ਕਾਰ ਚਲਾਉਣ ਦੀ ਖੁੱਲ੍ਹ ਮਿਲਦਿਆਂ ਹੀ ਸਾਊਦੀ ਮਹਿਲਾ ਨੇ ਚੱਕੇ ਫੱਟੇ
ਸਾਊਦੀ ਵਿੱਚ ਬੀਤੇ 60 ਵਰ੍ਹਿਆਂ ਤੋਂ ਵੀ ਵੱਧ ਮਹਿਲਾਂ ਸਿਰਫ ਯਾਤਰੀ ਸੀਟਾਂ ’ਤੇ ਹੀ ਬੈਠਦੀਆਂ ਸਨ, ਉਨ੍ਹਾਂ ਨੂੰ ਵਾਹਨ ਚਲਾਉਣ ਦੀ ਆਗਿਆ ਨਹੀਂ ਸੀ। ਸਾਊਦੀ ਨੇ 2017 ਵਿੱਚ ਮਹਿਲਾਵਾਂ ਦੇ ਵਾਹਨ ਚਲਾਉਣ ’ਤੇ ਲੱਗੀ ਪਾਬੰਧੀ ਹਟਾਉਣ ਦਾ ਐਲਾਨ ਕੀਤਾ ਸੀ ਜਿਸ ਨੂੰ 2018 ਵਿੱਚ ਲਾਗੂ ਕੀਤਾ ਜਾਣਾ ਸੀ। (ਫੋਟੋ- ਏਪੀ)
ਅਸਦ ਸਾਊਦੀ ਅਰੇਬੀਅਨ ਮੋਟਰਸਪੋਰਟਸ ਫੈਡਰੇਸ਼ਨ ਦੀ ਪਹਿਲੀ ਮਹਿਲਾ ਮੈਂਬਰ ਵੀ ਬਣ ਚੁੱਕੀ ਹੈ। ਇਸ ਤਹਿਤ ਉਸ ਨੇ 5 ਜੂਨ ਨੂੰ ਸਭ ਤੋਂ ਪਹਿਲਾਂ ਸਿਖਲਾਈ ਪ੍ਰੋਗਰਾਮ ਦੇ ਤਹਿਤ E20 ਵੀ ਚਲਾਈ ਸੀ।
ਅਸਦ ਨੇ ਰਿਨਾਲਟ ਦੀ ਉਹ ਕਾਰ ਚਲਾਈ ਜਿਸ ਨੂੰ 2012 ਵਿੱਚ ਆਬੀ ਧਾਬੀ ’ਚ ਕਿਮੀ ਰਾਈਕੋਨੇਨ ਨੇ ਚਲਾ ਕੇ ਜਿੱਤ ਹਾਸਲ ਕੀਤੀ ਸੀ।
ਇਸ ਦੇ ਨਾਲ ਹੀ ਅਸਦ ਫਾਰਮੂਲਾ ਵਨ ਕਾਰ ਚਲਾਉਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ।
ਅਸਦ ਰੈਨੋ ਟੀਮ ਦੀ ‘ਪੈਸ਼ਨ ਪਰੇਡ’ ਦਾ ਹਿੱਸਾ ਹੈ। ਫਾਰਮੂਲਾ ਵਨ ਟੀਮ ਰੈਨੋ ਨੇ ਅਸਦ ਨੂੰ ਇਹ ਮੌਕਾ ਦਿੱਤਾ।
ਸਾਊਦੀ ਮਹਿਲਾਵਾਂ ਨੂੰ ਡਰਾਈਵਿੰਗ ਦੀ ਮਨਜ਼ੂਰੀ ਮਿਲਣ ’ਤੇ ਅਸਦ ਨੇ ਤੇਜ਼ ਰੇਸਿੰਗ ਕਾਰ ਚਲਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ।
ਅਸਦ ਨੂੰ ਫਰੈਂਚ ਗ੍ਰੇਡ ਪ੍ਰੀ ਤੋਂ ਪਹਿਲਾਂ ਲੇ ਕਾਸਟੇਲੈਟ ਸਰਕਿਟ ਵਿੱਚ ਇਹ ਫਾਰਮੂਲਾ ਵਨ ਕਾਰ ਚਲਾਉਣ ਦਾ ਮੌਕਾ ਮਿਲਿਆ।
ਅਸਦ ਨੇ ਬੀਤੇ ਐਤਵਾਰ ਰਿਨਾਲਟ ਫਾਰਮੂਲਾ ਵਨ ਕਾਰ ਚਲਾ ਕੇ ਸਭ ਦੀ ਬੋਲਤੀ ਬੰਦ ਕਰ ਦਿੱਤੀ।
ਬੀਤੇ ਐਤਵਾਰ ਸਾਊਦੀ ਅਰਬ ਦੀਆਂ ਔਰਤਾਂ ਨੂੰ ਵਾਹਨ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਜਿਸ ਪਿੱਛੋਂ ਅਸਦ ਅਲ ਹਮਦ ਨਾਂ ਦੀ ਮਹਿਲਾ ਨੇ ਕੁਝ ਕਰ ਦਿਖਾਇਆ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।