ਦੁਨੀਆ ਦੇ ਚੋਣਵੇਂ ਸ਼ਹਿਰ ਜਿੱਥੇ ਜ਼ਿੰਦਗੀ ਦਾ ਮਜ਼ਾ ਹੀ ਮਜ਼ਾ..!
ਇਸ ਤੋਂ ਬਾਅਦ 10ਵਾਂ ਨੰਬਰ ਸਵਿਟਜ਼ਰਲੈਂਡ ਦੇ ਬੇਸਲ ਸ਼ਹਿਰ ਦਾ ਹੈ। ਇਹ ਸ਼ਹਿਰ ਆਪਣੇ ਇਤਿਹਾਸ ਦੇ ਨਾਲ-ਨਾਲ ਹੋਰ ਵੀ ਕਈ ਖ਼ੂਬੀਆਂ ਕਰ ਕੇ ਜਾਣਿਆ ਜਾਂਦਾ ਹੈ।
Download ABP Live App and Watch All Latest Videos
View In Appਡੈਨਮਾਰਕ ਦੇ ਕੋਪਹੇਗਨ ਸ਼ਹਿਰ ਨੇ ਇਸ ਸੂਚੀ ਵਿੱਚ ਨੌਵਾਂ ਸਥਾਨ ਬਣਾਇਆ ਹੈ।
ਇਸ ਤੋਂ ਬਾਅਦ ਸਵਿਟਜ਼ਰਲੈਂਡ ਦਾ ਜੇਨੇਵਾ ਸ਼ਹਿਰ ਆਉਂਦਾ ਹੈ, ਜਿੱਥੇ ਯੂਨਾਈਟੇਡ ਨੇਸ਼ਨਜ਼ ਵਰਗੀ ਵੱਡੀ ਸੰਸਥਾ ਦੇ ਕਈ ਦਫ਼ਤਰ ਹਨ।
ਇੱਕ ਵਾਰ ਫਿਰ ਜਰਮਨੀ ਦਾ ਫ੍ਰੈਂਕਫਰਟ ਸ਼ਹਿਰ ਇਸ ਸੂਚੀ ਦੇ ਸੱਤਵੇਂ ਸਥਾਨ 'ਤੇ ਆਇਆ ਹੈ।
ਇਸ ਸੂਚੀ ਵਿੱਚ ਦੁਨੀਆ ਦਾ ਛੇਵਾਂ ਵਧੀਆ ਸ਼ਹਿਰ ਜਰਮਨੀ ਦਾ ਦਸੇਲਡੌਰਫ਼ ਹੈ। ਆਬਾਦੀ ਦੇ ਪੱਖੋਂ ਇਹ ਜਰਮਨੀ ਦਾ ਸਭ ਤੋਂ ਵੱਡਾ ਸ਼ਹਿਰ ਹੈ।
ਕੈਨੇਡਾ ਦਾ ਵੈਨਕੂਵਰ ਸ਼ਹਿਰ ਦਾ 5ਵਾਂ ਸਥਾਨ ਆਇਆ ਹੈ। ਇਸ ਸ਼ਹਿਰ ਵਿੱਚ ਕਈ ਬੰਦਰਗਾਹਾਂ ਹਨ। ਇੱਥੋਂ ਦੇ ਜ਼ਿਆਦਾਤਕ ਲੋਕ ਅੰਗਰੇਜ਼ੀ ਬੋਲਦੇ ਹਨ। ਵੈਨਕੂਵਰ ਵਿੱਚ ਪੰਜਾਬੀ ਵਸੋਂ ਵੀ ਕਾਫੀ ਹੈ।
ਨਿਊਜ਼ੀਲੈਂਡ ਦਾ ਔਕਲੈਂਡ ਸ਼ਹਿਰ ਚੌਥੇ ਸਥਾਨ 'ਤੇ ਰਿਹਾ ਹੈ।
ਇਸ ਤੋਂ ਬਾਅਦ ਜਰਮਨੀ ਦਾ ਮਿਊਨਿਖ ਸ਼ਹਿਰ ਆਉਂਦਾ ਹੈ। ਇਹ ਜਰਮਨੀ ਦੇ ਸੂਬੇ ਬਾਵਾਰੀਆ ਦੀ ਰਾਜਧਾਨੀ ਵੀ ਹੈ ਤੇ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਨੂੰ ਜਰਮਨੀ ਦੀ ਆਰਥਿਕ ਰਾਜਧਾਨੀ ਵੀ ਕਿਹਾ ਜਾਂਦਾ ਹੈ।
ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਜ਼ਿਊਰਿਕ ਹੈ ਜੋ ਸਵਿਟਜ਼ਰਲੈਂਡ ਵਿੱਚ ਸਥਿਤ ਹੈ। ਜ਼ਿਊਰਿਕ ਦੀ ਖਾਸ ਗੱਲ ਇਹ ਹੈ ਕਿ ਇੱਥੋਂ ਦੇ ਜਨਤਕ ਆਵਾਜਾਈ ਦੇ ਸਾਧਨ ਸਭ ਤੋਂ ਵਧੀਆ ਹਨ, ਜਿਸ ਵਿੱਚ ਸਭ ਤੋਂ ਖਾਸ ਜ਼ਿਊਰਿਕ ਦੀ ਰੇਲ ਸੇਵਾ ਹੈ।
ਇਨ੍ਹਾਂ ਸ਼ਹਿਰਾਂ ਵਿੱਚੋਂ ਆਸਟ੍ਰੀਆ ਦੇ ਵਿਆਨਾ ਸ਼ਹਿਰ ਨੂੰ ਪਹਿਲਾ ਸਥਾਨ ਮਿਲਿਆ ਹੈ। ਵਿਆਨਾ ਕੁੱਲ ਆਬਾਦੀ (1.8 ਮਿਲੀਅਨ) ਦੇ ਹਿਸਾਬ ਨਾਲ ਯੂਰਪ ਦਾ ਸੱਤਵਾਂ ਵੱਡਾ ਸ਼ਹਿਰ ਹੈ। ਇਸ ਸ਼ਹਿਰ ਵਿੱਚ ਦੁਨੀਆ ਭਰ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਦਫ਼ਤਰ ਵੀ ਹਨ। ਵਿਆਨਾ ਵਿੱਚ ਸਭ ਤੋਂ ਵੱਧ ਜਰਮਨ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ।
ਵਰਲਡ ਇਕੋਨਾਮਿਕ ਫ਼ੋਰਮ ਨੇ ਦੁਨੀਆ ਭਰ ਦੇ ਸਭ ਤੋਂ ਚੰਗੇ ਸ਼ਹਿਰਾਂ ਦੇ ਸਿਖਰਲੇ 10 ਅਜਿਹੇ ਸ਼ਹਿਰਾਂ ਦੀ ਰੈਂਕਿੰਗ ਕੀਤੀ ਹੈ, ਜੋ ਆਪਣੀਆਂ ਖ਼ੂਬੀਆਂ ਤੇ ਜੀਵਨ ਬਿਤਾਉਣ ਲਈ ਬਿਹਤਰੀਨ ਥਾਵਾਂ ਵਿੱਚੋਂ ਇੱਕ ਹਨ। ਇਨ੍ਹਾਂ ਦਾ ਦੀਦਾਰ ਵੇਖਦਿਆਂ ਹੀ ਬਣਦਾ। ਆਓ ਤੁਹਾਨੂੰ ਦੱਸਦੇ ਹਾਂ ਦੁਨੀਆ ਦੇ 10 ਅਜਿਹੇ ਸ਼ਹਿਰਾਂ ਬਾਰੇ, ਜਿਨ੍ਹਾਂ ਵਿੱਚ ਕੁਝ ਵੱਖਰਾ ਹੈ।
- - - - - - - - - Advertisement - - - - - - - - -