ਪਤਨੀ ਨੂੰ ਜੰਜ਼ੀਰਾਂ ‘ਚ ਬੰਨ੍ਹ ਕੁੱਟਦਾ ਪਤੀ, ਹੈਰਾਨੀਜਨਕ ਤਰਕ, ਜਾਣੋ ਪੂਰਾ ਮਾਮਲਾ
ਮਹਿਲਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਤੇ ਸੁਹਰਾ ਪਰਿਵਾਰ ਉਸ ਨੂੰ ਬੰਨ੍ਹ ਕੇ ਕੁੱਟਦੇ ਹਨ।
ਇਸ ਮਾਮਲੇ ਦੀ ਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ ਜਿਸ ‘ਚ ਦਿਖਾਇਆ ਗਿਆ ਹੈ ਕਿ ਇੱਕ ਕਮਰੇ ‘ਚ ਫਰਸ਼ ‘ਤੇ ਬੈਠੀ ਔਰਤ ਦੇ ਹੱਥਾਂ ‘ਚ ਹੱਥਕੜੀਆਂ ਹਨ ਤੇ ਪੈਰਾਂ ‘ਚ ਜੰਜ਼ੀਰਾਂ ਪਈਆਂ ਹਨ।
ਪੁਲਿਸ ਨੂੰ ਇਸ ਮਾਮਲੇ ਬਾਰੇ ਗੁਆਂਢੀਆਂ ਨੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮਹਿਲਾ ਨੂੰ ਐਤਵਾਰ ਨੂੰ ਆਜ਼ਾਦ ਕਰਵਾਇਆ ਗਿਆ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਆਪਣੀ ਪਤਨੀ ਨੂੰ ਸ਼ੈਤਾਨੀ ਤਾਕਤਾਂ ਦੇ ਵੱਸ ‘ਚ ਕਹਿ ਕੇ ਉਸ ਨੂੰ ਪਿਛਲੇ 20 ਦਿਨਾਂ ਤੋਂ ਬੰਨ੍ਹ ਕੇ ਰੱਖਿਆ ਸੀ ਤੇ ਉਹ ਉਸ ਨਾਲ ਕੁੱਟਮਾਰ ਵੀ ਕਰਦਾ ਸੀ।
ਹੁਣ ਇਸ ਮਹਿਲਾ ਨੂੰ ਆਜ਼ਾਦ ਕਰਵਾ ਲਿਆ ਗਿਆ ਹੈ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮਹਿਲਾ ਨੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੂੰ ‘ਸ਼ੈਤਾਨੀ ਤਾਕਤਾਂ’ ਨੇ ਆਪਣੇ ਵੱਸ ‘ਚ ਕਰ ਲਿਆ ਹੈ, ਜਿਸ ਕਰਕੇ ਉਸ ਨੂੰ ਜੰਜ਼ੀਰਾਂ ‘ਚ ਬੰਨ੍ਹਿਆ ਗਿਆ ਹੈ।
ਇਹ ਮਾਮਲਾ ਪਾਕਿਸਤਾਨ ਦੇ ਇਸਲਾਮਾਬਾਦ ਦਾ ਹੈ। ਇਸ ਮਾਮਲੇ ‘ਚ ਇੱਕ ਮਹਿਲਾ ਨੂੰ ਉਸ ਦਾ ਪਤੀ ਪਿਛਲੇ ਕਈ ਹਫਤਿਆਂ ਤੋਂ ਜੰਜ਼ੀਰਾਂ ‘ਚ ਬੰਨ੍ਹ ਕੇ ਰੱਖਦਾ ਸੀ।