ਔਰਤ ਨੇ ਬਿੱਲੀ ਦੀ ਖੂਬਸੂਰਤੀ ‘ਤੇ ਖਰਚੇ ਲੱਖਾਂ ਰੁਪਏ
ਏਬੀਪੀ ਸਾਂਝਾ | 01 Mar 2019 02:31 PM (IST)
1
ਚੀਨ ਦੀ ਰਹਿਣ ਵਾਲੀ ਔਰਤ ਸ਼ਿਆ (ਬਦਲਿਆ ਹੋਇਆ ਨਾਂ) ਨੇ ਆਪਣੀ ਪਾਲਤੂ ਬਿੱਲੀ ਦੀ ਪਲਾਸਟਿਕ ਸਰਜ਼ਰੀ ਕਰਵਾਈ। ਸ਼ਿਆ ਨੇ ਬਿੱਲੀ ਦੇ ਚਿਹਰੇ ‘ਤੇ ਖਾਸ ਕਰ ਉਸ ਦੀ ਅੱਖਾਂ ਦੇ ਨੇੜਲੇ ਹਿੱਸੇ ਦੀ ਪਲਾਸਟਿਕ ਸਰਜਰੀ ਕਰਵਾ ਦਿੱਤੀ।
2
ਸ਼ਿਆ ਦਾ ਕਹਿਣਾ ਸੀ ਕਿ ਉਸ ਨੇ ਆਪਣੀ ਬਿੱਲੀ ਦੀਆਂ ਅੱਖਾਂ ਤੇ ਚਿਹਰਾ ਪਸੰਦ ਨਹੀਂ ਸੀ। ਇਸ ਦੇ ਚੱਲਦਿਆਂ ਸ਼ਿਆ ਨੇ ਇਸ ਦੀ ਪਲਾਸਟਿਕ ਸਰਜ਼ਰੀ ਕਰਵਾ ਦਿੱਤੀ।
3
ਆਪਣੀ ਬਿੱਲੀ ਦੀ ਪਲਾਸਟਿਕ ਸਰਜ਼ਰੀ ਲਈ ਸ਼ਿਆ ਨੇ 1 ਲੱਖ 5 ਹਜ਼ਾਰ ਰੁਪਏ ਖ਼ਰਚ ਕੀਤੇ। ਰਿਪੋਰਟ ਮੁਤਾਬਕ, ਇਸ ਸਰਜਰੀ ਕਰਕੇ ਬਿੱਲੀ ਦੀ ਅੱਖਾਂ ਸੁੱਜ ਤੇ ਲਾਲ ਹੋ ਗਈਆਂ।
4
ਚੀਨ ਦੇ ਲੋਕਲ ਚੈਨਲ ‘ਤੇ ਇਹ ਖ਼ਬਰ ਚਲਾਈ ਗਈ ਤੇ ਬਿੱਲੀ ਦੀ ਫੋਟੋ ਵੀ ਦਿਖਾਈ ਗਈ। ਸ਼ਿਆ ਹੁਣ ਸੋਸ਼ਲ ਮੀਡੀਆ ‘ਤੇ ਟ੍ਰੋਲ ਹੋ ਰਹੀ ਹੈ। ਲੋਕ ਉਸ ਵੱਲੋਂ ਬਿੱਲੀ ‘ਤੇ ਕੀਤੇ ਅੱਤਿਆਚਾਰ ਦੀ ਆਲੋਚਨਾ ਕਰ ਰਹੇ ਹਨ।
5
ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੈਰਾਨ ਕਰਨ ਵਾਲੇ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣ ਤੁਸੀਂ ਹੈਰਾਨ ਹੋ ਜਾਓਗੇ।