ਭਗਤ ਸਿੰਘ ਨੇ ਆਪਣੇ ਹੱਥੀਂ ਇੱਥੇ ਲਾਇਆ ਸੀ ‘ਖਰਬੂਜਾ ਅੰਬ’, ਦੇਖੋ ਪਾਕਿਸਤਾਨ ਤੋਂ ਖ਼ਾਸ ਤਸਵੀਰਾਂ
ਅੱਜ ਦੇਸ਼ ਭਰ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਏਬੀਪੀ ਸਾਂਝਾ’ ਤੁਹਾਡੇ ਲਈ ਪਾਕਿਸਤਾਨ ਵਿੱਚ ਮੌਜੂਦ ਸ਼ਹੀਦ ਭਗਤ ਸਿੰਘ ਦੇ ਘਰ, ਉਨ੍ਹਾਂ ਦੇ ਸਕੂਲ ਤੇ ਹੋਰ ਯਾਦਗਾਰਾਂ ਦੀਆਂ ਖ਼ਾਸ ਤਸਵੀਰਾਂ ਲੈ ਕੇ ਆਇਆ ਹੈ।
ਭਗਤ ਸਿੰਘ ਦਾ ਜਨਮ 1907 ਨੂੰ ਪਿੰਡ ਬੰਗਾ, ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਫੈਸਲਾਬਾਦ, ਪਾਕਿਸਤਾਨ ਵਿੱਚ ਹੋਇਆ ਸੀ।
ਦੇਸ਼ ਦੀ ਵੰਡ ਤੋਂ ਬਾਅਦ ਭਗਤ ਸਿੰਘ ਦਾ ਘਰ ਜਮਾਤ ਅਲੀ ਦੇ ਦਾਦੇ ਸੁਲਤਾਨ ਮੁਲਕ ਨੂੰ ਮਿਲਿਆ। ਜਮਾਤ ਅਲੀ ਨੂੰ ਨਹੀਂ ਪਤਾ ਸੀ ਕਿ ਇਹ ਘਰ ਭਗਤ ਸਿੰਘ ਦਾ ਹੈ।
1986 'ਚ ਜਦੋਂ ਭਗਤ ਸਿੰਘ ਦੇ ਵੱਡੇ ਭਰਾ ਪਿੰਡ ਗਏ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ। ਭਗਤ ਸਿੰਘ ਦੇ ਭਰਾ ਕੁਲਬੀਰ ਸਿੰਘ ਨੇ ਘਰ ਬਾਰੇ ਦੱਸਿਆ।
ਦੇਸ਼- ਵਿਦੇਸ਼ ਤੋਂ ਲੋਕ ਭਗਤ ਸਿੰਘ ਦਾ ਘਰ ਵੇਖਣ ਆਉਂਦੇ ਹਨ। ਭਗਤ ਸਿੰਘ ਦੇ ਭਤੀਜਾ ਵੀ ਇਹ ਘਰ ਵੇਖਣ ਗਏ ਸੀ। ਭਗਤ ਸਿੰਘ ਦੇ ਘਰ ਵਿੱਚ ਇੱਕ ਜੰਡ ਦਾ ਬੂਟਾ ਲੱਗਾ ਸੀ। ਭਾਰਤੀ ਹਾਈ ਕਮਿਸ਼ਨਰ ਵੀ ਭਗਤ ਸਿੰਘ ਦਾ ਘਰ ਵੇਖਣ ਗਏ ਸੀ।
ਜਮਾਤ ਅਲੀ ਨੇ ਦੱਸਿਆ ਕਿ ਭਗਤ ਸਿੰਘ ਦੇ ਘਰ ਦੀ ਮੌਜੂਦਾ ਹਾਲਤ ਠੀਕ ਨਹੀਂ ਹੈ। ਘਰ ਦਾ ਪਾਣੀ ਵੀ ਬਾਹਰ ਨਹੀਂ ਨਿਕਲਦਾ। ਘਰ ਦੀਆਂ ਛੱਤਾਂ ਖ਼ਸਤਾ ਹਾਲਤ ਵਿੱਚ ਹਨ।
