ਰਾਜ ਕੁਮਾਰ ਲਈ ਆਰਡਰ ’ਤੇ ਤਿਆਰ ਇਲੈਕਟ੍ਰਾਨਿਕ ਜੈਗੂਆਰ, ਕੀਮਤ ਜਾਣ ਰਹਿ ਜਾਓਗੇ ਦੰਗ
ਇਹ ਗੱਡੀਆਂ ਪੈਟਰੋਲ ਤੇ ਡੀਜ਼ਲ ਨਾਲ ਚੱਲਦੀਆਂ ਹਨ। ਜੈਗੁਆਰ ਲਈ ਪ੍ਰਿਸ ਚਾਰਲਸ ਦੇ ਲੰਦਨ ਸਥਿਤ ਘਰ ਕਲਾਰੇਂਸ ਹਾਊਸ ਵਿੱਚ ਚਾਰਜਿੰਗ ਪੁਆਇੰਟ ਲਵਾਇਆ ਗਿਆ ਹੈ।
Download ABP Live App and Watch All Latest Videos
View In Appਜਲਦੀ ਹੀ ਇਲੈਕਟ੍ਰਾਨਿਕ ਜੈਗੂਆਰ ਸ਼ਾਹੀ ਕਾਰਾਂ ਦੇ ਬੇੜੇ ਵਿੱਚ ਸ਼ਾਮਲ ਕੀਤੀ ਜਾਏਗੀ, ਜਿਸ ਵਿੱਚ ਰੋਲਸ-ਰਾਇਸ, ਬੈਂਟਲੇ ਤੇ ਰੇਂਜ ਰੋਵਰ ਵਰਗੀਆਂ ਕਾਰਾਂ ਪਹਿਲਾਂ ਤੋਂ ਹੀ ਸ਼ਾਮਲ ਹਨ।
ਵਾਤਾਵਰਨ ਪ੍ਰੇਮੀ ਹੋਣ ਕਰਕੇ ਚਾਰਲਸ ਨੇ ਬਿਜਲੀ ਦੀ ਬਚਤ ਲਈ ਸ਼ਾਹੀ ਮਹਿਲ ਵਿੱਚ ਸੂਰਜੀ ਪੈਨਲ ਵੀ ਲਵਾਏ ਹਨ। ਮਹਿਲ ਵਿੱਚ ਘੱਟ ਬਿਜਲੀ ਖਪਤ ਕਰਨ ਵਾਲੇ ਬਲਬ ਲਵਾਏ ਗਏ ਹਨ।
ਪ੍ਰਿੰਸ ਦੇ ਕਹਿਣ ’ਤੇ ਇਸ ਕਾਰ ਨੂੰ ਉਸ ਦਾ ਪਸੰਦੀਦਾ ਨੀਲਾ ਰੰਗ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਮਾਡਲ ਦੂਜੇ ਖਰੀਦਾਰਾਂ ਲਈ ਉਪਲੱਬਧ ਨਹੀਂ ਹੋਏਗਾ।
ਬ੍ਰਿਟੇਨ ਦੇ ਅਖ਼ਬਾਰ ਸੰਡੇ ਟਾਈਮਜ਼ ਦੀ ਖ਼ਬਰ ਮੁਤਾਬਕ ਅਗਲੇ ਹਫ਼ਤੇ ਪ੍ਰਿੰਸ ਨੂੰ ਕਾਰ ਦੀ ਚਾਬੀ ਸੌਂਪੀ ਜਾਏਗੀ। ਇਸ ਕਾਰ ਦੀ ਕੀਮਤ 60 ਹਜ਼ਾਰ ਪਾਊਂਡ (ਲਗਪਗ 54,81,368 ਰੁਪਏ) ਹੈ।
ਬਰਤਾਨਵੀ ਪ੍ਰਿੰਸ ਚਾਰਲਸ ਨੇ ਟੋਟੋ ਮੋਟਰਜ਼ ਦੀ ਖ਼ਾਸ ਜੈਗੂਆਰ ਆਈ-ਪੇਸ ਖ਼ਰੀਦੀ ਹੈ। ਇਹ ਸ਼ਾਹੀ ਪਰਿਵਾਰ ਦੀ ਪਹਿਲੀ ਇਲੈਕਟ੍ਰਾਨਿਕ ਕਾਰ ਹੈ ਜਿਸ ਨੂੰ ਪ੍ਰਿੰਸ ਚਾਰਲਸ ਦੇ ਖ਼ਾਸ ਆਰਡਰ ’ਤੇ ਤਿਆਰ ਕੀਤਾ ਗਿਆ ਹੈ।