ਟਰੰਪ ਦੀ ਆਲੋਚਕ ਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ 'ਪਾਵਰ ਲਿਸਟ' 'ਚ ਸ਼ੁਮਾਰ
ਏਬੀਪੀ ਸਾਂਝਾ | 05 Dec 2017 07:53 PM (IST)
1
ਪੋਲੀਟਿਕੋ ਵਿੱਚ ਦੱਸਿਆ ਗਿਆ ਹੈ ਕਿ ਜੈਪਾਲ ਭਾਰਤੀ ਪ੍ਰਤੀਨਿਧੀ ਸਭਾ ਵਿੱਚ ਕੰਮ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਔਰਤ ਹੈ ਜੋ ਕਿਸੇ ਵੀ ਚੁਨੌਤੀ ਸਵੀਕਾਰ ਕਰਨ ਤੋਂ ਪਿੱਛੇ ਨਹੀਂ ਹਟਦੀ।
2
ਰਸਾਲੇ ਮੁਤਾਬਕ ਜੈਪਾਲ ਦੀ ਪ੍ਰਸਿੱਧੀ ਕਾਫੀ ਤੇਜ਼ੀ ਨਾਲ ਹੋਈ। ਉਹ ਡੋਨਾਲਡ ਟਰੰਪ ਦੇ ਮੁੱਖ ਆਲੋਚਕਾਂ ਵਿੱਚੋਂ ਇੱਕ ਹੈ।
3
ਉਨ੍ਹਾਂ ਨੂੰ ਸਦਨ ਵਿੱਚ ਵਿਰੋਧੀ ਨੇਤਾ ਵਜੋਂ ਕੰਮ ਕਰਨ ਕਾਰਨ ਜਾਣਿਆ ਜਾਂਦਾ ਹੈ।
4
ਪੋਲੀਟਿਕੋ ਨੇ 2018 ਦੀ ਪਹਿਲੀ ਪਾਵਰ ਲਿਸਟ ਵਿੱਚ ਭਾਰਤੀ ਮੂਲ ਦੀ ਅਮਰੀਕੀ ਮਹਿਸਾ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਸ਼ਾਮਿਲ ਕੀਤਾ ਹੈ।
5
ਉਨ੍ਹਾਂ ਦੇ ਦੋਸਤ ਤੇ ਰਿਪਬਲੀਕਨ ਸਭਾ ਦੇ ਨਵੇਂ ਸਾਥੀ ਰੋ ਖੰਨਾ ਦੇ ਹਵਾਲੇ ਤੋਂ ਪੋਲੀਟਿਕੋ ਨੇ ਜੈਪਾਲ ਦੀਆਂ ਉਪਲਬਧੀਆਂ ਵੀ ਦੱਸੀਆਂ ਹਨ।
6
ਉਨ੍ਹਾਂ ਕੈਪੀਟਲ ਹਿੱਲ 'ਤੇ ਨਾਗਰਿਕ ਅਧਿਕਾਰਾਂ ਤੇ ਪਰਵਾਸੀ ਸੁਧਾਰਾਂ ਵਿੱਚ ਜ਼ਿਕਰਯੋਗ ਕੰਮ ਕੀਤਾ ਹੈ।
7
ਉਹ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਔਰਤ ਹੈ ਜਿਸ ਨੂੰ ਪੋਲੀਟਿਕੋ ਪਾਵਰ ਲਿਸਟ ਵਿੱਚ ਸ਼ਾਮਲ ਕੀਤਾ ਹੈ। ਉਹ 18 ਵਿੱਚੋਂ ਪੰਜਵੇਂ ਥਾਂ 'ਤੇ ਹਨ।