ਸਪੇਨ ਦੀ ਟਮਾਟਰਾਂ ਦੀ ਹੋਲੀ ਦਾ ਇਤਿਹਾਸ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ
ਸਾਲ 1980 ਤੋਂ ਬਾਅਦ ਇਹ ਨਿਯਮ ਬਣਾ ਦਿੱਤਾ ਗਿਆ ਕਿ ਟਮਾਟਰ ਸੁੱਟਣ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਕਿਸੇ ਨੂੰ ਸੱਟ ਨਾ ਵੱਜੇ। (ਤਸਵੀਰਾਂ- ਏਪੀ)
Download ABP Live App and Watch All Latest Videos
View In Appਜਦੋਂ ਇਸ ਤਿਉਹਾਰ ਦੀ ਸ਼ੁਰੂਆਤ ਹੋਈ, ਉਦੋਂ ਤੋਂ ਹੀ ਸਪੇਨ ਸ਼ਹਿਰ ਦੀਆਂ ਸੜਕਾਂ ਤੇ ਪਿੰਡਾਂ ਵਿੱਚ ਟਮਾਟਰ ਦੇ ਬਣੇ ਜੂਸ ਤੇ ਪਲਪ ਨੂੰ ਇੱਕ-ਦੂਜੇ 'ਤੇ ਸੁੱਟ ਕੇ ਮਨਾਉਣ ਦੀ ਰੀਤ ਬਣ ਗਈ।
ਸੰਨ 1945 ਵਿੱਚ ਬੁਨੋਲ ਸ਼ਹਿਰ ਦੇ ਕੁਝ ਨੌਜਵਾਨ ਆਪਸ ਵਿੱਚ ਲੜ ਪਏ ਸਨ। ਇਸੇ ਦੌਰਾਨ ਉਨ੍ਹਾਂ ਵਿੱਚੋਂ ਕਿਸੇ ਨੇ ਕੋਲ ਦੀ ਦੁਕਾਨ ਤੋਂ ਟਮਾਟਰ ਚੋਰੀ ਕਰ ਲਏ ਤੇ ਇੱਕ ਦੂਜੇ ਵੱਲ ਵਰ੍ਹਾ ਦਿੱਤੇ। ਇਸ ਤੋਂ ਬਾਅਦ ਇਹ ਤਿਉਹਾਰ ਵਜੋਂ ਮਨਾਇਆ ਜਾਣ ਲੱਗਾ।
ਲੋਕ ਸਫੈਦ ਕੱਪੜੇ ਪਹਿਨ ਕੇ ਇਹ ਤਿਉਹਾਰ ਮਨਾਉਂਦੇ ਹਨ। ਨਾਲ ਹੀ ਚੋਰੀ ਹੋਣ ਜਾਂ ਖ਼ਰਾਬ ਹੋਣ ਦੇ ਡਰੋਂ ਮਹਿੰਗਾ ਤੇ ਕੀਮਤੀ ਸਾਮਾਨ ਆਪਣੇ ਨਾਲ ਨਹੀਂ ਰੱਖਦੇ।
ਇਸ ਤੋਂ ਬਾਅਦ ਇੱਕ ਅੱਗ ਬੁਝਾਊ ਗੱਡੀ ਰਾਹੀਂ ਪਾਣੀ ਦੀਆਂ ਬੁਛਾੜਾਂ ਲੋਕਾਂ 'ਤੇ ਸੁੱਟੀਆਂ ਜਾਂਦੀਆਂ ਹਨ ਤੇ ਲੋਕ ਆਪਣੇ ਪਿੰਡੇ ਤੋਂ ਟਮਾਟਰ ਉਤਾਰ ਲੈਂਦੇ ਹਨ।
ਲਾ ਟੋਮੇਟਿਨਾ ਤਿਉਹਾਰ ਵਾਲੇ ਦਿਨ ਸਵੇਰੇ ਲਾਰੀ ਵਿੱਚ ਭਰ ਕੇ ਟਮਾਟਰ ਪਿੰਡੋ ਪਿੰਡੀ ਵੰਡੇ ਜਾਂਦੇ ਹਨ। ਫਿਰ ਇਨ੍ਹਾਂ ਨਾਲ ਪੂਰੇ ਇੱਕ ਘੰਟੇ ਤਕ ਖੇਡਿਆ ਜਾਂਦਾ ਹੈ।
ਪਿਛਲੇ ਸਾਲ 160 ਟਨ ਪੱਕੇ ਹੋਏ ਟਮਾਟਰਾਂ ਨਾਲ ਹੋਲੀ ਖੇਡੀ ਗਈ ਸੀ।
ਸਪੇਨ ਵਿੱਚ ਅੱਜ ਤਕਰੀਬਨ 22,000 ਲੋਕਾਂ ਨੇ ਇੱਕੋ ਵੇਲੇ ਸੜਕ 'ਤੇ ਇਕੱਠੇ ਹੋ ਕੇ ਟੋਮੇਟਿਨਾ ਫੈਸਟੀਵਲ ਮਨਾਇਆ। ਇਸ ਤਿਉਹਾਰ ਵਿੱਚ ਲੋਕ ਇੱਕ-ਦੂਜੇ ਉਤੇ ਟਮਾਟਰਾਂ ਵਰ੍ਹਾਉਂਦੇ ਹਨ। ਦੱਸਿਆ ਜਾਂਦਾ ਹੈ ਕਿ ਇਸ ਦੀ ਸ਼ੁਰੂਆਤ ਵੈਲੇਂਸਿਯਨ ਸੂਬੇ ਦੇ ਬੁਨੋਲ ਸ਼ਹਿਰ ਵਿੱਚ ਸਾਲ 1945 ਵਿੱਚ ਹੋਈ ਸੀ। ਇਸ ਤਿਉਹਾਰ ਨੂੰ ਸਪੇਨ ਦੇ ਲੋਕ ਹੀ ਨਹੀਂ ਉੱਥੇ ਘੁੰਮਣ ਆਏ ਕੌਮਾਂਤਰੀ ਸੈਲਾਨੀ ਵੀ ਮਨਾਉਂਦੇ ਹਨ।
- - - - - - - - - Advertisement - - - - - - - - -