14 ਸਾਲ ਪਹਿਲਾਂ ਵਰ੍ਹਿਆ ਸੀ ਕੁਦਰਤ ਦਾ ਕਹਿਰ, ਲੱਖਾਂ ਜਾਨਾਂ ਗਈਆਂ
ਇਸ ਸੁਨਾਮੀ ਨਾਲ ਭਾਰਤ ਨੂੰ ਕਰੀਬ ਡੇਢ ਖ਼ਰਬ, ਸ੍ਰੀਲੰਕਾ ਨੂੰ 94 ਖ਼ਰਬ ਤੇ ਥਾਈਲੈਂਡ ਨੂੰ 1 ਖ਼ਰਬ, ਇੰਡੋਨੇਸ਼ੀਆ ਨੂੰ 2 ਖ਼ਰਬ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਸੀ।
Download ABP Live App and Watch All Latest Videos
View In App2004 ਦੀ ਸੁਨਾਮੀ ਤੋਂ ਬਾਅਦ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਨਜ਼ਰ ਆਈਆਂ ਸੀ। ਇਸ ਤ੍ਰਾਸਦੀ ਨੇ ਇਤਿਹਾਸ ਦੇ ਪੰਨਿਆਂ ‘ਤੇ ਅਜਿਹਾ ਖ਼ੌਫ ਭਰ ਦਿੱਤਾ ਕਿ ਲੋਕਾਂ ਨੂੰ ਸੁਨਾਮੀ ਦੇ ਨਾਂ ਤੋਂ ਹੀ ਡਰ ਲੱਗਦਾ ਹੈ।
ਇਸ ਕੁਦਰਤੀ ਆਪਦਾ ਤੋਂ ਬਾਅਦ ਕਈ ਤਰ੍ਹਾਂ ਦੇ ਰਿਸਰਚ ਕੀਤੇ ਗਏ। ਸੁਨਾਮੀ ਦੀ ਤਬਾਹੀ ਦੇ ਨੁਕਸਾਨ ਤੋਂ ਨਜਿੱਠਣ ‘ਚ ਦੇਸ਼ਾਂ ਨੂੰ ਕਾਫੀ ਸਮਾਂ ਲੱਗਿਆ ਸੀ।
ਇੰਡੋਨੇਸ਼ੀਆ, ਦੱਖਣੀ ਭਾਰਤ ਤੇ ਸ੍ਰੀਲੰਕਾ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸੀ। ਸੁਨਾਮੀ ਕਾਰਨ ਇਨ੍ਹਾਂ ਦੇਸ਼ਾਂ ‘ਚ 18 ਲੱਖ ਲੋਕਾਂ ਨੂੰ ਬੇਘਰ ਕੀਤਾ ਸੀ ਤੇ 50 ਹਜ਼ਾਰ ਲੋਕ ਲਾਪਤਾ ਹੋ ਗਏ ਸੀ।
ਇਸ ਸੁਨਾਮੀ ਨਾਲ ਭਾਰਤ ਸਮੇਤ ਦੁਨੀਆ ਦੇ ਕਰੀਬ 13 ਦੇਸ਼ ਪ੍ਰਭਾਵਿਤ ਹੋਏ ਸੀ।
ਇਸ ਕੁਦਰਤੀ ਮਾਰ ਨਾਲ 2 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਆਪਣੀ ਜਾਨ ਗੁਆਈ ਸੀ। ਭਾਰਤ ‘ਚ ਲੋਕਾਂ ਦੀ ਮੌਤ ਦੀ ਗਿਣਤੀ ਕਰੀਬ 10 ਹਜ਼ਾਰ ਦੱਸੀ ਜਾਂਦੀ ਹੈ ਜਦਕਿ ਜਾਣਕਾਰ ਇਸ ਗਿਣਤੀ ਨੂੰ 15 ਹਜ਼ਾਰ ਤੋਂ ਜ਼ਿਆਦਾ ਦੱਸਦੇ ਹਨ।
