ਬ੍ਰਿਟੇਨ ਚ ਸ਼ਾਹੀ ਵਿਆਹ ਸੰਪੂਰਨ, ਦੇਖੋ ਖਾਸ ਤਸਵੀਰਾਂ
ਵਿਆਹ ਦੌਰਾਨ ਰਾਜਕੁਮਾਰ ਚਾਰਲਸ ਦੁਲਹਨ ਦੇ ਪਿਤਾ ਦੇ ਰੂਪ 'ਚ ਨਜ਼ਰ ਆਏ। ਕਿਉਂਕਿ ਮੇਘਨ ਦੇ ਪਿਤਾ ਬਿਮਾਰ ਚੱਲ ਰਹੇ ਹਨ ਪਿਛਲੇ ਦਿਨੀਂ ਉਨ੍ਹਾਂ ਦੇ ਦਿਲ ਦਾ ਆਪ੍ਰੇਸ਼ਨ ਹੋਇਆ ਹੈ। ਏਸੇ ਵਜ੍ਹਾ ਕਰਕੇ ਮੇਘਨ ਨੇ ਰਾਜਕੁਮਾਰ ਹੈਰੀ ਦੇ ਵੱਡੇ ਭਾਈ ਰਾਜਕੁਮਾਰ ਚਾਰਲਸ ਨੂੰ ਵਿਆਹ ਦੌਰਾਨ ਪਿਤਾ ਦੀ ਭੂਮਿਕਾ ਨਿਭਾਉਣ ਲਈ ਬੇਨਤੀ ਕੀਤੀ ਸੀ।
ਅਦਾਕਾਰਾ ਮੇਘਨ ਤੇ ਰਾਜਕੁਮਾਰ ਹੈਰੀ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸਨ।
ਮੇਘਨ ਮਾਰਕੇਲ ਹਾਲੀਵੁੱਡ ਸਟਾਰ ਹੈ। ਉਨ੍ਹਾਂ ਦਾ ਪੂਰਾ ਨਾਂ ਰਾਸ਼ੇਲ ਮੇਘਨ ਮਾਰਕੇਲ ਹੈ।
ਇਸ ਸ਼ਾਹੀ ਵਿਆਹ 'ਚ ਲਗਪਗ 300 ਕਰੋੜ ਰੁਪਏ ਤੋਂ ਜ਼ਿਆਦਾ ਖਰਚਾ ਕੀਤਾ ਗਿਆ। ਮਾਰਕੇਲ ਦੀ ਵਿਆਹ ਦੀ ਸ਼ਾਹੀ ਡ੍ਰੈਸ ਦੀ ਕੀਮਤ 30 ਲੱਖ ਯੂਰੋ ਸੀ।
ਵਿਆਹ 'ਚ ਬਤੌਰ ਮਹਿਮਾਨ ਅਮਰੀਕੀ ਟੀਵੀ ਸਟਾਰ ਓਪਰਾ ਵਿਨਫਰੇ, ਅਦਾਕਾਰਾ ਇਡਰਿਸ ਏਲਬਾ, ਜਾਰਜ ਕਲੂਨੀ ਤੇ ਫੁੱਟਬਾਲ ਖਿਡਾਰੀ ਡੇਵਿਡ ਬੇਕਹਮ ਸ਼ਾਮਿਲ ਹੋਏ। ਭਾਰਤ ਤੋਂ ਪ੍ਰਿਅੰਕਾ ਚੋਪੜਾ ਖਾਸ ਤੌਰ ਤੇ ਇਸ ਵਿਆਹ 'ਚ ਸ਼ਾਮਿਲ ਹੋਈ।
ਖਾਸ ਗੱਲ ਇਹ ਸੀ ਕਿ ਇਸ ਸ਼ਾਹੀ ਵਿਆਹ 'ਚ ਪੂਰੇ ਲੰਦਨ ਨੇ ਸ਼ਿਰਕਤ ਕੀਤੀ। ਲੋਕਾਂ 'ਚ ਇਸ ਵਿਆਹ ਨੂੰ ਲੈਕੇ ਖਾਸ ਉਤਸ਼ਾਹ ਸੀ। ਇਸ ਸ਼ਾਹੀ ਵਿਆਹ ਨੂੰ ਲੈਕੇ ਪੁਲਿਸ, ਸੈਨਾ ਤੇ ਖੁਫੀਆ ਏਜੰਸੀਆਂ ਨੂੰ ਖਾਸ ਤੌਰ ਤੇ ਸੁਰੱਖਿਆ ਇੰਤਜਾਮਾਂ ਨੂੰ ਲੈਕੇ ਹਦਾਇਤਾਂ ਦਿੱਤੀਆਂ ਗਈਆਂ ਸਨ।
ਬ੍ਰਿਟੇਨ ਦੇ ਰਾਜਕੁਮਾਰ ਹੈਰੀ ਤੇ ਹਾਲੀਵੁੱਡ ਅਦਾਕਾਰੀ ਮੇਘਨਾ ਮਾਰਕੇਲ ਦਾ ਵਿਆਹ ਕੱਲ੍ਹ ਸ਼ਾਹੀ ਰਸਮਾਂ ਰਿਵਾਜ਼ਾਂ ਨਾਲ ਸੰਪੂਰਨ ਹੋ ਗਿਆ। ਇਸਤੋਂ ਬਾਅਦ ਮੇਘਨਾ ਸ਼ਾਹੀ ਘਰਾਣੇ ਦੀ ਪਰਿਵਾਰਕ ਮੈਂਬਰ ਬਣ ਗਈ ਹੈ। ਰਾਜਕੁਮਾਰ ਪ੍ਰਿੰਸ ਤੇ ਮੇਘਨਾ ਮਾਰਕੇਲ ਦਾ ਵਿਆਹ ਵਿਡੰਸਰ ਕੈਸਲ 'ਚ ਮੌਜੂਦ ਸੇਂਟ ਚਾਰਜ ਚੈਪਲ ਚਰਚ ਵਿਚ ਹੋਇਆ।