ਅਮਰੀਕਾ 'ਚ ਪੰਜਾਬਣ 'ਤੇ ਚੜਾਇਆ ਟਰੱਕ, ਹੋਈ ਮੌਤ
ਹਾਦਸੇ ਤੋਂ ਬਾਅਦ ਤੁਰੰਤ ਤਰਨਜੀਤ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆ ਦਮ ਤੋੜ ਦਿੱਤਾ | ਜਿੱਥੇ ਇਹ ਹਾਦਸਾ ਵਾਪਰਿਆ, ਉਸ ਥਾਂ ਤੋਂ ਕੇਵਲ 10 ਮਿੰਟ ਦੀ ਦੂਰੀ 'ਤੇ ਹੀ ਤਰਨਜੀਤ ਦਾ ਘਰ ਸੀ।
ਨਿਊਯਾਰਕ ਡੇਲੀ ਨਿਊਜ਼ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਰਨਜੀਤ ਪਰਮਾਰ ਵਾਪਸ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਇਸੇ ਦੌਰਾਨ ਉਸ ਦੀ ਗੱਡੀ ਦੀ ਇਕ ਪਿਕਅਪ ਟਰੱਕ ਨਾਲ ਮਾਮੂਲੀ ਟੱਕਰ ਹੋ ਗਈ। ਜਦੋਂ ਤਰਨਜੀਤ ਆਪਣੀ ਗੱਡੀ ਨੂੰ ਹੋਏ ਨੁਕਸਾਨ ਨੂੰ ਵੇਖਣ ਦੇ ਲਈ ਥੱਲੇ ਉਤਰੀ ਤਾਂ ਪਿਕਅਪ ਟਰੱਕ ਦੇ ਡਰਾਈਵਰ ਨੇ ਤਰਨਜੀਤ ਪਰਮਾਰ ਦੇ ਉੱਪਰੋਂ ਤੇਜੀ ਨਾਲ ਟਰੱਕ ਚੜਾ ਦਿੱਤਾ ਅਤੇ ਮੌਕੇ ਤੋਂ ਟਰੱਕ ਸਮੇਤ ਫਰਾਰ ਹੋ ਗਿਆ ।
ਤਰਨਜੀਤ ਦੇ ਪਿਤਾ ਰਣਜੀਤ ਪਰਮਾਰ ਦੇ ਦੱਸਣ ਅਨੁਸਾਰ, ਜਦੋਂ ਤਰਨਜੀਤ ਦੇ ਉਪਰੋਂ ਟਰੱਕ ਲੰਘਾਇਆ ਤਦ ਉਹ ਆਪਣੀ ਮਾਂ ਦੇ ਨਾਲ ਫ਼ੋਨ 'ਤੇ ਗੱਲਬਾਤ ਕਰ ਰਹੀ ਸੀ | ਇਸੇ ਦੌਰਾਨ ਉਸ ਨੇ ਆਪਣੇ ਵੱਲ ਆਉਂਦੇ ਟਰੱਕ ਨੂੰ ਵੇਖਿਆ ਤੇ ਇਸ ਤੋਂ ਬਾਅਦ ਫ਼ੋਨ ਕਾਲ ਕੱਟੀ ਗਈ।
ਨਿਊਯਾਰਕ-ਅਮਰੀਕਾ 'ਚ 18 ਸਾਲਾ ਦੰਦਾਂ ਦੀ ਡਾਕਟਰੀ ਦੀ ਪੜ੍ਹਾਈ ਕਰਦੀ ਪੰਜਾਬੀ ਵਿਦਿਆਰਥਣ ਤਰਨਜੀਤ ਪਰਮਾਰ ਦੀ ਹਿੱਟ ਐਾਡ ਰਨ ਮਾਮਲੇ 'ਚ ਮੌਤ ਹੋ ਗਈ | ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਪਿਕਅਪ ਟਰੱਕ ਦੇ ਚਾਲਕ ਵਲੋਂ ਤਰਨਜੀਤ ਦੀ ਗੱਡੀ ਨਾਲ ਮਾਮੂਲੀ ਟੱਕਰ ਤੋਂ ਬਾਅਦ ਉਸ 'ਤੇ ਟਰੱਕ ਨੂੰ ਚੜਾ ਦਿੱਤਾ।