ਯੂਐਸ ਜ਼ੀਓਲੋਜੀਕਲ ਸਰਵੇ ਦੇ ਅੰਦਾਜ਼ੇ ਮੁਤਾਬਕ 2004 ‘ਚ ਆਈ ਸੁਨਾਮੀ ਇੰਨੀ ਜ਼ਬਰਦਸਤ ਸੀ ਕਿ ਉਸ ‘ਚ 23 ਹਜ਼ਾਰ ਹੀਰੋਸ਼ੀਮਾ ਟਾਈਪ ਬੰਬ ਦੇ ਬਰਾਬਰ ਤਾਕਤ ਸੀ।
ਭੂਚਾਲ ਤੇ ਸੁਨਾਮੀ ਨਾਲ ਇੰਨੀ ਵੱਡੀ ਤਬਾਹੀ ਪਿਛਲੇ 40 ਸਾਲਾ ‘ਚ ਦੁਨੀਆ ਭਰ ‘ਚ ਨਹੀਂ ਦੇਖੀ ਸੀ।
ਥਾਈਲੈਂਡ ਤੇ ਹੋਰ ਦੇਸ਼ਾਂ ‘ਚ ਸਮੁੰਦਰ ਕੰਢੇ ਬਣੇ ਹੋਟਲਾਂ ਤੇ ਰਿਸੋਰਟ ‘ਚ ਰੁਕੇ ਵਿਦੇਸ਼ੀ ਸੈਲਾਨੀਆਂ ਦੀ ਇਸ ਸਮੁੰਦਰੀ ਕਹਿਰ ਨੇ ਜਾਨ ਲੈ ਲਈ ਸੀ।
ਹਿੰਦ ਮਹਾਸਾਗਰ ਤੋਂ ਉੱਠੀਆਂ ਤੇਜ਼ ਲਹਿਰਾਂ ਦਾ ਪਾਣੀ ਰਾਤ ਨੂੰ ਨੇੜਲੇ ਇਲਾਕਿਆਂ ‘ਚ ਆ ਗਿਆ ਸੀ। ਉਸ ਸਮੇਂ ਸੁਨਾਮੀ ਦੀ ਚੇਤਾਵਨੀ ਦੇਣ ਵਾਲਾ ਕੋਈ ਨਹੀਂ ਸੀ। ਇਸ ਕਾਰਨ ਇਸ ਤਬਾਹੀ ਦੀ ਆਮਦ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਸੀ।
26 ਦਸੰਬਰ ਨੂੰ ਇੰਡੋਨੇਸ਼ੀਆ ਦੇ ਉੱਤਰੀ ਹਿੱਸੇ ‘ਚ ਅਸੇਹ ਨੇੜੇ ਰਿਕਟਰ ਪੈਮਾਨੇ ‘ਤੇ 8.9 ਦੀ ਤੀਬਰਤਾ ਦੇ ਭੂਚਾਲ ਮਗਰੋਂ ਸਮੁੰਦਰ ‘ਚ ਉੱਠੀ ਸੁਨਾਮੀ ਨੇ ਭਾਰਤ ਸਮੇਤ ਕਈ ਦੇਸ਼ਾਂ ‘ਚ ਭਾਰੀ ਤਬਾਹੀ ਮਚਾਈ ਸੀ।
ਉਸ ਖ਼ੌਫਨਾਕ ਮੰਜ਼ਰ ਦੀਆਂ ਤਸਵੀਰਾਂ ਅੱਜ ਵੀ ਲੋਕਾਂ ਦੇ ਜ਼ਹਿਨ ‘ਚ ਤਾਜ਼ਾ ਹਨ। ਉਸ ਸੁਨਾਮੀ ਨਾਲ ਜੁੜੀਆਂ ਕੁਝ ਖਾਸ ਗੱਲਾਂ।
ਕਿਹਾ ਜਾਂਦਾ ਹੈ ਕਿ ਕੁਦਰਤੀ ਆਫਤ ਨਾਲ ਹੋਈ ਅਜਿਹੀ ਤਬਾਹੀ ਸ਼ਾਇਦ ਹੀ ਪਹਿਲਾਂ ਕਿਸੇ ਨੇ ਦੇਖੀ ਹੋਵੇਗੀ। ਯਾਦ ਕਰਵਾ ਦਈਏ ਕਿ 26 ਦਸੰਬਰ ਨੂੰ ਇੰਡੋਨੇਸ਼ੀਆ ਤੇ ਭਾਰਤ ਸਮੇਤ ਕਈ ਦੇਸ਼ਾਂ ‘ਚ ਸੁਨਾਮੀ ਆਈ ਸੀ।
14 ਸਾਲ ਪਹਿਲਾਂ 26 ਦਸੰਬਰ, 2004 ਨੂੰ ਦੁਨੀਆ ਇੱਕ ਅਜਿਹੀ ਤਬਾਹੀ ਦੀ ਗਵਾਹ ਬਣੀ ਸੀ, ਜਿਸ ‘ਚ ਕਰੀਬ ਢਾਈ ਲੱਖ ਲੋਕਾਂ ਦੀ ਜਾਨ ਗਈ ਸੀ।
- - - - - - - - - Advertisement - - - - - - - - -