ਫਿਰ ਬਣੇ ਵਿਦਿਆਰਥੀ ਨਿਸ਼ਾਨਾ, 14 ਦੀ ਮੌਤ, 32 ਜ਼ਖ਼ਮੀ
ਸਥਾਨਕ ਮੀਡੀਆ ਅਨੁਸਾਰ ਕਰੀਬ 3 ਨਕਾਬਪੋਸ਼ ਹਮਲਾਵਰ ਯੂਨੀਵਰਸਿਟੀ ਕੋਲ ਕਾਲਜ ਹੋਸਟਲ 'ਚ ਵੜੇ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨ (ਆਈ.ਐਸ.ਪੀ.ਆਰ.) ਅਨੁਸਾਰ ਹਮਲੇ 'ਚ ਫ਼ੌਜ ਦੇ ਦੋ ਜਵਾਨ ਵੀ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਫ਼ੌਜੀ ਹਸਪਤਾਲ ਪਹੁੰਚਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਲਈ ਹੈ।
ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਸਵੈਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਕਰਦੇ ਹੋਏ ਇਮਾਰਤ 'ਚ ਦਾਖਲ ਹੋਏ ।
ਇਹ ਅੱਤਵਾਦੀ ਇਕ ਆਟੋ ਰਿਕਸ਼ਾ ਰਾਹੀਂ ਤਣਾਅਗ੍ਰਸਤ ਖਾਈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਦੇ ਯੂਨੀਵਰਸਿਟੀ ਰੋਡ 'ਤੇ ਬਣੇ ਵਿਦਿਆਰਥੀ ਹੋਸਟਲ 'ਚ ਦਾਖਲ ਹੋਏ ਹਾਲਾਂਕਿ ਹੋਸਟਲ ਈਦ ਦੇ ਤਿਉਹਾਰ ਕਾਰਨ ਬੰਦ ਸੀ ਪਰ ਫਿਰ ਵੀ 100 ਦੇ ਕਰੀਬ ਵਿਦਿਆਰਥੀ ਹੋਸਟਲ 'ਚ ਮੌਜੂਦ ਸਨ।
ਪਿਸ਼ਾਵਰ: ਕੱਲ ਸਵੇਰੇ ਪੰਜ ਤਾਲੀਬਾਨ ਅੱਤਵਾਦੀਆਂ ਵੱਲੋਂ ਪਿਸ਼ਾਵਰ ਦੇ ਕਾਲਜ ਵਿੱਚ ਦਾਖਲ ਹੋ ਕੇ ਅੰਨੇਵਾਹ ਗੋਲੀਆਂ ਚਲਾਉਣ ਨਾਲ 14 ਵਿਦਿਆਰਥੀਆਂ ਦੀ ਮੌਤ ਹੋ ਗਈ ਤੇ 32 ਵਿਅਕਤੀ ਹੋਰ ਜ਼ਖ਼ਮੀ ਹੋਏ ਹਨ ਸੁਰੱਖਿਆ ਬਲਾਂ ਦੀ ਜੁਆਬੀ ਕਾਰਵਾਈ ਵਿੱਚ ਇਹ ਸਾਰੇ ਅੱਤਵਾਦੀ ਮਾਰੇ ਗਏ।
ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਹਮਲੇ 'ਚ ਜ਼ਿਆਦਾਤਰ ਵਿਦਿਆਰਥੀਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 32 ਵਿਅਕਤੀ ਹੋਰ ਜ਼ਖ਼ਮੀ ਹੋਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਇਕ ਹਫ਼ਤੇ 'ਚ ਪਿਸ਼ਾਵਰ 'ਚ ਇਹ ਦੂਜਾ ਅੱਤਵਾਦੀ ਹਮਲਾ ਹੈ। ਇਸ ਤੋਂ ਪਹਿਲਾਂ ਸ਼ਹਿਰ ਦੇ ਹਯਾਤਾਬਾਦ 'ਚ ਆਤਮਘਾਤੀ ਹਮਲੇ ਵਿਚ ਸੀਨੀਅਰ ਪੁਲਿਸ ਅਧਿਕਾਰੀ ਮੁਹੰਮਦ ਅਸ਼ਰਫ਼ ਨੂਰ ਮਾਰਿਆ ਗਿਆ ਸੀ।