ਬਾਲਕੋਨੀ ਤੋਂ ਲਟਕਦੇ ਬੱਚੇ ਨੂੰ ਬਚਾਉਣ ਵਾਲੇ ‘ਸਪਾਈਡਰਮੈਨ’ ਨੂੰ ਫਰਾਂਸ ਦੀ ਨਾਗਰਿਕਤਾ
ਗਾਸਾਮਾ ਨੂੰ ਇਸ ਕੰਮ ਲਈ ‘ਸਪਾਈਡਰਮੈਨ ਆਫ ਦ 2018’ ਕਰਾਰ ਦਿੱਤਾ ਗਿਆ। ਫਰਾਂਸ ਨੇ ਇਸ ਨੌਜਵਾਨ ਨੂੰ ਨਾਗਰਿਕਤਾ ਦੇਣ ਦਾ ਵੀ ਫ਼ੈਸਲਾ ਕੀਤਾ ਹੈ।
ਪੈਰਿਸ ਦੀ ਮੇਅਰ ਐਨੀ ਹਿਡਾਲਗੋ ਨੇ ਵੀ ਗਾਸਾਮਾ ਦੀ ਵੀਰਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵੀ ਉਸ ਨੂੰ ਧੰਨਵਾਦ ਕਰਨ ਲਈ ਬੁਲਾਇਆ ਹੈ।
ਘਟਨਾ ਬੀਤੇ ਸ਼ਨੀਵਾਰ ਦੀ ਹੈ। ਦੇਸ਼ ਦੇ ਰਾਸ਼ਟਰਪਤੀ ਇਮੈਨੂਏਲ ਮੈਕਰੋਂ ਨੇ ਗਾਸਾਮਾ ਨੂੰ ਵਿਅਕਤੀਗਤ ਤੌਰ ’ਤੇ ਧੰਨਵਾਦ ਕਹਿਣ ਲਈ ਸੋਮਵਾਰ ਨੂੰ ਐਲਿਸੀ ਪੈਲੇਸ ਵਿੱਚ ਬੁਲਾਇਆ।
ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਇਸ ਨੌਜਵਾਨ ਨੇ ਇੱਕ ਬਾਲਕੋਨੀ ਤੋਂ ਦੂਜੀ ਬਾਲਕੋਨੀ ਚੜ੍ਹਦਿਆਂ ਬੱਚੇ ਨੂੰ ਫੜ੍ਹ ਲਿਆ। ਇਸ ਤੋਂ ਬਾਅਦ ਨਾਲ ਲੱਗਦੇ ਫਲੈਟ ਦੇ ਇੱਕ ਗੁਆਂਢੀ ਨੇ ਬੱਚੇ ਨੂੰ ਫੜ ਲਿਆ।
ਮਾਲੀ ਦੇ ਇੱਕ ਇਮੀਗ੍ਰੈਂਟ ਨੇ ਫਰਾਂਸ ਦੇ ਪੈਰਿਸ ਵਿੱਚ ਇਮਾਰਤ ਦੀ ਚੌਥੀ ਮੰਜ਼ਲ ਦੀ ਬਾਲਕੋਨੀ ਤੋਂ ਲਟਕ ਰਹੇ ਬੱਚੇ ਨੂੰ ਬਚਾਇਆ। ਐਤਵਾਰ ਨੂੰ 22 ਸਾਲਾਂ ਦੇ ਮਾਮੌਦੂ ਗਾਸਾਮਾ ਨੇ ਸ਼ਾਨਦਾਰ ਤਰੀਕੇ ਨਾਲ ਬੱਚੇ ਨੂੰ ਬਚਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਚੇ ਅੱਗ ਵਾਂਗ ਫੈਲ ਗਈ। ਇੱਥੋਂ ਤਕ ਕਿ ਲੋਕ ਉਸ ਨੂੰ ਸਪਾਈਡਰਮੈਨ ਵੀ ਬਲਾਉਣ ਲੱਗ ਗਏ ਹਨ।