UK ਦੀ ਮਹਾਰਾਣੀ ਦੇ ਕਿੰਝ ਪਏ ਇੰਨੇ ਨਾਂਅ, ਜਾਣੋ ਰੌਚਕ ਤੱਥ
ਬ੍ਰਿਟੇਨ ਦੀ ਰਾਣੀ ਏਲਿਜ਼ਾਬੇਥ ਨੂੰ ਪਰਿਵਾਰ 'ਚ 'ਕੈਬੇਜ' ਵੀ ਕਿਹਾ ਜਾਂਦਾ ਹੈ। ਦਰਅਸਲ, ਏਲਿਜ਼ਾਬੇਥ ਦੇ ਪਤੀ ਪ੍ਰਿੰਸ ਫਿਲਿਪ ਆਪਣੀ ਪਤਨੀ ਨੂੰ ਕੈਬੇਜ ਕਿਹਾ ਕਰਦੇ ਸਨ। ਇਸ ਪਿੱਛੇ ਵਜ੍ਹਾ ਕੀ ਸੀ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ।
ਪ੍ਰਿੰਸ ਵਿਲਿਅਮ ਤੋਂ ਬਾਅਦ ਉਨ੍ਹਾਂ ਦੀ ਧੀ ਜਾਰਜ ਨੇ ਆਪਣੀ ਪੜਦਾਦੀ ਨੂੰ 'ਗੈਨ ਗੈਨ' ਕਹਿਣਾ ਸ਼ੁਰੂ ਕਰ ਦਿੱਤਾ ਸੀ। ਇਸ ਗੱਲ ਦਾ ਖੁਲਾਸਾ ਜਾਰਜ ਦੀ ਮਾਂ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ।
ਏਲਿਜ਼ਾਬੇਥ ਦੇ ਪੋਤੇ ਪ੍ਰਿੰਸ ਵਿਲਿਅਮ ਆਪਣੇ ਬਚਪਨ 'ਚ ਦਾਦੀ ਨੂੰ 'ਗੈਰੀ' ਕਹਿ ਕੇ ਬੁਲਾਉਂਦੇ ਸਨ। ਪ੍ਰਿੰਸ ਨੂੰ ਅੰਗਰੇਜ਼ੀ ਸ਼ਬਦ ਗ੍ਰੈਨੀ ਬੋਲਣਾ ਨਹੀਂ ਆਉਂਦਾ ਸੀ।
ਏਲਿਜ਼ਾਬੇਥ ਦੇ ਚਾਚਾ ਉਨ੍ਹਾਂ ਨੂੰ 'ਸ਼ਿਰਲੀ ਟੈਂਪਲ' ਦੇ ਨਾਂਅ ਨਾਲ ਬੁਲਾਉਂਦੇ ਸਨ। ਕਿਉਂਕਿ ਉਸ ਸਮੇਂ ਅਮਰੀਕਾ 'ਚ ਸ਼ਿਰਲੀ ਟੈਂਪਲ ਨਾਂਅ ਦੀ ਇੱਕ ਅਣਰੀਕਨ ਬੱਚੀ ਆਰਟਿਸਟ ਦੁਨੀਆਂ 'ਚ ਮਸ਼ਹੂਰ ਸੀ ਤੇ ਉਸਦੀ ਸ਼ਕਲ ਏਲਿਜ਼ਾਬੇਥ ਨਾਲ ਮਿਲਦੀ ਸੀ।
ਰਾਣੀ ਏਲਿਜਾਬੇਥ ਨੂੰ ਬਚਪਨ ਤੋਂ 'ਲਿਲੀਬੇਟ' ਦੇ ਨਾਂਅ ਨਾਲ ਬੁਲਾਇਆ ਜਾਂਦਾ ਸੀ। ਇਸ ਪਿੱਛੇ ਵਜ੍ਹਾ ਸੀ ਉਨ੍ਹਾਂ ਦਾ ਔਖਾ ਨਾਂਅ। ਉਹ ਖ਼ੁਦ ਵੀ ਆਪਣਾ ਨਾਂਅ ਠੀਕ ਤਰ੍ਹਾਂ ਨਹੀਂ ਬੋਲ ਪਾਉਂਦੇ ਸੀ। ਉਨ੍ਹਾਂ ਨੂੰ ਘਰ ਵਾਲੇ ਉਦੋਂ ਤਕ ਲਿਲੀਬੇਟ ਨਾਲ ਬੁਲਾਉਂਦੇ ਰਹੇ ਜਦੋਂ ਤੱਕ ਉਨ੍ਹਾਂ ਨੂੰ ਰਾਣੀ ਦੇ ਖਿਤਾਬ ਨਾਲ ਨਹੀਂ ਨਿਵਾਜਿਆ ਗਿਆ।
ਬ੍ਰਿਟੇਨ ਦੀ ਮਹਾਰਾਣੀ ਏਲਿਜ਼ਾਬੇਥ ਨੂੰ ਦੁਨੀਆ ਭਰ 'ਚ 'ਹਰ ਹਾਈਨੇਸ' ਤੇ 'ਹਰ ਮੈਜੇਸਟੀ' ਕਹਿ ਕੇ ਬੁਲਾਇਆ ਜਾਂਦਾ ਹੈ। ਦੁਨੀਆ ਲਈ ਖਾਸ ਵਿਅਕਤੀ ਪਰਿਵਾਰ ਲਈ ਵੀ ਖਾਸ ਹੁੰਦਾ ਹੈ ਤੇ ਅਕਸਰ ਪਰਿਵਾਰ ਵਾਲੇ ਵੀ ਪਿਆਰ ਨਾਲ ਕਈ ਨਾਂਅ ਰੱਖ ਦਿੰਦੇ ਹਨ। ਬਿਲਕੁਲ ਏਵੇਂ ਹੀ ਮਹਾਰਾਣੀ ਏਲਿਜ਼ਾਬੇਥ ਮਾਂ, ਪਤਨੀ ਤੇ ਦਾਦੀ ਹੈ ਤਾਂ ਉਨ੍ਹਾਂ ਦੇ ਘਰ 'ਚ ਕਿੰਨ੍ਹੇ ਨਾਂਅ ਹਨ ਆਓ ਤਹਾਨੂੰ ਦੱਸਦੇ ਹਾਂ।