ਨਵਾਜ਼ ਸ਼ਰੀਫ ਮਗਰੋਂ ਧੀ ਮਰੀਅਮ ਨੇ ਸਾਂਭਿਆ ਸਿਆਸੀ ਮੋਰਚਾ, ਦੋ ਸੀਟਾਂ ਤੋਂ ਲੜੇਗੀ ਚੋਣ
ਪਾਕਿਸਤਾਨ ਵਿੱਚ ਲੋਕ ਅਗਲੇ ਮਹੀਨੇ 25 ਜੁਲਾਈ ਨੂੰ ਸਭਾ ਚੋਣਾਂ ਹੋਣਗੀਆਂ। (ਤਸਵੀਰਾਂ- ਟਵਿੱਟਰ)
Download ABP Live App and Watch All Latest Videos
View In Appਮਰੀਅਮ ਦੀ ਉਮਰ 43 ਸਾਲ ਹੈ।
ਨਵਾਜ਼ ਸ਼ਰੀਫ ਦੇ ਭਰਾ ਸ਼ਹਿਬਾਜ਼ ਸ਼ਰੀਫ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਹਨ।
ਕੁਝ ਮਹੀਨੇ ਪਹਿਲਾਂ ਪਾਕਿਸਤਾਨੀ ਸੁਪਰੀਮ ਕੋਰਟ ਨੇ ਪਨਾਮਾ ਪੇਪਰਜ਼ ਮਾਮਲੇ ਵਿੱਚ ਮਰੀਅਮ ਦੇ ਪਿਤਾ ਨਵਾਜ਼ ਸ਼ਰੀਫ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ। ਅਦਾਲਤ ਨੇ ਉਨ੍ਹਾਂ ਦੇ ਚੋਣਾਂ ਲੜਨ ’ਤੇ ਵੀ ਰੋਕ ਲਾ ਦਿੱਤੀ ਸੀ।
19 ਸਾਲ ਦੀ ਉਮਰ ਵਿੱਚ ਰਿਟਾਇਰਡ ਆਰਮੀ ਅਫਸਰ ਮੁਹੰਮਦ ਸਫਦਰ ਆਲਮ ਨਾਲ ਮਰੀਅਮ ਦਾ ਵਿਆਹ ਹੋ ਗਿਆ ਸੀ।
ਪਾਕਿਸਤਾਨ ਦੇ ਨਿਊਜ਼ ਚੈਨਲ ਜੀਓ ਟੀਵੀ ਮੁਤਾਬਕ ਪੀਐਮਐਲ-ਐਨ ਪਾਰਲੀਮੈਂਟਰੀ ਬੋਰਡ ਨੇ ਵੀ ਉਸ ਦੀ ਉਮੀਦਵਾਰੀ ਦੀ ਮਨਜ਼ੂਰੀ ਦੇ ਦਿੱਤੀ ਹੈ।
ਮਰੀਅਮ ਆਪਣੀ ਮਾਂ ਕਲਸੂਮ ਭੱਟ ਨਾਲ।
ਮਰੀਅਮ ਨਵਾਜ਼ ਸ਼ਰੀਫ ਤੇ ਕਲਸੂਮ ਭੱਟ ਦੀ ਧੀ ਹੈ।
ਲਾਹੌਰ ਸੰਸਦੀ ਸੀਟ ਸ਼ਰੀਫ ਪਰਿਵਾਰ ਦੀ ਪੁਸ਼ਤੈਨੀ ਸੀਟ ਹੈ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਦੋ ਸੀਟਾਂ ਤੋਂ ਚੋਣਾਂ ਲੜੇਗੀ। ਦੋਵਾਂ ਸੀਟਾਂ ਲਈ ਨਾਮਜ਼ਦਗੀ ਪੱਤਰ ਭਰ ਦਿੱਤੇ ਗਏ ਹਨ। ਇਹ ਸੀਟ ਲਾਹੌਰ ਤੇ ਲਹਿੰਦੇ ਪੰਜਾਬ ਦੀਆਂ ਹਨ।
- - - - - - - - - Advertisement - - - - - - - - -