ਅਮਰੀਕਾ ’ਚ ਹੜ੍ਹ ਦਾ ਕਹਿਰ, ਵੇਖੋ ਤਸਵੀਰਾਂ
ਰਾਹਤ ਕਾਰਜਾਂ ਵਿੱਚ ਲੱਗੇ ਅਧਿਕਾਰੀਆਂ ਮੁਤਾਬਕ ਮੁਸ਼ਕਲ ਵਿੱਚ ਫਸੇ ਲੋਕਾਂ ਨੂੰ ਜਲ਼ਦੀ ਤੋਂ ਜਲ਼ਦੀ ਰਾਹਤ ਸਮੱਗਰੀ ਮੁਹੱਈਆ ਕਰਾਈ ਜਾ ਰਹੀ ਹੈ। (ਤਸਵੀਰਾਂ: ਏਪੀ)
ਪ੍ਰਸ਼ਾਸਨ ਹਾਲਾਤ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੜ੍ਹ ਕਾਰਨ ਹੋਏ ਨੁਕਸਾਨ ਦਾ ਵੀ ਅਨੁਮਾਨ ਲਾਇਆ ਜਾ ਰਿਹਾ ਹੈ।
ਉੱਥੇ ਰਹਿ ਰਹੇ ਲੋਕਾਂ ਦਾ ਮੰਨਣਾ ਹੈ ਕਿ ਐਤਵਾਰ ਨੂੰ ਆਏ ਹੜ੍ਹ ਨੇ ਪਿਛਲੇ ਦੋ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਸਾਲ 2016 ਵਿੱਚ ਐਲੀਕਾਟ ਸ਼ਹਿਰ ’ਚ ਆਏ ਹੜ੍ਹ ਨੇ ਉੱਥੋਂ ਦੀਆਂ ਕਈ ਕੰਪਨੀਆਂ ਤਬਾਹ ਕੀਤੀਆਂ ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਇਸ ਸਾਲ ਆਏ ਹੜ੍ਹ ਨੇ ਵੀ ਦੋ ਜਣਿਆਂ ਦੀ ਜਾਨ ਲਈ ਤੇ ਕਈ ਵਾਹਨਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ।
ਤਬਾਹੀ ਇੰਨੀ ਭਿਆਨਕ ਸੀ ਕਿ ਸੂਬੇ ਦੇ ਗਵਰਨਰ ਲੈਰੀ ਹੈਗਨ ਨੇ ਇਸ ਸਥਿਤੀ ਨੂੰ ਐਮਰਜੈਂਸੀ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ।
ਇਸ ਤੋਂ ਪਹਿਲਾਂ ਸਾਲ 2016 ਵਿੱਚ ਵੀ ਇਸ ਸ਼ਹਿਰ ਵਿੱਚ ਇਸੇ ਤਰ੍ਹਾਂ ਤਬਾਹੀ ਹੋਈ ਸੀ।
ਅਮਰੀਕਾ ਵਿੱਚ 27 ਮਈ ਨੂੰ ਹੜ੍ਹ ਆਇਆ ਸੀ ਜਿਸ ਵਿੱਚ ਕਈ ਸ਼ਹਿਰ ਪ੍ਰਭਾਵਿਤ ਹੋਏ। ਇਹ ਹੜ੍ਹ ਏਨਾ ਭਿਆਨਕ ਸੀ ਕਿ ਇਸ ਦਾ ਅੰਦਾਜ਼ਾ ਮੈਰੀਲੈਂਡ ਦੇ ਐਲੀਕਾਟ ਸ਼ਹਿਰ ਦੀਆਂ ਇਨ੍ਹਾਂ ਤਸਵੀਰਾਂ ਤੋਂ ਲਾਇਆ ਜਾ ਸਕਦਾ ਹੈ।