9/11 ਹਮਲੇ ਦੇ 15 ਸਾਲ: ਸਿੱਖਾਂ ਨੇ ਬਣਾਈ ਵੱਖਰੀ ਯੋਜਨਾ
Download ABP Live App and Watch All Latest Videos
View In Appਇਨ੍ਹਾਂ ਵਿਚ ਅਮਰੀਕੀ ਸਿੱਖ ਡਿਜ਼ਾਈਨਰ ਅਤੇ ਅਭਿਨੇਤਾ ਵਾਰਿਸ ਆਹਲੂਵਾਲੀਆ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪਗੜੀ ਕਾਰਨ ਮੈਕਸੀਕੋ ਸਿਟੀ ਦੇ ਇਕ ਜਹਾਜ਼ ਵਿਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਤਮਾਮ ਅਮਰੀਕੀ ਸਿੱਖਾਂ ਦੀ ਤਸਵੀਰਾਂ ਇਸ ਪ੍ਰਦਰਸ਼ਨੀ ਵਿਚ ਸ਼ਾਮਲ ਕੀਤੀਆਂ ਜਾਣਗੀਆਂ, ਜਿਨ੍ਹਾਂ ਨੇ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰਨ ਲੜਾਈ ਜਿੱਤ ਕੇ ਆਪਣੇ-ਆਪਣੇ ਖੇਤਰ ਵਿਚ ਨਾਮਣਾ ਖੱਟਿਆ।
ਪ੍ਰਦਰਸ਼ਨੀ ਵਿਚ ਜਿਨ੍ਹਾਂ ਲੋਕਾਂ ਦੀ ਤਸਵੀਰ ਲਗਾਈ ਜਾਵੇਗੀ, ਉਨ੍ਹਾਂ ਵਿਚ ਨਿਊਯਾਰਕ ਸਿਟੀ ਦੇ ਟਰੇਨ ਸੰਚਾਲਕ ਸਤਹਰਿ ਸਿੰਘ ਸ਼ਾਮਲ ਹਨ, ਜਿਨ੍ਹਾਂ ਨੇ ਹਮਲੇ ਦੇ ਦਿਨ ਘਟਨਾ ਵਾਲੀ ਥਾਂ ਵੱਲ ਜਾ ਰਹੀ ਟਰੇਨ ਨੂੰ ਉਲਟ ਦਿਸ਼ਾ ਵਿਚ ਮੋੜ ਕੇ ਅਣਗਿਣਤ ਲੋਕਾਂ ਦੀ ਜਾਨ ਬਚਾਈ ਸੀ। ਇਸ ਪ੍ਰਦਰਸ਼ਨੀ 'ਚ ਹਮਲੇ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਸਿੱਖ-ਅਮਰੀਕੀ ਫੌਜੀ ਅਧਿਕਾਰੀ ਦੀ ਤਸਵੀਰ ਵੀ ਲਗਾਈ ਜਾਵੇਗੀ।
ਪ੍ਰਦਰਸ਼ਨੀ ਵਿਚ ਵੱਖ-ਵੱਖ ਉਮਰ ਦੇ 40 ਸਿੱਖ ਅਮਰੀਕੀਆਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਇਨ੍ਹਾਂ ਰਾਹੀਂ 2001 ਵਿਚ ਹਮਲੇ ਤੋਂ ਬਾਅਦ 15 ਸਾਲਾਂ ਤੱਕ ਸਿੱਖਾਂ ਸਾਹਮਣੇ ਪੇਸ਼ ਆਈਆਂ ਚੁਣੌਤੀਆਂ ਨਾਲ ਨਜਿੱਠਣ ਲਈ ਭਾਈਚਾਰੇ ਦੇ ਦ੍ਰਿੜ ਸੰਕਲਪ ਦੀ ਕਹਾਣੀ ਨੂੰ ਬਿਆਨ ਕੀਤਾ ਜਾਵੇਗਾ।
ਇਸ ਪ੍ਰਦਰਸ਼ਨੀ ਵਿਚ ਉਨ੍ਹਾਂ ਜੁਝਾਰੂ ਸਿੱਖਾਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਜਿਨ੍ਹਾਂ ਨੇ 9/11 ਦੇ ਹਮਲੇ ਤੋਂ ਬਾਅਦ ਆਪਣੇ ਸੰਘਰਸ਼ ਨਾਲ ਸਫਲਤਾ ਹਾਸਲ ਕੀਤੀ। ਇਸ ਪ੍ਰਦਰਸ਼ਨੀ ਵਿਚ ਪਗੜੀ, ਦਾੜ੍ਹੀ ਸਮੇਤ ਸਿੱਖ ਧਰਮ ਨਾਲ ਜੁੜੀਆਂ ਚੀਜ਼ਾਂ ਦੀ ਸੁੰਦਰਤਾ ਬਾਰੇ ਦੱਸਿਆ ਜਾਵੇਗਾ। ਨਾਗਰਿਕ ਅਧਿਕਾਰ ਸਮੂਹ 'ਦਿ ਸਿੱਖ ਕੋਇਲਿਸ਼ਨ' ਅਤੇ ਪ੍ਰਸਿੱਧ ਬ੍ਰਿਟਿਸ਼ ਫੋਟੋਗ੍ਰਾਫਰ ਅਮਿਤ ਐਂਡ ਨਰੂਪ ਮਿਲ ਕੇ ਇਸ ਪ੍ਰਦਰਸ਼ਨੀ ਦਾ ਆਯੋਜਨ ਕਰ ਰਹੇ ਹਨ।
ਨਿਊਯਾਰਕ: ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਭਿਆਨਕ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਵਿਚ ਸਿੱਖਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਸਿੱਖਾਂ ਨੂੰ ਉਨ੍ਹਾਂ ਦੀ ਦਿੱਖ ਕਾਰਨ ਮੁਸਲਿਮ ਸਮਝ ਕੇ ਹਮੇਸ਼ਾ ਨਸਲੀ ਹਿੰਸਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਇਸ ਲਈ ਸਿੱਖ ਧਰਮ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਿੱਖ ਅਮਰੀਕਾ ਵਿਚ ਇਕ ਤਸਵੀਰ ਪ੍ਰਦਰਸ਼ਨੀ ਲਗਾਉਣਗੇ। ਇਹ ਪ੍ਰਦਰਸ਼ਨੀ 'ਸਿੱਖ ਪ੍ਰਾਜੈਕਟ' ਦੇ ਟਾਈਟਲ ਅਧੀਨ ਲਗਾਈ ਜਾਵੇਗੀ।
- - - - - - - - - Advertisement - - - - - - - - -