ਆਸਟ੍ਰੇਲੀਆ ਪੜ੍ਹਣ ਲਈ ਆਇਲਟਸ ਤੇ ਫੰਡ ਦਿਖਾਉਣੇ ਜ਼ਰੂਰੀ ਨਹੀਂ...
ਭਾਰਤ ਤੋਂ ਪੜ੍ਹਾਈ ਵੀਜ਼ੇ ਲਈ ਅਪਲਾਈ ਕਰਨ ਵਾਲੇ ਆਪਣੇ ਕਾਲਜ ਜਾਂ ਯੂਨੀਵਰਸਿਟੀ ਨਾਲ ਪਹਿਲਾਂ ਸੰਪਰਕ ਜ਼ਰੂਰ ਕਰ ਲੈਣ ਤਾਂ ਜੋ ਕਿਸੀ ਪ੍ਰਕਾਰ ਦੀ ਹੋਣ ਵਾਲੀ ਠੱਗੀ ਤੋਂ ਬਚਿਆ ਜਾ ਸਕੇ। ਬਿਨਾਂ ਆਇਲਟਸ ਆਸਟ੍ਰੇਲੀਆ ਆਉਣ ਵਾਲਿਆਂ ਲਈ ਅੰਗਰੇਜ਼ੀ ਦੇ ਕੋਰਸ (ਐਲੀ ਕੋਰਸ) ਆਦਿ ਕਰਨੇ ਪੈ ਸਕਦੇ ਹਨ।
Download ABP Live App and Watch All Latest Videos
View In Appਸਿਡਨੀ-ਭਾਰਤ ਤੋਂ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀ ਵੀਜ਼ੇ ਵਿਚ ਕਈ ਮਹੱਤਵਪੂਰਨ ਬਦਲਾਅ ਹੋਏ ਹਨ। ਪੰਜਾਬੀ ਅਖ਼ਬਾਰ ਅਜੀਤ ਮੁਤਾਬਿਕ ਕਾਨੂੰਨੀ ਸਲਾਹਕਾਰ ਹਰਪਾਲ ਬਾਜਵਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰ ਦੇਸ਼ ਨੂੰ ਆਸਟ੍ਰੇਲੀਆ ਵਿਚ ਆਉਣ ਲਈ ਲੋਅ ਰਿਸਕ ਤੇ ਹਾਈ ਰਿਸਕ ਵਿਚ ਰੱਖਿਆ ਜਾਂਦਾ ਹੈ। ਭਾਰਤ ਨੂੰ ਹਾਈ ਤੋਂ ਲੋਅ ਰਿਸਕ ਵਿਚ ਕਰ ਦਿੱਤਾ ਹੈ।
ਇਕ ਹੋਰ ਜਾਣਕਾਰੀ ਮੁਤਾਬਿਕ ਵੀਜ਼ਾ ਵਧਾਉਣ 'ਤੇ ਵੀ ਕਈ ਪੜ੍ਹਾਈ ਸੰਸਥਾਵਾਂ ਵਿਚ ਇਹ ਛੋਟ ਮਿਲ ਸਕਦੀ ਹੈ। ਇਹ ਨਿਯਮ ਮੁੱਖ ਤੌਰ 'ਤੇ ਯੂਨੀਵਰਸਿਟੀ 'ਤੇ ਹੀ ਲਾਗੂ ਹੁੰਦਾ ਹੈ।
ਇਸ ਨਾਲ ਕਈ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਵੀਜ਼ੇ 'ਤੇ ਆਉਣ ਲਈ ਆਇਲਟਸ ਕਰਨਾ ਜ਼ਰੂਰੀ ਨਹੀਂ ਹੋਵੇਗਾ। ਵਿਦਿਆਰਥੀ ਵੀਜ਼ੇ ਅਪਲਾਈ ਕਰਨ ਲਈ ਬੈਂਕਾਂ ਵਿਚ ਫੰਡ ਦਿਖਾਉਣੇ ਵੀ ਜ਼ਰੂਰੀ ਨਹੀਂ ਹੈ। ਇਥੇ ਗੌਰਤਲਬ ਹੈ ਕਿ ਇਹ ਨਿਯਮ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ 'ਤੇ ਲਾਗੂ ਨਹੀਂ ਹੋਵੇਗਾ। 'ਸਟੇਟਮੈਂਟ ਆਫ ਪਰਪਜ਼' ਦੀ ਸ਼ਰਤ ਸਾਰਿਆਂ 'ਤੇ ਲਾਗੂ ਰਹੇਗੀ।
- - - - - - - - - Advertisement - - - - - - - - -