ਟੈਸਲਾ ਦੇ ਚੇਅਰਮੈਨ ਏਲਨ ਮਸਕ ਦੇਣਗੇ ਅਸਤੀਫ਼ਾ, ਭਰਨਗੇ ਦੋ ਕਰੋੜ ਡਾਲਰ ਜ਼ੁਰਮਾਨਾ
ਅਮਰੀਕਾ ਦੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਇੰਕ ਦੇ ਸੰਸਥਾਪਕ ਤੇ ਸੀਈਓ ਏਲਨ ਮਸਕ ਨੇ ਤਿੰਨ ਸਾਲਾਂ ਤੋਂ ਕੰਪਨੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਸਹਿਮਤੀ ਜ਼ਾਹਰ ਕੀਤੀ ਹੈ। ਉਹ ਇਸ ਦੇ ਨਾਲ ਹੀ ਦੋ ਕਰੋੜ ਡਾਲਰ ਦਾ ਜ਼ੁਰਮਾਨਾ ਵੀ ਅਦਾ ਕਰਨਗੇ।
Download ABP Live App and Watch All Latest Videos
View In Appਕਮਿਸ਼ਨ ਨੇ ਕਿਹਾ ਹੈ ਕਿ ਟਵਿੱਟਰ 'ਤੇ ਦਿੱਤੇ ਗਏ ਮਸਕ ਦੇ ਬਿਆਨ ਗ਼ਲਤ ਤੇ ਭਰਮ ਪੈਦਾ ਕਰਨ ਵਾਲੇ ਹਨ ਅਤੇ ਮਸਕ ਨੇ ਆਪਣੀ ਇਸ ਯੋਜਨਾ ਬਾਰੇ ਕਦੇ ਵੀ ਕੰਪਨੀ ਦੇ ਅਧਿਕਾਰੀਆਂ ਤੇ ਸੰਭਾਵੀ ਨਿਵੇਸ਼ਕਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਏਲਨ ਮਸਕ ਦੇ ਇਸ ਟਵੀਟ ਕਾਰਨ ਟੈਸਲਾ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ।
ਜ਼ਿਕਰਯੋਗ ਹੈ ਕਿ ਮਸਕ ਨੇ ਸੱਤ ਅਗਸਤ ਨੂੰ ਟਵੀਟ ਕੀਤਾ ਸੀ ਉਹ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੈਸਲਾ ਨੂੰ ਪ੍ਰਾਈਵੇਟਾਈਜ਼ (ਨਿਜੀਕਰਨ) ਕਰਨ ਲਈ 420 ਡਾਲਰ ਪ੍ਰਤੀ ਸ਼ੇਅਰ 'ਤੇ ਫੰਡਿੰਗ ਹਾਸਲ ਕਰ ਲਈ ਹੈ।
ਅਦਾਲਤੀ ਦਸਤਾਵੇਜ ਮੁਤਾਬਕ, ਮਸਕ ਨੇ ਐਸਈਸੀ ਨਾਲ ਹੋਏ ਇਸ ਸਮਝੌਤੇ ਨੂੰ ਸਵੀਕਾਰ ਕਰ ਲਿਆ ਹੈ। ਕੰਪਨੀ ਨਿਰਦੇਸ਼ਕ ਮੰਡਲ ਵਿੱਚ ਦੋ ਨਵੇਂ ਆਜ਼ਾਦ ਨਿਰਦੇਸ਼ਕਾਂ ਦੀ ਨਿਯੁਕਤੀ 'ਤੇ ਵੀ ਸਹਿਮਤ ਹੋ ਗਈ ਹੈ।
ਮਸਕ ਕੰਪਨੀ ਦੇ ਸੀਈਓ ਦੇ ਅਹੁਦੇ 'ਤੇ ਬਣੇ ਰਹਿਣਗੇ ਪਰ 45 ਦਿਨਾਂ ਦੇ ਅੰਦਰ ਕੰਪਨੀ ਦੇ ਮੁਖੀ ਦਾ ਅਹੁਦਾ ਛੱਡਣਾ ਹੋਵੇਗਾ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਟਵੀਟ ਕਰ ਟੈਸਲਾ ਦੇ ਨਿੱਜੀਕਰਨ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ। ਇਸ ਨਾਲ ਕੰਪਨੀ ਦੇ ਸ਼ੇਅਰਾਂ ਵਿੱਚ ਉਛਾਲ ਦੇਖਿਆ ਗਿਆ ਸੀ। ਹਾਲਾਂਕਿ, ਐਸਈਸੀ ਤੇ ਮਸਕ ਦਰਮਿਆਨ ਹੋਏ ਸਮਝੌਤੇ ਨੂੰ ਹਾਲੇ ਅਦਾਲਤ ਦੀ ਮਨਜ਼ੂਰੀ ਦੀ ਲੋੜ ਹੈ।
ਸਕਿਓਰਿਟੀ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਨੇ ਮਸਕ 'ਤੇ ਮਾਮਲਾ ਦਰਜ ਕਰਵਾਉਣ ਦੇ ਦੋ ਦਿਨ ਬਾਅਦ ਇਸ ਸਮਝੌਤੇ ਦਾ ਐਲਾਨ ਕੀਤਾ ਸੀ। ਐਸਈਸੀ ਨੇ ਮਸਕ 'ਤੇ ਨਿਵੇਸ਼ਕਾਂ ਨੂੰ ਧੋਖੇ ਵਿੱਚ ਰੱਖਣ ਦਾ ਦੋਸ਼ ਲਾਉਂਦਿਆਂ ਮੁਕੱਦਮਾ ਦਾਇਰ ਕੀਤਾ ਸੀ।
- - - - - - - - - Advertisement - - - - - - - - -