ਕੈਪਸੂਲ ਟ੍ਰੇਨ ਰਾਹੀਂ 1126 KM ਦਾ ਸਫ਼ਰ ਸਿਰਫ਼ ਇੱਕ ਘੰਟੇ ’ਚ
ਹਾਈਪਰਲੂਪ ਟ੍ਰੇਨ ਟਰਾਂਸਪੋਰਟੇਸ਼ਨ ਟੈਕਨਾਲੋਜੀ ਦੇ ਚੇਅਰਮੈਨ ਤੇ ਸਹਿ-ਸੰਸਥਾਪਕ ਬਿਬੋਪ ਗ੍ਰੇਸਟਾ ਅਨੁਸਾਰ ਕੈਪਸੂਲ ਰੇਲ ਗੱਡੀ ਨੂੰ ਅਗਲੇ ਸਾਲ ਟਰੈਕ ’ਤੇ ਉਤਾਰਿਆ ਜਾਏਗਾ।
ਕੈਪਸੂਲ ਤਿਆਰ ਕਰਨ ਲਈ ਲਗਭਗ ਛੇ ਸਾਲ ਲੱਗੇ ਹਨ। ਇਸ ਰੇਲ ਗੱਡੀ ਦਾ ਬਾਹਰੀ ਹਿੱਸਾ ਕਾਰਬਨ ਫਾਈਬਰ ਦਾ ਬਣਿਆ ਹੋਇਆ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਕੈਪਸੂਲ ਬਾਰੇ 2012 ਵਿੱਚ ਟੈਸਲਾ ਤੇ ਸਪੇਸ-ਐਕਸ ਦੇ ਮਾਲਕ ਐਲੇਨ ਮਸਕ ਨੇ ਜਨਤਕ ਤੌਰ 'ਤੇ ਇਸ ਦੇ ਨਿਰਮਾਣ ਦਾ ਐਲਾਨ ਕੀਤਾ।
ਇਹ ਕੈਪਸੂਲ ਟ੍ਰੇਨ ਦੀ ਰਫ਼ਤਾਰ ਨੇ ਪਿਛਲੀਆਂ ਹਾਈ ਸਪੀਡ ਰੇਲਾਂ ਨੂੰ ਪਛਾੜ ਦਿੱਤਾ ਹੈ। ਕੈਪਸੂਲ ਰੇਲ ਦੀ ਸਪੀਡ 700 ਮੀਲ ਪ੍ਰਤੀ ਘੰਟਾ ਯਾਨੀ 1126 ਕਿਲੋਮੀਟਰ ਪ੍ਰਤੀ ਘੰਟਾ ਹੈ।
ਕੰਪਨੀ ਮੁਤਾਬਕ ਯਾਤਰੀਆਂ ਨੂੰ ਸਫ਼ਰ ਕਰਨ ਵੇਲੇ ਲੱਗੇਗਾ ਕਿ ਉਹ ਕਿਸੇ ਬਿਨਾਂ ਖੰਭਾਂ ਵਾਲੇ ਕਿਸੇ ਹਵਾਈ ਜਹਾਜ਼ ਵਿੱਚ ਸਫ਼ਰ ਕਰ ਰਹੇ ਹਨ। ਇਸ ਕੈਪਸੂਲ ਵਿੱਚ ਇੱਕ ਵੇਲੇ ਸਿਰਫ 30-40 ਯਾਤਰੀ ਹੈ ਸਫ਼ਰ ਕਰ ਸਕਦੇ ਹਨ।
ਯੂਐਸ ਮੂਲ ਦੀ ਹਾਈਪਰਲੂਪ ਟ੍ਰਾਂਸਪੋਰਟੇਸ਼ਨ ਟੈਕਨਾਲੌਜੀ ਕੰਪਨੀ ਨੇ ਬੁੱਧਵਾਰ ਨੂੰ ਸਪੇਨ ਦੇ ਪਿਊਰਟੋ ਡੇ ਸਾਂਤਾ ਮਾਰੀਆ ਸ਼ਹਿਰ ਵਿੱਚ ਦੁਨੀਆ ਦੀ ਪਹਿਲੀ ਕੈਪਸੂਲ ਰੇਲ ਲਾਂਚ ਕੀਤੀ। ਇਸ ਕੈਪਸੂਲ ਦੀ ਲੰਬਾਈ 105 ਫੁੱਟ ਹੈ ਤੇ ਇਸ ਦਾ ਨਾਂ Quintero ਵੰਨ ਰੱਖਿਆ ਗਿਆ ਹੈ।