰਾਉਣ ਨਾਲ ਹੋਈ।
ਜਸ਼ਨ-ਏ-ਆਜ਼ਾਦੀ ਲਈ ਕਈ ਇਮਰਾਤਾਂ ਨੂੰ ਵੀ ਰੁਸ਼ਨਾਇਆ ਗਿਆ ਹੈ। ਮੁਲਕ ਦੀਆਂ ਨਾਮਵਰ ਥਾਵਾਂ 'ਤੇ ਹਰੇ ਰੰਗ ਦੀ ਸਜਾਵਟ ਕੀਤੀ ਗਈ ਹੈ ਕਿਉਂਕਿ ਪਾਕਿਸਤਾਨ ਦੇ ਝੰਡੇ ਦਾ ਰੰਗ ਵੀ ਹਰਾ ਹੈ।
ਬੱਚੇ,ਬਜ਼ੁਰਗ, ਨੌਜਵਾਨ ਸਭ ਮਿਲ ਕੇ ਮੁਲਕ ਦੀ ਆਜ਼ਾਦੀ ਮਨਾਉਣ ਲਈ ਸੜਕਾਂ ਤੇ ਬਾਜ਼ਾਰਾਂ 'ਚ ਪਾਕਿਸਤਾਨੀ ਝੰਡਿਆਂ ਨਾਲ ਨਜ਼ਰ ਆ ਰਹੇ ਹਨ।
ਗੁਆਂਢੀ ਮੁਲਕ ਪਾਕਿਸਤਾਨ ਅੱਜ ਆਪਣਾ 72ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਜਸ਼ਨ-ਏ-ਆਜ਼ਾਦੀ ਮੌਕੇ ਪਾਕਿਸਤਾਨ 'ਚ ਉਤਸ਼ਾਹ ਦਾ ਮਾਹੌਲ ਹੈ।