ਅੰਟਾਰਟੀਕਾ ਪਾਰ ਕਰਨ ਦੀ ਕੌਲੀਨ ਦੀ ਕਹਾਣੀ, ਤਸਵੀਰਾਂ ਦੀ ਜ਼ੁਬਾਨੀ
ਕੌਲੀਨ ਦੇ ਸਫਰ ਦੀਆਂ ਹਰ ਰੋਜ਼ ਦੀਆਂ ਤਸਵੀਰਾਂ ਉਸ ਦੇ ਇੰਸਟਾਗ੍ਰਾਮ `ਤੇ ਹਨ। ਜਿਨ੍ਹਾਂ ਚੋਂ ਕੁਝ ਚੁਨਿੰਦਾ ਤਸਵੀਰਾਂ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਹਨ।
ਅੰਟਾਰਟੀਕਾ ‘ਤੇ ਸਭ ਤੋਂ ਪਹਿਲਾਂ ਨਾਰਵੇ ਦੇ ਰੋਆਲਡ ਏਂਮਡਸੇਨ ਅਤੇ ਉਸ ਤੋਂ ਬਾਅਦ ੁਬ੍ਰਟੇਨ ਦੇ ਰਾਬਰਟ ਫਾਲਕਨ ਸਕੌਟ ਪਹੁੰਚੇ ਸੀ।
ਪ੍ਰਸ਼ਾਂਤ ਮਹਾਸਾਗਰ ਦੇ ਫੀਨਿਸ਼ਿੰਗ ਪੁਆਇੰਟ ਰੌਸ ਆਈਸ ਸ਼ੇਲਫ ਤਕ ਉਹ 26 ਦਸੰਬਰ ਨੂੰ ਪਹੁੰਚੇ। ਰਡ ਉਸ ਤੋਂ 2 ਦਿਨ ਪਿੱਛੇ ਚਲ ਰਹੇ ਹਨ।
ਇਸ ਸਫਰ ਦੌਰਾਨ ਓ’ਬ੍ਰੇਡੀ ਨੇ 180 ਕਿਲੋ ਸਮਾਨ ਖਿੱਚਿਆ। ਸਫਰ ਦੇ 40ਵੇਂ ਦਿਨ ਉਹ ਦੱਖਣੀ ਧਰੁਵ ‘ਤੇ ਪਹੁੰਚ ਗਏ ਸੀ।
ਉਸ ‘ਤੇ ਜੀਪੀਐਸ ਰਾਹੀਂ ਨਜ਼ਰ ਰੱਖੀ ਜਾ ਰਹੀ ਸੀ। ਓ’ਬ੍ਰੇਡੀ ਅਤੇ ਬ੍ਰਿਟੇਨ ਦੇ ਕੈਪਟਨ ਲੁਈ ਰਡ (49) ਨੇ 3 ਨਵੰਬਰ ਨੂੰ ਵੱਖ-ਵੱਖ ਯੂਨੀਅਨ ਗਲੇਸ਼ੀਅਰ ਤੋਂ ਅੰਟਾਰਟੀਕਾ ਲਈ ਆਪਣਾ ਸਫਰ ਸ਼ੁਰੂ ਕੀਤਾ ਸੀ।
ਕੌਲੀਨ ਨੇ ਆਪਣੇ ਇਸ ਸਫਰ ਬਾਰੇ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਵੀ ਇੱਕ ਪੋਸਟ ਲਿੱਖ ਜਾਣਕਾਰੀ ਸਾਂਝੀ ਕੀਤੀ ਹੈ।
ਜੀ ਹਾਂ, ਉਨ੍ਹਾਂ ਨੇ ਦੱਖਣੀ ਅੰਟਾਰਟੀਕਾ ਤਕ 1600 ਕਿਲੋਮੀਟਰ ਦੀ ਦੂਰੀ 54 ਦਿਨਾਂ ‘ਚ ਪਾਰ ਕੀਤੀ ਹੈ।
ਅਮਰੀਕਾ ਦੇ ਕੌਲੀਨ ਓ’ਬ੍ਰੇਡੀ (33) ਅੰਟਾਰਟਿਕਾ ਮਹਾਦੀਪ ਨੂੰ ਇਕਲੇ ਅਤੇ ਬਿਨਾ ਕਿਸੇ ਦੀ ਮਦਦ ਦੇ ਪਾਰ ਕਰਨ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ ਹਨ।