266 ਦੀ ਰਫ਼ਤਾਰ ਵਾਲੇ ਤੂਫਾਨ ਨੇ ਮਚਾਈ ਤਬਾਹੀ, 22 ਮੌਤਾਂ, ਬਿਜਲੀ ਗੁੱਲ
ਏਬੀਪੀ ਸਾਂਝਾ | 04 Mar 2019 02:09 PM (IST)
1
2
3
ਹੋਰ ਤਸਵੀਰਾਂ।
4
ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਇਮਾਰਤਾਂ ਦੇ ਹੇਠਲੇ ਹਿੱਸਿਆਂ ਵਿੱਚ ਰਹਿਣ ਲਈ ਕਿਹਾ ਗਿਆ ਹੈ।
5
ਅਲਬਾਮਾ ਤੇ ਜੌਰਜੀਆ ਵਿੱਚ ਐਤਵਾਰ ਨੂੰ ਕਈ ਟਰਨੈਡੋ ਆਪਸ ਵਿੱਚ ਟਕਰਾ ਗਏ ਸੀ।
6
ਬਰਮਿੰਘਮ ਸਥਿਤ ਨੈਸ਼ਨਲ ਵੈਦਰ ਸਰਵਿਸ ਨੇ ਲੀ ਕਾਊਂਟੀ ਸਮੇਤ ਕਈ ਇਲਾਕਿਆਂ ਵਿੱਚ ਚੇਤਾਵਨੀ ਜਾਰੀ ਕੀਤੀ ਹੈ।
7
ਤੂਫਾਨ ਨਾਲ ਕਈ ਘਰ ਨੁਕਸਾਨੇ ਗਏ। ਦਰਖ਼ਤ ਉੱਖੜ ਗਏ ਤੇ ਮਲਬਾ ਸੜਕਾਂ ’ਤੇ ਆ ਗਿਆ।
8
ਤੂਫਾਨ ਦੀ ਚੌੜਾਈ 500 ਮੀਟਰ ਸੀ ਤੇ ਇਹ ਜ਼ਮੀਨ ’ਤੇ ਕਈ ਕਿਮੀ ਤਕ ਫੈਲ ਗਿਆ।
9
ਤੂਫਾਨ ਦੇ ਚੱਲਦਿਆਂ 266 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ।
10
ਲਗਪਗ 5 ਹਜ਼ਾਰ ਲੋਕ ਬਗੈਰ ਬਿਜਲੀ ਦੇ ਦਿਨ ਕੱਟ ਰਹੇ ਹਨ।
11
ਗੰਭੀਰ ਰੂਪ ਨਾਲ ਕਈ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਈ ਲੋਕਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ।
12
ਵਾਸ਼ਿੰਗਟਨ: ਅਮਰੀਕਾ ਦੇ ਅਲਬਾਮਾ ਸੂਬੇ ਵਿੱਚ ਤੂਫਾਨ (ਟਰਨੈਡੋ) ਨਾਲ 22 ਜਣਿਆਂ ਦੀ ਮੌਤ ਹੋ ਗਈ। ਲੀ ਕਾਊਂਟੀ ਦੇ ਸ਼ੈਰਿਫ ਜੇ ਜੌਂਸ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।