ਜਮਾਤ ਅਲੀ ਨੇ ਪਿੰਡ ਦਾ ਨਾਂਅ ਭਗਤ ਸਿੰਘ ਰੱਖਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਭਗਤ ਸਿੰਘ ਦੇ ਇਤਿਹਾਸਕ ਪਿੰਡ ਨੂੰ ਮਿਸਾਲੀ ਬਣਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ।
ਭਗਤ ਸਿੰਘ ਨਾਲ ਸਬੰਧਤ ਦਸਤਾਵੇਜ਼ ਪਾਕਿਸਤਾਨ ਪੰਜਾਬ ਦੀ ਰੈਂਫਰੈਂਸ ਲਾਇਬਰੇਰੀ 'ਚ ਵਿੱਚ ਰੱਖੇ ਗਏ ਹਨ ਜਿੱਥੇ ਭਗਤ ਸਿੰਘ ਦੀਆਂ ਸਾਰੀਆਂ ਲਿਖਤਾਂ, ਉਨ੍ਹਾਂ 'ਤੇ ਚੱਲੇ ਮੁਕੱਦਮੇ ਦੀਆਂ ਫਾਇਲਾਂ ਤੇ ਉਨ੍ਹਾਂ ਦੀਆਂ ਖ਼ਬਰਾਂ ਨਾਲ ਸਬੰਧਤ ਅਖ਼ਬਾਰ ਮੌਜੂਦ ਹਨ।
ਦੱਸ ਦੇਈਏ ਕਿ ਲਾਹੌਰ ਪ੍ਰਸ਼ਾਸਨ ਨੇ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ ‘ਭਗਤ ਸਿੰਘ ਚੌਕ’ ਐਲਾਨ ਦਿੱਤਾ ਹੈ। ਇਹ ਉਹੀ ਥਾਂ ਹੈ ਜਿੱਥੇ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ 23 ਮਾਰਚ, 1931 ਨੂੰ ਫਾਂਸੀ ਦਿੱਤੀ ਗਈ ਸੀ।
ਨਵਾਬ ਆਮਦ ਖਾਨ ਨੇ ਭਗਤ ਸਿੰਘ ਦੀ ਫਾਂਸੀ 'ਤੇ ਦਸਤਖ਼ਤ ਕੀਤੇ ਸੀ ਤੇ ਇਸੇ ਥਾਂ ਸ਼ਾਦਮਾਨ ਚੌਕ 'ਚ ਹੀ ਨਵਾਬ ਆਮਦ ਖਾਨ ਦਾ ਕਤਲ ਕਰ ਦਿੱਤਾ ਗਿਆ ਸੀ।
ਜਮਾਤ ਅਲੀ ਨੇ ਦੱਸਿਆ ਕਿ ਭਗਤ ਸਿੰਘ ਨੇ ਆਪਣੇ ਹੱਥੀਂ ਅੰਬ ਦਾ ਬੂਟਾ ਲਾਇਆ ਸੀ। ਇਸ ਨੂੰ ‘ਖਰਬੂਜਾ ਅੰਬ’ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੰਬ ਦਾ ਬੂਟਾ ਇੱਕ ਸਾਲ ਫਲ ਦਿੰਦਾ ਤੇ ਇੱਕ ਸਾਲ ਨਹੀਂ।
ਵੇਖੋ ਹੋਰ ਤਸਵੀਰਾਂ।
ਸਰਦਾਰ ਭਗਤ ਸਿੰਘ ਨੇ ਪੰਜਵੀਂ ਤੱਕ ਦੀ ਪੜ੍ਹਾਈ ਪਾਕਿਸਤਾਨ ਵਿੱਚ ਕੀਤੀ ਸੀ। ਵੇਖੋ ਉਨ੍ਹਾਂ ਦੇ ਸਕੂਲ ਦੀ ਤਸਵੀਰ।