ਚੀਨ ਨੇ ਸਮੁੰਦਰ 'ਚ ਬਣਾਇਆ ਪੁਲ, 3 ਘੰਟੇ ਦਾ ਸਫਰ 30 ਮਿੰਟ 'ਚ
ਕਾਰ ਮਾਲਕਾਂ ਨੂੰ ਹਾਂਗਕਾਂਗ ਬੰਦਰਗਾਹ ’ਤੇ ਆਪਣੀ ਕਾਰ ਪਾਰਕ ਕਰਕੇ ਸ਼ਟਲ ਬੱਸ ਜਾਂ ਵਿਸ਼ੇਸ਼ ਕਾਰ ਲੈਣੀ ਚਾਹੀਦੀ ਹੈ। ਇੱਥੋਂ ਸ਼ਟਲ ਬੱਸ ਦਾ ਇੱਕ ਪਾਸੜ ਕਿਰਾਇਆ 8 ਤੋਂ 10 ਡਾਲਰ ਪ੍ਰਤੀ ਦਿਨ ਹੋਵੇਗਾ।
ਇਸ ਨਾਲ ਯਾਤਰੀਆਂ ਤੇ ਸੈਲਾਨੀਆਂ, ਦੋਹਾਂ ਨੂੰ ਯਾਤਰਾ ਵਿੱਚ ਆਸਾਨੀ ਹੋਏਗੀ। ਹਾਲਾਂਕਿ, ਨਿੱਜੀ ਕਾਰ ਮਾਲਕਾਂ ਨੂੰ ਇਸ ਪੁਲ ਤੋਂ ਲੰਘਣ ਲੱਗਿਆਂ ਵਿਸ਼ੇਸ਼ ਪਰਮਿਟ ਲੈਣਾ ਪਵੇਗਾ।
ਮਾਹਰਾਂ ਦਾ ਕਹਿਣਾ ਹੈ ਕਿ ਇਸ ਬ੍ਰਿਜ ਦੇ ਬਣਨ ਨਾਲ 3 ਘੰਟਿਆਂ ਦਾ ਸਫਰ 30 ਮਿੰਟਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ।
ਚੀਨ ਦਾ ਇਹ ਸਭ ਤੋਂ ਵੱਡਾ ਪੁਲ਼ ਦੱਖਣੀ ਚੀਨ ਦੇ 56,500 ਵਰਗ ਕਿਲੋਮੀਟਰ ਖੇਤਰ ਨੂੰ ਕਵਰ ਕਰਦਾ ਹੈ। ਇਸ ਪੁਲ ਵਿੱਚ 11 ਸ਼ਹਿਰ ਆਉਣਗੇ ਜਿਨ੍ਹਾਂ ਵਿੱਚ ਹਾਂਗਕਾਂਗ ਤੇ ਮਕਾਉ ਵੀ ਸ਼ਾਮਲ ਹਨ। ਇਨ੍ਹਾਂ 11 ਸ਼ਹਿਰਾਂ ਵਿੱਚ ਤਕਰੀਬਨ 68 ਮਿਲੀਅਨ ਲੋਕ ਵੱਸਦੇ ਹਨ।
ਅਧਿਕਾਰਕ ਤੌਰ 'ਤੇ ਇਸ 55 ਕਿਲੋਮੀਟਰ ਦੇ ਪੁਲ਼ ਨੂੰ 2016 'ਚ ਖੋਲ੍ਹਿਆ ਜਾਣਾ ਸੀ ਪਰ ਕਿਸੇ ਕਾਰਨ ਕਰਕੇ ਇਸ ਨੂੰ ਨਹੀਂ ਖੋਲ੍ਹਿਆ ਜਾ ਸਕਿਆ।
ਅੱਜ ਇਸ ਦਾ ਉਦਘਾਟਨ ਕੀਤਾ ਗਿਆ, ਹਾਲਾਂਕਿ ਆਮ ਲੋਕਾਂ ਦੇ ਆਉਣ-ਜਾਣ ਲਈ ਇਹ ਪੁਲ਼ 24 ਅਕਤੂਬਰ ਨੂੰ ਖੁੱਲ੍ਹੇਗਾ।
ਇਹ ਪੁਲ ਚੀਨ ਦੇ ਮੁੱਖ ਸ਼ਹਿਰ ਝੁਹਾਈ ਵਿੱਚ ਬਣਿਆ ਹੈ, ਜੋ ਹਾਂਗਕਾਂਗ ਤੇ ਮਕਾਊ ਨੂੰ ਇੱਕ ਦੂਜੇ ਨਾਲ ਜੋੜਦਾ ਹੈ।
20 ਅਰਬ ਡਾਲਰ ਦੀ ਲਾਗਤ ਨਾਲ ਬਣਿਆ ਦੁਨੀਆ ਦਾ ਸਭ ਤੋਂ ਲੰਮਾ ਸੀ-ਕ੍ਰਾਸਿੰਗ ਪੁਲ ਕੱਲ੍ਹ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ।