11 ਸਾਲ ਦੇ ਪ੍ਰੋਫੈਸਰ ਦੀ ਦੁਨੀਆ ਭਰ ’ਚ ਬੱਲੇ-ਬੱਲੇ
ਹੱਮਾਦ ਨੇ ਮਦਰੱਸੇ ਦੀ ਪੜ੍ਹਾਈ ਛੱਡ ਕੇ ਯੂਨੀਵਰਸਿਟੀ ਸਪੋਕਨ ਇੰਗਲਿਸ਼ ਤੋਂ ਪੜ੍ਹਾਈ ਕੀਤੀ। ਉਹ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਵਿੱਚ ਭਾਸ਼ਣ ਦਿੰਦਾ ਹੈ ਤੇ ਬਿਹਤਰੀਨ ਅੰਦਾਜ਼ ਵਿੱਚ ਅੰਗਰੇਜ਼ੀ ਬੋਲਦਾ ਹੈ।
ਉਸ ਦੇ ਕਮਰੇ ਵਿੱਚ ਦੁਨੀਆ ਦੇ ਕਈ ਮਹਾਨ ਲੋਕਾਂ ਦੀਆਂ ਤਸਵੀਰਾਂ ਟੰਗੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਉਤਾਂਹ ਅੱਲਾਮਾ ਇਕਬਾਲ ਦੀ ਤਸਵੀਰ ਹੈ। ਆਪਣੇ ਇੱਕ ਵੀਡੀਓ ਵਿੱਚ ਇਕਬਾਲ ਦਾ ਜ਼ਿਕਰ ਕਰਦਿਆਂ ਹੱਮਾਦ ਨੇ ਕਿਹਾ ਕਿ ਜੇ ਇਕਬਾਲ ਨਾ ਹੁੰਦੇ ਤਾਂ ਉਹ ਸਭ ਹੁਣ ਤਕ ਅੰਗਰੇਜ਼ਾਂ ਦੇ ਪਖ਼ਾਨੇ ਸਾਫ਼ ਕਰ ਰਹੇ ਹੁੰਦੇ।
ਹੱਮਾਦ ਦੀਆਂ ਪ੍ਰੇਰਿਤ ਕਰਨ ਵਾਲੀਆਂ ਗੱਲਾਂ ਜ਼ਰੀਏ ਲੋਕਾਂ ਨੂੰ ਜੀਊਣ ਦਾ ਨਵਾਂ ਰਾਹ ਮਿਲ ਰਿਹਾ ਹੈ।
ਹੱਮਾਦ ਪਾਕਿਸਤਾਨ ਦਾ ਆਨਲਾਈਨ ਸਟਾਰ ਬਣ ਚੁੱਕਿਆ ਹੈ। ਉਸ ਦੇ ਯੂਟਿਊਬ ਟੈਨਲ ’ਤੇ 1,45,000 ਸਬਸਕਰਾਈਬਰ ਹਨ।
11 ਸਾਲ ਦੇ ਹੱਮਾਦ ਨੂੰ ਲੱਖਾਂ ਲੋਕ ਸੋਸ਼ਲ ਮੀਡੀਆ ਜ਼ਰੀਏ ਸੁਣ ਰਹੇ ਹਨ। ਉਹ ਬੋਲਣ ਲੱਗਿਆਂ ਆਪਣੇ ਹੱਥ, ਚਿਹਰੇ ਦੇ ਹਾਵ-ਭਾਵ, ਤੁਰਨ-ਫਿਰਨ ਦੇ ਸਟਾਈਲ ਤੇ ਆਪਣੀ ਮੁਸਕਾਨ ਦਾ ਇਸ ਤਰ੍ਹਾਂ ਇਸਤੇਮਾਲ ਕਰਦਾ ਹੈ ਕਿ ਸਾਹਮਣੇ ਵਾਲਾ ਉਸ ਨੂੰ ਸੁਣਨ ਲਈ ਮਜਬੂਰ ਹੋ ਜਾਂਦਾ ਹੈ।
ਪਾਕਿਸਤਾਨ ਵਿੱਚ ਇਸ ਸਮੇਂ ਹੱਮਾਦ ਸਫੀ ਨਾਂ ਦਾ 11 ਸਾਲਾ ਲੜਕਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਸ ਦੇ ਬੋਲਣ ਦੇ ਅੰਦਾਜ਼ ਵਿੱਚ ਅਜਿਹੀ ਖ਼ੂਬੀ ਹੈ ਕਿ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀ ਉਸ ਨੂੰ ਘੰਟਿਆਂਬੱਧੀ ਸੁਣਦੇ ਹਨ। ਉਹ ਮਲਟੀਨੈਸ਼ਨਲ ਸਪੀਕਰ ਹੈ, ਜਿਸ ਦੀਆਂ ਗੱਲਾਂ ਸੁਣ ਕੇ ਕਈ ਲੋਕਾਂ ਨੇ ਆਪਣੇ ਕਰੀਅਰ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਹੈ।