ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੇ ਭਰੀ ਉਡਾਣ, ਫੁਟਬਾਲ ਦਾ ਮੈਦਾਨ ਤੋਂ ਵੱਡੇ ਪੱਖੇ
ਵੇਖੋ ਹੋਰ ਤਸਵੀਰਾਂ।
ਇਸ ਜਹਾਜ਼ ਦਾ ਨਿਰਮਾਣ ਸਕੇਲਡ ਕਮਪੋਜ਼ਿਟਸ ਨਾਂ ਦੀ ਇੰਜਨਿਅਰਿੰਗ ਕੰਪਨੀ ਨੇ ਕੀਤਾ ਹੈ। ਆਪਣੀ ਪਹਿਲੀ ਉਡਾਣ ਵੇਲੇ ਇਹ ਜਹਾਜ਼ ਕਰੀਬ ਢਾਈ ਘੰਟਿਆਂ ਤਕ ਅਸਮਾਨ ਵਿੱਚ ਰਿਹਾ।
ਦੱਸ ਦੇਈਏ ਮੌਜੂਦਾ ਦੁਨੀਆਭਰ ਵਿੱਚ ਟੇਕਆਫ ਰਾਕੇਟ ਜ਼ਰੀਏ ਉਪਗ੍ਰਹਿਆਂ ਨੂੰ ਪੁਲਾੜ ਵਿੱਚ ਉਨ੍ਹਾਂ ਦੇ ਟਿਕਾਣੇ ਤਕ ਪਹੁੰਚਾਇਆ ਜਾਂਦਾ ਹੈ ਪਰ ਹੁਣ ਇਸ ਜਹਾਜ਼ ਦੇ ਆਉਣ ਨਾਲ ਪੁਲਾੜ ਵਿੱਚ ਰਾਕੇਟ ਲਾਂਚ ਕਰਨ ਦੀ ਤਕਨੀਕ 'ਚ ਵੱਡਾ ਬਦਲਾਅ ਆਏਗਾ।
ਇਸ ਜਹਾਜ਼ ਦਾ ਨਿਰਮਾਣ ਪੁਲਾੜ ਵਿੱਚ ਰਾਕੇਟ ਲੈ ਕੇ ਜਾਣ ਤੇ ਉਥੋਂ ਲਾਂਚ ਕਰਨ ਲਈ ਕੀਤਾ ਗਿਆ ਹੈ। ਇਹ ਰਾਕੇਟ ਉਪ ਗ੍ਰਹਿਆਂ ਨੂੰ ਪੁਲਾੜ ਵਿੱਚ ਉਨ੍ਹਾਂ ਦੇ ਟਿਕਾਣੇ ਤਕ ਪਹੁੰਚਾਉਣ ਵਿੱਚ ਮਦਦ ਕਰੇਗਾ।
ਇਸ ਜਹਾਜ਼ ਵਿੱਚ ਛੇ ਇੰਜਣ ਲੱਗੇ ਹਨ। ਇਸ ਜਹਾਜ਼ ਨੇ ਸ਼ਨੀਵਾਰ ਨੂੰ ਕੈਲੀਫੋਰਨੀਆ ਦੇ ਮੋਜਾਵੇ ਰੇਗਿਸਤਾਨ ਉੱਤੇ ਆਪਣੀ ਪਹਿਲੀ ਉਡਾਣ ਭਰੀ।
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੇ ਪਹਿਲੀ ਵਾਰ ਉਡਾਣ ਭਰੀ। ਇਹ ਜਹਾਜ਼ ਇੰਨਾ ਵੱਡਾ ਹੈ ਕਿ ਇੱਕ ਫੁਟਬਾਲ ਦਾ ਮੈਦਾਨ ਵੀ ਇਸ ਦੇ ਪੱਖਿਆਂ ਤੋਂ ਛੋਟਾ ਪੈ ਜਾਏਗਾ।